– ਲਿਖਿਆ- ਮੋਦੀ ਸਭ ਤੋਂ ਵੱਡਾ ਡਰ : ਕੇਜਰੀਵਾਲ
– ਮੰਤਰੀ-ਵਿਧਾਇਕ ਵੀ ਪ੍ਰਚਾਰ ‘ਚ ਸ਼ਾਮਿਲ
ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਡੀਪੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ‘ਚ ਆਪ ਪਾਰਟੀ ਦੇ ਸਾਰੇ ਆਗੂ, ਵਿਧਾਇਕ, ਕੌਂਸਲਰ ਅਤੇ ਵਰਕਰ ਡੀਪੀ ਬਦਲ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਮੰਤਰੀ ਇਸ ਮੁਹਿੰਮ ਵਿੱਚ ਸ਼ਾਮਲ ਹੋ ਗਏ ਹਨ। ਡੀਪੀ ‘ਚ ਕੇਜਰੀਵਾਲ ਦੀ ਫੋਟੋ ਦੇ ਨਾਲ ਲਿਖਿਆ ਹੈ ਕਿ, “ਮੋਦੀ ਸਭ ਤੋਂ ਵੱਡਾ ਡਰ : ਕੇਜਰੀਵਾਲ”।
ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਤੇ ਵਰਕਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡੀ.ਪੀ. ਪਾਰਟੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਾਨਾਸ਼ਾਹੀ ਵਿਰੁੱਧ ਇਸ ਲੜਾਈ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਲਈ indiawithkejriwal.com ਤੋਂ ਫੋਟੋ ਡਾਊਨਲੋਡ ਕਰਕੇ ਆਪਣੀ ਡੀ.ਪੀ. ਬਦਲੋ ਅਤੇ ਆਪ ਦੀ ਮੁਹਿੰਮ ਦਾ ਹਿੱਸਾ ਬਣੋ।
Narendra Modi के इस डर को, Arvind Kejriwal जी की चिंगारी को घर-घर तक पहुंचाने के लिए, आज पूरे देश में DP Campaign की शुरुआत हो रही है।
सभी नेता, विधायक, पार्षद और कार्यकर्ताओं DP बदलेंगे।https://t.co/DAVwAfRIXB पर जाकर ये DP लगाएं। सबसे अपील है कि सभी प्लेटफार्म पर ये DP लगाएं… pic.twitter.com/MX3sqh5Cpa
— AAP (@AamAadmiParty) March 25, 2024