ਸ਼ਰਾਬ ਕਿੰਗ ਦੀਪ ਦੇ ‘ਦੀਵੇਂ ਨੂੰ ਦੋ ਨੰਬਰੀਆਂ ਨੇ ਦੁਆਬੇ ਵਿੱਚ ਫੂਕ ਮਾਰ ਬੁਝਾਇਆ’ ਪੁਰਾਣੇ ਸਰਕਲਾਂ ਲਈ ਨਹੀਂ ਪਾਈ ਨਵੀਂ ਪਰਚੀ

ਦਾ ਐਡੀਟਰ ਨਿਊਜ. ਚੰਡੀਗੜ੍ਹ — ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਈ ਗਈ ਐਕਸਾਈਜ਼ ਪਾਲਿਸੀ ਤੇ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਸਰਗਰਮ ਦੋ ਨੰਬਰੀਆਂ ਦੇ ਚੱਲਦਿਆ ਸ਼ਰਾਬ ਦੇ ਵੱਡੇ ਕਾਰੋਬਾਰੀ ਤੌਬਾ ਕਰਨ ਲੱਗੇ ਹਨ ਤੇ ਪੰਜਾਬ ਦੇ ਸ਼ਰਾਬ ਕਿੰਗ ਮੰਨੇ ਜਾਂਦੇ ਦੀਪ ਮਲਹੋਤਰਾ ਤਾਂ ਇਸ ਵਾਰ ਦੁਆਬੇ ਨੂੰ ਅਲਵਿਦਾ ਹੀ ਆਖ ਗਏ ਹਨ ਤੇ ਉਨ੍ਹਾਂ ਨੇ ਦੁਆਬੇ ਦੇ ਕਿਸੇ ਸਰਕਲ ਵਿੱਚ ਕੋਈ ਪਰਚੀ ਨਹੀਂ ਪਾਈ, ਜਦੋਂ ਕਿ ਇਸ ਤੋਂ ਪਹਿਲਾ ਦੁਆਬੇ ਦੇ ਅਹਿਮ ਜ਼ਿਲ੍ਹੇ ਹੁਸ਼ਿਆਰਪੁਰ ਤੇ ਜਲੰਧਰ ਦੇ ਸ਼ਰਾਬ ਦੇ ਕੁੱਲ ਕਾਰੋਬਾਰ ਵਿੱਚੋਂ 60 ਫੀਸਦੀ ਤੋਂ ਜ਼ਿਆਦਾ ਹਿੱਸਾ ਉਨ੍ਹਾਂ ਦੇ ਕੋਲ ਸੀ, ਅਜਿਹਾ ਕਦਮ ਉਨ੍ਹਾਂ ਨੇ ਸ਼ਰਾਬ ਦੀ ਕਾਲਾ ਬਜ਼ਾਰੀ ਕਰਕੇ ਪੁੱਟਿਆ ਹੈ ਤੇ ਦੂਸਰਾ ਹੁਸ਼ਿਆਰਪੁਰ ਵਿੱਚ ਉਨ੍ਹਾਂ ਦੇ ਕਾਰੋਬਾਰੀ ਹਿੱਸੇਦਾਰ ਅਗਰਵਾਲ ਹੀ ਉਨ੍ਹਾਂ ਨੂੰ ਚੂਨਾ ਲਗਾ ਗਏ ਦੱਸੇ ਜਾ ਰਹੇ ਹਨ ਤੇੇ ਹੁਣ ਪੈਸੇ ਦੇ ਹਿਸਾਬ-ਕਿਤਾਬ ਨੂੰ ਲੈ ਕੇ ਦੋਵੇਂ ਧਿਰਾਂ ਵਿੱਚ ਖੜਕ ਗਈ ਹੈ, ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੀਪ ਮਲਹੋਤਰੇ ਨੂੰ ਹੁਸ਼ਿਆਰਪੁਰ ਤੋਂ ਹੀ 16 ਕਰੋੜ ਰੁਪਏ ਦਾ ਘਾਟਾ ਪਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਘਾਟੇ ਦਾ ਠੀਕਰਾ ਨਰੇਸ਼ ਅਗਰਵਾਲ ਦੇ ਸਿਰ ਭੰਨਿਆ ਗਿਆ ਅਤੇ ਉਹਨਾਂ ਨੇ ਪਿਛਲੇ ਦਿਨੀ ਇਸ ਚਾਲੂ ਵਿੱਤੀ ਸਾਲ ਦੇ ਵਿੱਚ ਆਪਣਾ ਸਾਰਾ ਬਿਜਨਸ ਨਰੇਸ਼ ਅਗਰਵਾਲ ਤੋਂ ਵੱਖ ਕਰ ਲਿਆ ਸੀ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਜਿਸ ਕਿਸੇ ਨੇ ਵੀ ਨਰੇਸ਼ ਅਗਰਵਾਲ ਨਾਲ ਸ਼ਰਾਬ ਦੇ ਕਾਰੋਬਾਰ ਵਿੱਚ ਸਾਂਝੇਦਾਰੀ ਕੀਤੀ ਹੈ ਉਸ ਨੂੰ ਘਾਟਾ ਹੀ ਸਹਿਣਾ ਪਿਆ ਹੈ ਅਤੇ ਉਹਨਾਂ ਨੇ ਮੁੜ ਕੇ ਨਰੇਸ਼ ਅਗਰਵਾਲ ਨਾਲ ਕਦੇ ਵੀ ਸਾਂਝੇਦਾਰੀ ਨਹੀਂ ਰੱਖੀ।

ਇੱਥੇ ਇਹ ਗੱਲ ਜਿਕਰਯੋਗ ਹੈ ਕਿ ਸਰਕਾਰ ਦੀ ਪਾਲਿਸੀ ਦੇ ਚੱਲਦਿਆ ਸ਼ਰਾਬ ਦੇ ਕੋਟੇ ਦੀ ਕੋਈ ਵੀ ਲਿਮਟ ਨਾ ਹੋਣ ਕਰਕੇ ਹੁਸ਼ਿਆਰਪੁਰ ਦੇ ਦੋ-ਤਿੰਨ ਵੱਡੇ ਕਾਲਾ ਬਜ਼ਾਰੀਆਂ ਨੇ ਦੀਪ ਮਲਹੋਤਰੇ ਵਰਗਿਆਂ ਨੂੰ ਹੁਸ਼ਿਆਰਪੁਰ ਛੱਡਣ ਲਈ ਮਜ਼ਬੂਰ ਕਰ ਦਿੱਤਾ ਹੈ। ਜਿਸ ਹੁਸ਼ਿਆਰਪੁਰ ਸਰਕਲ ਨੂੰ ਪਿਛਲੇ ਸਾਲ ਦੀਪ ਮਲਹੋਤਰਾ ਤੇ ਸਾਥੀਆਂ ਨੇ ਚਾਈ-ਚਾਈ ਲਿਆ ਸੀ ਉਸ ਲਈ ਆਉਣ ਵਾਲੇ ਸੀਜਨ ਲਈ ਪਰਚੀ ਵੀ ਨਹੀਂ ਪਾਈ ਗਈ, ਜ਼ਿਲ੍ਹਾ ਐਕਸਾਈਜ ਵਿਭਾਗ ਵੱਲੋਂ 13 ਮਾਰਚ ਤੋਂ ਲੈ ਕੇ 17 ਮਾਰਚ ਤੱਕ ਸ਼ਰਾਬ ਠੇਕੇਦਾਰਾਂ ਦੀਆਂ ਪਰਚੀਆਂ ਪ੍ਰਾਪਤ ਕੀਤੀਆਂ ਗਈਆਂ ਹਨ ਤੇ ਹੁਸ਼ਿਆਰਪੁਰ ਸਰਕਲ ਜ਼ਿਲ੍ਹੇ ਦਾ ਅਜਿਹਾ ਸਰਕਲ ਸਾਬਿਤ ਹੋਇਆ ਜਿਸ ਨੂੰ ਪ੍ਰਾਪਤ ਕਰਨ ਲਈ ਮਹਿਜ 6 ਪਰਚੀਆਂ ਪਾਈਆਂ ਗਈਆਂ ਤੇ ਦੱਸਿਆ ਤਾਂ ਇਹ ਵੀ ਜਾ ਰਿਹਾ ਕਿ ਜੋ 6 ਪਰਚੀਆਂ ਪਾਈਆਂ ਗਈਆਂ ਹਨ ਉਹ ਵੀ ਐਕਸਾਈਜ਼ ਵਿਭਾਗ ਵੱਲੋਂ ਕੁਝ ਠੇਕੇਦਾਰਾਂ ਨੂੰ ਵਾਰ-ਵਾਰ ਕਹਿ ਕੇ ਪੁਆਈਆਂ ਗਈਆਂ ਹਨ। ਦੂਜੇ ਪਾਸੇ ਜ਼ਿਲ੍ਹਾ ਐਕਸਾਈਜ਼ ਵਿਭਾਗ ਨੇ ਪਰਚੀਆਂ ਦਾ ਡਰਾਅ ਕੱਢਣ ਦੀ ਪਹਿਲਾ ਤੈਅ ਕੀਤੀ 22 ਮਾਰਚ ਨੂੰ ਮੁਲਤਵੀ ਕਰ ਦਿੱਤਾ ਹੈ ਜਿਸ ਤੋਂ ਸਾਫ ਹੈ ਕਿ ਕੁਝ ਨਾ ਕੁਝ ਗੜਬੜ ਜ਼ਰੂਰ ਹੋਈ ਹੈ।

Banner Add

ਦੋ ਨੰਬਰੀਆਂ ਨੇ ਸ਼ਰਾਬ ਕਿੰਗ ਰੁਆ ਦਿੱਤਾ
ਪੰਜਾਬ ਵਿੱਚ ਸ਼ਰਾਬ ਕਿੰਗ ਵਜ੍ਹੋਂ ਜਾਣੇ ਜਾਂਦੇ ਦੀਪ ਮਲਹੋਤਰਾ ਦੀ ਸਰਕਾਰੇ-ਦਰਬਾਰੇ ਪਹੁੰਚ ਤੋਂ ਕੋਈ ਅਨਜਾਣ ਨਹੀਂ ਹੈ ਲੇਕਿਨ ਲੰਘੇ ਸਾਲ ਹੁਸ਼ਿਆਰਪੁਰ ਸਰਕਲ ਪ੍ਰਾਪਤ ਕਰਨ ਵਾਲੇ ਇਸ ਸ਼ਰਾਬ ਕਿੰਗ ਨੂੰ ਹੁਸ਼ਿਆਰਪੁਰ ਦੇ ਦੋ ਨੰਬਰੀਆਂ ਨੇ ਨਜਾਇਜ਼ ਸ਼ਰਾਬ ਵੇਚ-ਵੇਚ ਇੱਕ ਤਰ੍ਹਾਂ ਰੁਆ ਦਿੱਤਾ ਹੈ, ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਸ਼ਹਿਰ ਵਿੱਚ ਲੰਘੇ ਸਾਲ ਦੌਰਾਨ ਧੜੱਲੇ ਨਾਲ ਦੋ ਨੰਬਰੀਆਂ ਨੇ ਨਜਾਇਜ਼ ਸ਼ਰਾਬ ਵੇਚੀ ਜਿਸਦਾ ਸਿੱਟਾ ਇਹ ਨਿਕਲਿਆ ਕਿ ਸਰਕਲ ਲੈਣ ਵਾਲੇ ਦੀਪ ਮਲਹੋਤਰਾ ਦੀ ਕੰਪਨੀ ਨੂੰ ਇੱਥੇ ਵੱਡਾ ਆਰਥਿਕ ਨੁਕਸਾਨ ਹੋਇਆ।

ਕੋਟਾ ਨਿਰਧਾਰਿਤ ਨਾ ਹੋਣਾ ਦੋ ਨੰਬਰੀਆਂ ਲਈ ਵਰਦਾਨ
ਆਪ ਸਰਕਾਰ ਵੱਲੋਂ ਐਕਸਾਈਜ਼ ਪਾਲਿਸੀ ਵਿੱਚ ਠੇਕੇਦਾਰਾਂ ਲਈ ਪਹਿਲਾ ਤੈਅ ਕੀਤੀ ਜਾਣ ਵਾਲੀ ਸ਼ਰਾਬ ਦੇ ਕੋਟੇ ਦੀ ਸ਼ਰਤ ਨੂੰ ਹਟਾ ਦੇਣਾ ਦੋ ਨੰਬਰੀਆਂ ਲਈ ਵਰਦਾਨ ਸਾਬਿਤ ਹੋਇਆ, ਪਿਛਲੇ ਸਾਲ ਦੌਰਾਨ ਸ਼ਰਾਬ ਠੇਕੇਦਾਰਾਂ ਵੱਲੋਂ ਵੱਡੀ ਮਾਤਰਾ ਵਿੱਚ ਸ਼ਰਾਬ ਕੰਪਨੀਆਂ ਤੋਂ ਸਸਤੇ ਭਾਅ ਸ਼ਰਾਬ ਖਰੀਦੀ ਗਈ ਤੇ ਅੱਗੇ ਇਸਦਾ ਕੁਝ ਹਿੱਸਾ ਤਾਂ ਆਪਣੇ ਠੇਕਿਆਂ ਤੇ ਵੇਚਿਆ ਤੇ ਵਾਧੂ ਸ਼ਰਾਬ ਦੋ ਨੰਬਰੀਆਂ ਨੂੰ ਵੇਚੀ ਗਈ ਤੇ ਅੱਗੇ ਦੋ ਨੰਬਰੀ ਵੱਖ-ਵੱਖ ਸਰਕਲਾਂ ਵਿੱਚ ਇਸ ਸ਼ਰਾਬ ਨੂੰ ਵੇਚੀ ਗਈ ਜਿਸ ਨਾਲ ਉਨ੍ਹਾਂ ਠੇਕੇਦਾਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਸਰਕਲਾਂ ਵਿੱਚ ਦੋ ਨੰਬਰ ਦੀ ਸ਼ਰਾਬ ਵੇਚੀ ਗਈ।

ਹੁਸ਼ਿਆਰਪੁਰ ਤੋਂ ਹਿਮਾਚਲ ਨੂੰ ਸ਼ਰਾਬ ਸਪਲਾਈ
ਦੋ ਨੰਬਰੀਆਂ ਨੇ ਜਿੱਥੇ ਹੁਸ਼ਿਆਰਪੁਰ ਵਿੱਚ ਸ਼ਰਾਬ ਵੇਚੀ ਉੱਥੇ ਹੀ ਕੰਢੀ ਖੇਤਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇਨ੍ਹਾਂ ਵੱਲੋਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਪਹੁੰਚਾਈ ਗਈ, ਦੋ ਨੰਬਰੀਆਂ ਵੱਲੋਂ ਜੋ ਸਪਲਾਈ ਹਿਮਾਚਲ ਵਿੱਚ ਦਿੱਤੀ ਗਈ ਉਹ ਉੱਥੇ ਦੇ ਸ਼ਰਾਬ ਮਾਫੀਆ ਨੇ ਹੱਸ ਕੇ ਜਜਬ ਕਰ ਲਈ ਕਿਉਂਕਿ ਉਨ੍ਹਾਂ ਨੂੰ ਹਿਮਾਚਲ ਦੇ ਮੁਕਾਬਲੇ ਪੰਜਾਬ ਦੀ ਸ਼ਰਾਬ ਸਸਤੇ ਭਾਅ ਮਿਲਦੀ ਰਹੀ ਜਿਸ ਨਾਲ ਉਨ੍ਹਾਂ ਦਾ ਮੁਨਾਫਾ ਵੱਧਦਾ ਗਿਆ।

ਹੁਸ਼ਿਆਰਪੁਰ ਸਰਕਲ ਘਾਟੇ ਵਿੱਚ ਰਿਹਾ-ਐਕਸਾਈਜ਼ ਵਿਭਾਗ
ਜਿਲ੍ਹਾ ਐਕਸਾਈਜ਼ ਵਿਭਾਗ ਵਿੱਚ ਤੈਨਾਤ ਈ.ਟੀ.ਓ.ਸੁਖਵਿੰਦਰ ਸਿੰਘ ਨਾਲ ਜਦੋਂ ਹੁਸ਼ਿਆਰਪੁਰ ਸਰਕਲ ਪ੍ਰਤੀ ਠੇਕੇਦਾਰਾਂ ਵੱਲੋਂ ਉਤਸ਼ਾਹ ਨਾ ਦਿਖਾਉਣ ਪ੍ਰਤੀ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਪਿਛਲੇ ਸੀਜਨ ਵਿੱਚ ਹੁਸ਼ਿਆਰਪੁਰ ਸਰਕਲ ਘਾਟੇ ਵਿੱਚ ਰਿਹਾ ਹੈ ਇਸੇ ਕਾਰਨ ਘੱਟ ਠੇਕੇਦਾਰਾਂ ਨੇ ਪਰਚੀ ਪਾਈ ਹੈ।

ਨਿਰਪੱਖ ਜਾਂੰਚ ਦੀ ਸਖਤ ਜਰੂਰਤ
ਪਿਛਲੇ ਸਮੇਂ ਦੌਰਾਨ ਘਟੀਆ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ ਤੇ ਇਹ ਘਟੀਆ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਦੋ ਨੰਬਰੀਆਂ ’ਤੇ ਪੰਜਾਬ ਸਰਕਾਰ ਨੂੰ ਸ਼ਿਕੰਜਾ ਕੱਸਣ ਦੀ ਲੋੜ ਹੈ, ਸਰਕਾਰ ਜੇਕਰ ਪਾਰਦਰਸ਼ੀ ਜਾਂਚ ਕਰਵਾਏ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ, ਪਿਛਲੇ ਸੀਜਨ ਦੌਰਾਨ ਕਿਸ ਠੇਕੇਦਾਰ ਨੇ ਉਸਦੇ ਸਰਕਲ ਦੀ ਮੰਗ ਤੋਂ ਵੱਧ ਸ਼ਰਾਬ ਕੰਪਨੀਆਂ ਤੋਂ ਖਰੀਦ ਕੇ ਵੇਚੀ ਇਸਦਾ ਪੂਰਾ ਚਿੱਠਾ ਐਕਸਾਈਜ ਵਿਭਾਗ ਕੋਲ ਮੌਜੂਦ ਰਹਿੰਦਾ ਹੈ ਲੇਕਿਨ ਲੋੜ ਹੈ ਨੇਕ ਨੀਤੀ ਨਾਲ ਕਾਰਵਾਈ ਕਰਨ ਦੀ।

ਇਸ ਸੰਬੰਧੀ ਦੀਪ ਮਲਹੋਤਰਾ ਅਤੇ ਨਰੇਸ਼ ਅਗਰਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋਵਾਂ ਨੇ ਹੀ ਫੋਨ ਨਹੀਂ ਚੱਕਿਆ।

Recent Posts

ਕੇਜਰੀਵਾਲ ਦੇ ਜੇਲ੍ਹ ‘ਚ ਹੋਣ ਕਾਰਨ ਦਿੱਲੀ ਦੇ ਕਈ ਕੰਮ ਠੱਪ, ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਨਹੀਂ ਦੇ ਰਹੇ ਅਸਤੀਫਾ – ਪ੍ਰਨੀਤ ਕੌਰ

ਬਠਿੰਡਾ: ਡੀਸੀ ਅਤੇ ਐਸਪੀ ਦੀ ਰਿਹਾਇਸ਼ ਨੇੜੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਪੜ੍ਹੋ ਵੇਰਵਾ

ਮਣੀਪੁਰ ਵਿੱਚ ਸੀਆਰਪੀਐਫ ‘ਤੇ ਕੂਕੀ ਭਾਈਚਾਰੇ ਦੇ ਲੋਕਾਂ ਨੇ ਕੀਤਾ ਹਮਲਾ, 2 ਜਵਾਨ ਸ਼ਹੀਦ

ਟੀ ਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ‘ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਹੋਏ ਲਾਪਤਾ, ਪੁਲਿਸ ਨੇ FIR ਕੀਤੀ ਦਰਜ

ਪੰਜਾਬ ਨੇ ਰਚਿਆ ਇਤਿਹਾਸ, 262 ਦੌੜਾਂ ਬਣਾ ਕੋਲਕਾਤਾ ਨੂੰ ਦਿੱਤੀ ਮਾਤ

ਦਿੱਲੀ ਆਧਾਰਿਤ ਪਾਰਟੀਆਂ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ: ਸੁਖਬੀਰ ਬਾਦਲ

ਬਸੀ ਕਲਾ ਡਾ. ਰਾਜ ਦੀ ਸਿਆਸੀ ‘ਬਸ’, ਔਰਤਾਂ ਬੋਲੀਆਂ ‘ ਚੌਰਾ ‘ਆਪ’ ਵੱਲ ਭੱਜ ਗਿਆ, ਅਸੀਂ ਕਾਂਗਰਸੀ ਕਿੱਥੇ ਜਾਈਏ’

ਕਮਲ ਕਿਸ਼ੋਰ ਯਾਦਵ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ

EVM ਨੂੰ ਕਲੀਨ ਚਿੱਟ, ਸੁਪਰੀਮ ਕੋਰਟ ਵੱਲੋਂ VVPAT ਵੈਰੀਫਿਕੇਸ਼ਨ ਦੀਆਂ ਸਾਰੀਆਂ ਪਟੀਸ਼ਨਾਂ ਖਾਰਜ

ਸਲਮਾਨ ਖਾਨ ਦੇ ਘਰ ‘ਤੇ ਫਾਇਰਿੰਗ ਮਾਮਲੇ ਦੇ ਤਾਰ ਜਲੰਧਰ ਨਾਲ ਜੁੜੇ, 2 ਹਥਿਆਰ ਸਪਲਾਈ ਕਰਨ ਵਾਲੇ ਕਾਬੂ

ਪ੍ਰੋ. ਅਰਵਿੰਦ ਦਾ ਬਤੌਰ ਵਾਈਸ ਚਾਂਸਲਰ ਕਾਰਜਕਾਲ ਮੁਕੰਮਲ: ਸੇਜਲ ਅੱਖਾਂ ਨਾਲ ਦਿੱਤੀ ਸੰਗੀਆਂ-ਸਾਥੀਆਂ ਨੇ ਵਿਦਾਈ

ਕਾਂਗਰਸ ਨੇ ਹਰਿਆਣਾ ਲਈ 8 ਉਮੀਦਵਾਰਾਂ ਦਾ ਕੀਤਾ ਐਲਾਨ

PM ਮੋਦੀ ਵੱਲੋਂ ਲੋਕਾਂ ਨੂੰ ਦੂਜੇ ਗੇੜ ’ਚ ਰਿਕਾਰਡ ਵੋਟਿੰਗ ਕਰਨ ਦੀ ਅਪੀਲ

ਪੜ੍ਹੋ ਕਿਹੜੇ 13 ਸੂਬਿਆਂ ਦੀਆਂ 88 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ ?

ਅੱਜ ਦੂਜੇ ਪੜਾਅ ‘ਚ 13 ਰਾਜਾਂ ਦੀਆਂ 88 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਵੱਲੋਂ ਕਾਬੂ

ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਰਨ ਮਗਰੋਂ ਹੁਣ ਮੁੱਖ ਮੰਤਰੀ ਨੇ ਮੰਡੀਆਂ ਵਿਚੋਂ ਕਣਕ ਦੀ ਫਸਲ ਨਾ ਚੁੱਕ ਕੇ ਉਹਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ: ਸੁਖਬੀਰ ਬਾਦਲ

ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ

ਆਈਆਈਟੀ ਜੇਈਈ ਮੇਨ ਨੇ ਨਤੀਜੇ ਕੀਤੇ ਜਾਰੀ

ਟਰੈਕਟਰ-ਟਰਾਲੀ ਨਾਲ ਟੱਕਰ ਹੋਣ ਤੋਂ ਬਾਅਦ ਓਵਰਬ੍ਰਿਜ ਤੋਂ ਹੇਠਾਂ ਡਿੱਗੀ ਬੱਸ: ਟਰੈਕਟਰ-ਟਰਾਲੀ ਦੇ ਵੀ ਹੋਏ ਤਿੰਨ ਹਿੱਸੇ

ਚੀਨੀ ਅਖਬਾਰ ਨੇ ਭਾਰਤ ਦੀ ਵਿਦੇਸ਼ ਨੀਤੀ ‘ਤੇ ਚੁੱਕੇ ਸਵਾਲ: ਪੜ੍ਹੋ ਵੇਰਵਾ

ਹੱਥ ਛੱਡ ਝਾੜੂ ਫੜਨ ਵਾਲੇ ਚੱਬੇਵਾਲ ਦੀ ਹਲਕੇ ਵਿੱਚ ਘੇਰਾਬੰਦੀ, ਰਾਜਕੁਮਾਰ ਦਾ ਪਿੰਡਾਂ ਵਿੱਚ ਹੋਣ ਲੱਗਾ ਜਬਰਦਸਤ ਵਿਰੋਧ, ਪੈਰੀਂ ਪੈਣ ਤੱਕ ਗਏ, ਪਰ ਲੋਕਾਂ ਕਿਹਾ ਤੂੰ ਖੋਟਾ ਸਿੱਕਾ

ਮਜੀਠੀਆ ਦਾ ਭਾਜਪਾ ’ਤੇ ਤਿੱਖਾ ਹਮਲਾ, ਇਨ੍ਹਾਂ ਨੇ ਜੋ ਗੁਜਰਾਤ ਵਿੱਚ ਕੀਤਾ ਸੀ ਉਹ ਪੰਜਾਬ ਵਿੱਚ ਦੁਹਰਾਉਣ ਨਹੀਂ ਦਿਆਂਗੇ – ਮਜੀਠੀਆ

ਭਾਈ ਅੰਮ੍ਰਿਤਪਾਲ ਸਿੰਘ ਲੜਨਗੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ

ਮਹਾਰਾਸ਼ਟਰ ‘ਚ ਚੋਣ ਰੈਲੀ ਦੌਰਾਨ ਬੇਹੋਸ਼ ਹੋਏ ਨਿਤਿਨ ਗਡਕਰੀ

ਜੱਸੀ ਖੰਗੂੜਾ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਆਸਟ੍ਰੇਲੀਅਨ ਪੱਤਰਕਾਰ ਨੇ ਭਾਰਤ ਸਰਕਾਰ ‘ਤੇ ਚੋਣਾਂ ਦੀ ਕਵਰੇਜ ਕਰਨ ਤੋਂ ਰੋਕਣ ਦੇ ਲਾਏ ਦੋਸ਼

ਲੁਧਿਆਣਾ ਦੇ ਭਾਜਪਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੜ੍ਹੋ ਵੇਰਵਾ

ਟਿਕਟ ਨਾ ਮਿਲਣ ‘ਤੇ ਰੁੱਸੇ ਪਵਨ, ਮਹਿਜ ਅੱਠ ਘੰਟੇ ਚੱਲਿਆ ਆਦੀਏ ਦਾ ਨਾਰਾਜ਼ਗੀ ਡਰਾਮਾ, ਪੱਤ ਬਚਾਉਣ ਆਏ ਰਾਜਾ ਦੇ ਆਉਂਦਿਆਂ ਹੀ ਮੰਨੇ

ਸੁਖਬੀਰ ਬਾਦਲ ਵਲੋਂ ਅਰਸ਼ਦੀਪ ਸਿੰਘ ਕਲੇਰ ਲੋਕ ਸਭਾ ਹਲਕਾ ਚੰਡੀਗੜ੍ਹ ਦੇ ਕੋਆਰਡੀਨੇਟਰ ਨਿਯੁਕਤ

ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਸ੍ਰੀ ਹਰਮੰਦਿਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ ਅਤੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ ਵਿਖੇ ਜਲੰਧਰ ਦੀ ਸੀਨੀਅਰ ਲੀਡਰਸ਼ਿਪ ਸਮੇਤ ਹੋਏ ਨਤਮਸਤਕ

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕਾਬੂ

ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ‘ਚ ਸ਼ਾਮਲ

ਬੀਜੇਪੀ ਨੇ ਬਿਨਾਂ ਵੋਟਾਂ ਦੇ ਜਿੱਤੀ ਸੂਰਤ ਲੋਕ ਸਭਾ ਸੀਟ, ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ, ਬਾਕੀਆਂ ਨੇ ਵਾਪਸ ਲਏ ਨਾਂਅ

‘ਗੁਲਾਬੋ ਮਾਸੀ’ ਦੇ ਨਾਂਅ ਨਾਲ ਜਾਣੀ ਜਾਂਦੀ ਪੰਜਾਬੀ ਫਿਲਮ ਇੰਡਸਟਰੀ ਦੀ ਨਿਰਮਲ ਰਿਸ਼ੀ ਦਾ ਰਾਸ਼ਟਰਪਤੀ ਨੇ ਪਦਮਸ਼੍ਰੀ ਨਾਲ ਕੀਤਾ ਸਨਮਾਨ

ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ: 13 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ, ਤੇਜ਼ ਹਵਾਵਾਂ ਵੀ ਚੱਲਣਗੀਆਂ

ਪੰਜਾਬ ਦੇ ਕਿਸਾਨਾਂ ਨੇ ਬੀਜੇਪੀ ਦੇ ਆਗੂਆਂ ਨੂੰ ਦਿੱਤੀ ਬਹਿਸ ਲਈ ਖੁੱਲ੍ਹੀ ਚੁਣੌਤੀ, ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ‘ਚ ਕਰਨਗੇ 4 ਘੰਟੇ ਉਡੀਕ

ਤਾਈਵਾਨ ‘ਚ ਜ਼ਬਰਦਸਤ ਭੂਚਾਲ, ਤੀਬਰਤਾ 6.3, ਮਹਿਸੂਸ ਕੀਤੇ ਗਏ 80 ਝਟਕੇ

ਸੰਜੀਵ ਤਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੀਤ ਪ੍ਰਧਾਨ ਕੀਤਾ ਨਿਯੁਕਤ

ਸੁਖਬੀਰ ਬਾਦਲ ਨੇ 5 ਹੋਰ ਉਮੀਦਵਾਰਾਂ ਦੇ ਐਲਾਨੇ ਨਾਂਅ, ਚੰਡੀਗੜ੍ਹ ਤੋਂ ਵੀ ਐਲਾਨਿਆ ਉਮੀਦਵਾਰ

ਮਹਿੰਦਰ ਸਿੰਘ ਕੇ.ਪੀ. ਅਕਾਲੀ ਦਲ ਵਿਚ ਹੋਏ ਸ਼ਾਮਿਲ

ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਅੱਜ ਫੜ ਸਕਦੇ ਨੇ ਅਕਾਲੀ ਦਲ ਦੀ ਤੱਕੜੀ

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ‘ਤੇ ਹੋਇਆ ਪਰਚਾ ਦਰਜ, ਐਸਜੀਪੀਸੀ ਪ੍ਰਧਾਨ ਨੇ ਕਿਹਾ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਹਮਲਾ

ਦੇਸ਼ ਵਿੱਚ ਕੋਈ ਵੀ ਮੋਦੀ ਲਹਿਰ ਨਹੀਂ, ਜੇਕਰ ਹੁੰਦੀ ਤਾਂ ਭਾਜਪਾਈ ਅਰਵਿੰਦ ਕੇਜਰੀਵਾਲ ਅਤੇ ਹੇਮੰਤ ਸੋਰੇਨ ਨੂੰ ਜੇਲ੍ਹ ਵਿੱਚ ਨਾ ਪਾਉਂਦੇ – ਭਗਵੰਤ ਮਾਨ

ਸਾਪਲਾ ਸੈਂਪਲ ਅਕਾਲੀ ਦਲ ਵਿੱਚ ਫੇਲ, ਠੰਡਲ ਦੀ ਟਿਕਟ ਤੈਅ, ਜਥੇਦਾਰਾਂ ਨੇ ਇਕਜੁੱਟਤਾ ਨਾਲ ਬਾਦਲ ਨੂੰ ਕੀਤਾ ਨਾਮ ਤਾਇਦ

ਭੁੱਕੀ ਕਾਂਡ- ਅਕਾਲੀ ਹਲਕਾ ਇੰਚਾਰਜ ਸੀਕਰੀ ਬੈਕਫੁੱਟ ’ਤੇ, ਦੇਸ ਰਾਜ ਧੁੱਗਾ ਵੱਲੋਂ ਸੰਦੀਪ ਨੂੰ ਹੁਸੈਨਪੁਰ ਜਰੀਏ ਫਰੰਟ ਤੋਂ ‘ਸਿਆਸੀ ਬੁੱਗੀ’, ਸ਼ਾਮ-84 ’ਚ ਠੋਕੀ ਤਾਲ

ਵਿਜੇ ਸਾਂਪਲਾ ਨੂੰ ਮਨਾਉਣ ਲਈ ਪੰਜਾਬ ਭਾਜਪਾ ਪ੍ਰਧਾਨ ਜਾਖੜ ਉਨ੍ਹਾਂ ਦੇ ਘਰ ਪੁੱਜੇ

ਪੰਜਾਬ ‘ਚ ਕਾਂਗਰਸ ਨੂੰ ਡਬਲ ਝਟਕਾ: ਕਮਲਜੀਤ ਕੌਰ ਚੌਧਰੀ ਅਤੇ ਤਜਿੰਦਰ ਬਿੱਟੂ ਭਾਜਪਾ ‘ਚ ਸ਼ਾਮਲ

ਪਤੀ ਨੇ ਗਰਭਵਤੀ ਪਤਨੀ ਨੂੰ ਜ਼ਿੰਦਾ ਸਾੜਿਆ, ਪੇਟ ਵਿੱਚ ਪਲ ਰਹੇ ਸੀ ਜੁੜਵਾ ਬੱਚੇ, ਮੰਜੇ ਨਾਲ ਬੰਨ੍ਹ ਲਾਈ ਅੱਗ

ਭਾਰਤ ਨੇ ਫਿਲੀਪੀਨਜ਼ ਨੂੰ ਵੇਚੀ ਬ੍ਰਹਮੋਸ ਮਿਜ਼ਾਈਲ, ਪਹਿਲੀ ਖੇਪ ਸੌਂਪੀ, 3130 ਕਰੋੜ ਰੁਪਏ ਦਾ ਕੀਤਾ ਸੌਦਾ

ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ: 2 ਦੀ ਮੌਤ, 2 ਗੰਭੀਰ ਜ਼ਖਮੀ

ਭਾਜਪਾ ਦੇ ਸੀਨੀਅਰ ਆਗੂ ਜੀਵ ਤਲਵਾੜ, ਸਾਬਕਾ ਕੌਂਸਲਰ ਨੀਤੀ ਤਲਵਾੜ ਅਤੇ ਐਸ.ਸੀ ਮੋਰਚਾ ਦੇ ਜਨਰਲ ਸਕੱਤਰ ਹਰਭਜਨ ਮੱਟੀ ਸਮੇਤ ਕਈ ਭਾਜਪਾ ਆਗੂ ਅਤੇ ਵਰਕਰ ਅਕਾਲੀ ਦਲ ‘ਚ ਸ਼ਾਮਲ

21 ਰਾਜਾਂ ਦੀਆਂ 102 ਸੀਟਾਂ ‘ਤੇ ਵੋਟਾਂ ਪਾਉਣ ਦਾ ਸਮਾਂ ਖਤਮ: ਬੰਗਾਲ ‘ਚ 77% ਵੋਟਿੰਗ ਹੋਈ

ਪ੍ਰਨੀਤ ਕੌਰ ਨੇ ਪਟਿਆਲਾ ਵਾਸੀਆਂ ਨਾਲ ਕੀਤਾ ਕੀਤਾ ਧੋਖਾ, ਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾ

ਇਜ਼ਰਾਈਲ ਨੇ ਦਿੱਤਾ ਈਰਾਨ ਦੇ ਹਮਲੇ ਦਾ ਜਵਾਬ, ਕੀਤਾ ਮਿਜ਼ਾਈਲ ਹਮਲਾ

ਪੜ੍ਹੋ ਪਹਿਲੇ ਪੜਾਅ ਤਹਿਤ ਕਿਹੜੇ 21 ਸੂਬਿਆਂ ‘ਚ 102 ਸੀਟਾਂ ‘ਤੇ ਪੈ ਰਹੀਆਂ ਨੇ ਵੋਟਾਂ

ਪੀਐਮ ਮੋਦੀ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਪਹਿਲੇ ਪੜਾਅ ਤਹਿਤ 21 ਸੂਬਿਆਂ ‘ਚ 102 ਸੀਟਾਂ ‘ਤੇ ਵੋਟਾਂ ਪੈਣੀਆਂ ਸ਼ੁਰੂ

ਅਕਾਲੀ ਦਲ ਦੇ ਹਲਕਾ ਇੰਚਾਰਜ ਸੀਕਰੀ ਦੇ ਸਿਰ ’ਚ ‘ ਭਰਾ ਨੇ ਪਾਈ ਡੋਡਿਆਂ ਦੀ ਕਰ’, ਪੁਲਿਸ ਨੇ ਜਾਂਚ ‘ ਕੰਘੀ ਚਲਾਈ ’

ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ Gold Heist ਵਿੱਚ ਪੰਜਾਬੀਆਂ ਦੀ ਕਰਤੂਤ ਆਈ ਸਾਹਮਣੇ, ਟੋਰਾਂਟੋ ਏਅਰਪੋਰਟ ਤੋਂ 24 ਮਿਲੀਅਨ ਸੋਨਾ ਗਾਇਬ ਹੋਣ ਦੇ ਮਾਮਲੇ ਨੂੰ ਕੈਨੇਡਾ ਪੁਲਿਸ ਨੇ ਕੀਤਾ ਟਰੇਸ, ਪੰਜਾਬੀ ਮੂਲ ਦਾ ਪਰਮਪਾਲ ਸਿੱਧੂ ਹੋਇਆ ਗ੍ਰਿਫਤਾਰ ਇੱਕ ਪੰਜਾਬੀ ਦੇ ਹੋਏ ਵਰੰਟ ਜਾਰੀ, ਪੂਰੀ ਵਾਰਦਾਤ ਵਿਚ ਪੰਜ ਦੇਸੀ ਸਮੇਤ ਨੌ ਚੋਰ ਨਾਮਜਦ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਇਕਜੁੱਟਤਾ ਨਾਲ ਐਨ.ਕੇ. ਸ਼ਰਮਾ ਲਈ ਪ੍ਰਚਾਰ ਕਰਨ ਸਾਰੇ ਹਲਕਾ ਇੰਚਾਰਜ : ਸੁਖਬੀਰ ਬਾਦਲ

ਦੁਬਈ ‘ਚ ਭਾਰੀ ਮੀਂਹ ਕਾਰਨ ਬਣੀ ਹੜ੍ਹ ਵਰਗੀ ਸਥਿਤੀ, ਏਅਰਪੋਰਟ, ਮੈਟਰੋ ਸਟੇਸ਼ਨ, ਮਾਲ ਪਾਣੀ ਨਾਲ ਭਰੇ

ਸ਼ਰਾਬ ਘੁਟਾਲਾ, ਈਡੀ ਦਾ ਪੰਜਾਬ ਸਰਕਾਰ ਨੂੰ ‘ਨਾਗ ਵਲ’, ਬ੍ਰਿੰਡਕੋ ਨੂੰ ਐੱਲ-1 ਤੋਂ ਨਾਂਹ, ਠੇਕੇਦਾਰਾਂ ਦੀ ਟੇਕ ਪੁਰਾਣੇ ਸਟਾਕ ਉੱਪਰ

ਪੰਜਾਬ ਭਾਜਪਾ ਨੇ ਤਿੰਨ ਹੋਰ ਉਮੀਦਵਾਰ ਐਲਾਨੇ

ਆਪ ਪੰਜਾਬ ਨੇ 4 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਨਸ਼ਿਆਂ ਦਾ ਮਾਮਲਾ, ਪੰਜਾਬ ਦੇ ਤਫਤੀਸ਼ੀ ਅਫਸਰ ਹਿਮਾਚਲ ਪੁਲਿਸ ਤੋਂ ਲੈਣਗੇ ਟ੍ਰੇਨਿੰਗ, ਪਹਿਲਾ ਬੈਂਚ ਅੱਜ ਹੋਵੇਗਾ ਰਵਾਨਾ

ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਕਰਨ ਦੇ ਮਾਮਲੇ ‘ਚ 2 ਗ੍ਰਿਫਤਾਰ: ਗੁਜਰਾਤ ਤੋਂ ਕੀਤੇ ਗਏ ਕਾਬੂ

ਓਡੀਸ਼ਾ ‘ਚ ਪੁਲ ਤੋਂ ਡਿੱਗੀ ਬੱਸ, 5 ਮੌਤਾਂ, 40 ਜ਼ਖਮੀ

ਕਰਮਜੀਤ ਅਨਮੋਲ ਵੱਲੋਂ ਰਾਮਪੁਰਾ ਫੂਲ ਹਲਕੇ ਦੇ ਪਿੰਡਾਂ ਦਾ ਚੋਣ ਦੌਰਾ

ਪੰਜਾਬ ਯੁਨੀਵਰਸਿਟੀ ’ਚ ਚਾਂਸਲਰ ਵੱਲੋਂ ਭਰਤੀਆਂ, ਚੋਣ ਜ਼ਾਬਤੇ ਨੂੰ ਪਾਇਆ ‘ਚਿੱਬ’, ਦੇਖੋ ਕੌਣ ਕੱਢਦਾ, ‘ਅਦਾਲਤ ਜਾਂ ਚੋਣ ਕਮਿਸ਼ਨ’

5000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਵੱਲੋਂ ਕਾਬੂ

ਅਦਾਲਤ ਨੇ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 23 ਅਪ੍ਰੈਲ ਤੱਕ ਵਧਾਈ

ਅਮਰਨਾਥ ਯਾਤਰਾ 29 ਜੂਨ ਤੋਂ ਹੋਵੇਗੀ ਸ਼ੁਰੂ, ਰਜਿਸਟ੍ਰੇਸ਼ਨ ਅੱਜ ਤੋਂ

ਸਲਮਾਨ ਖ਼ਾਨ ਦੇ ਘਰ ਬਾਹਰ ਫਾਇਰਿੰਗ ਮਾਮਲਾ: ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ, ਸੀਸੀਟੀਵੀ ਵੀ ਆਈ ਸਾਹਮਣੇ

ਬੀਜੇਪੀ ਪੰਜਾਬ ਦੀ ਬੂਥ ਕਾਨਫਰੰਸ ‘ਚ ਲੀਡਰ ਆਪਸ ‘ਚ ਹੀ ਹੋਏ ਹੱਥੋਪਾਈ, ਇਕ-ਦੂਜੇ ਦੇ ਕੁਰਸੀਆਂ ਅਤੇ ਮੇਜ਼ ਚੁੱਕ ਕੇ ਮਾਰੇ, ਹਰਜੀਤ ਗਰੇਵਾਲ ਮੌਕੇ ਤੋਂ ਖਿਸਕਿਆ

ਸਰਬਜੀਤ ਦੇ ਕਾਤਲ ਦੀ ਤਸਵੀਰ ਆਈ ਸਾਹਮਣੇ, ਤਿੰਨ ਗੋਲੀਆਂ ਲੱਗੀਆਂ, ਲਾਹੌਰ ਦੇ ਹਸਪਤਾਲ ਵਿੱਚ ਦਾਖਲ

ਪੰਜਾਬ ‘ਚ ਕਾਂਗਰਸ ਨੇ 6 ਉਮੀਦਵਾਰਾਂ ਦੇ ਨਾਵਾਂ ਦੀ ਕੀਤਾ ਐਲਾਨ

ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ‘ਆਪ’ ‘ਚ ਸ਼ਾਮਲ

ਪਾਕਿਸਤਾਨ ਦੇ ਲਾਹੌਰ ‘ਚ ਸਰਬਜੀਤ ਸਿੰਘ ਦੇ ਕਾਤਲ ‘ਤੇ ਕਾਤਲਾਨਾ ਹਮਲਾ, ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ, ਮੌਤ ਦੀ ਪੁਸ਼ਟੀ ਨਹੀਂ

PM ਮੋਦੀ ਨੇ ਜਾਰੀ ਕੀਤਾ BJP ਦਾ ਚੋਣ ਮੈਨੀਫੈਸਟੋ, ਪੜ੍ਹੋ ਵੇਰਵਾ

ਈਰਾਨ ਨੇ ਇਜ਼ਰਾਈਲ ‘ਤੇ ਕੀਤਾ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ

ਬਾਈਕ ‘ਤੇ ਸਵਾਰ ਹੋ ਆਏ ਦੋ ਹਮਲਾਵਰਾਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਕੀਤੀ ਫਾਇਰਿੰਗ

ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ, ਪੜ੍ਹੋ ਵੇਰਵਾ

ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਝੁਲਾਏ ਖਾਲਸਈ ਨਿਸ਼ਾਨ

ਥਾਣਾ ਮਟੌਰ ਦੇ ਐਸਐਚਓ ਗੱਬਰ ਸਿੰਘ ‘ਤੇ ਹੋਇਆ ਜਾਨਲੇਵਾ ਹਮਲਾ, ਪੜ੍ਹੋ ਵੇਰਵਾ

MP ਦੇ ਰੇਵਾ ‘ਚ 160 ਫੁੱਟ ਡੂੰਘੇ ਬੋਰਵੈੱਲ ‘ਚ ਫਸਿਆ ਮਾਸੂਮ: ਬਚਾਅ ਕਾਰਜ ਜਾਰੀ, 70 ਫੁੱਟ ਹੇਠਾਂ ਫਸੇ ਹੋਣ ਦਾ ਅਨੁਮਾਨ

ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੀ ਜਿੱਤ ਤੋਂ ਡਰ ਕੇ ਆਪ ਤੇ ਕਾਂਗਰਸ ਨੇ ਅਪਵਿੱਤਰ ਗਠਜੋੜ ਕੀਤਾ: ਅਕਾਲੀ ਦਲ

30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਭਾਜਪਾ ਦੇ ਸੂਬਾ ਐਗਜੈਕਟਿਵ ਮੈਂਬਰ ਪ੍ਰੋ. ਸੁਮੇਰ ਸਿੰਘ ਸੀੜ੍ਹਾ ਸਾਥੀਆਂ ਸਮੇਤ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ

ਪਾਕਿਸਤਾਨ ‘ਚ ਦਿਲ ਦਹਿਲਾਉਣ ਵਾਲੀ ਘਟਨਾ: ਵਿਅਕਤੀ ਨੇ ਆਪਣੀ ਪਤਨੀ ਅਤੇ 7 ਬੱਚਿਆਂ ਨੂੰ ਕੁਹਾੜੀ ਨਾਲ ਵੱਢਿਆ, ਸਾਰਿਆਂ ਦੀ ਉਮਰ 8 ਮਹੀਨੇ ਤੋਂ 10 ਸਾਲ ਦੇ ਵਿਚਕਾਰ

ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ 3 ਕਿਲੋ ਹੈਰੋਇਨ ਅਤੇ 2 ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ

ਜਲੰਧਰ ‘ਚ ਫਰਜ਼ੀ ਪੁਲਿਸ ਭਰਤੀ ਦਾ ਪਰਦਾਫਾਸ਼, ਰਜਿਸਟਰਾਂ ’ਤੇ ਲੱਗ ਰਹੀ ਸੀ ਜਾਅਲੀ ਹਾਜ਼ਰੀ, ਤਨਖਾਹ ਨਾ ਮਿਲਣ ‘ਤੇ ਹੋਇਆ ਖੁਲਾਸਾ, ਪਰਚਾ ਦਰਜ

ਭਾਜਪਾ ਅਤੇ ਹਰਿਆਣਾ ਸਰਕਾਰ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚਕਰ ਰਹੀ ਸਿੱਧੀ ਦਖਲ ਅੰਦਾਜੀ, ਬਰਦਾਸ਼ਤਯੋਗ ਨਹੀਂ – ਐਸਜੀਪੀਸੀ ਪ੍ਰਧਾਨ

ਭਗਵੰਤ ਮਾਨ ਪੰਜਾਬ ਦਾ ਪੁੱਤ ਨਹੀਂ ਕਪੁੱਤ ਹੈ ਜੋ ਦਿੱਲੀ ਅੱਗੇ ਗੋਡੇ ਟੇਕ ਗਿਆ – ਬਿਕਰਮ ਮਜੀਠੀਆ

ਬੱਚੇ ਦੀ ਅਵਾਜ਼ ਵਾਪਸ ਆਉਣ ’ਤੇ ਪਰਿਵਾਰ ਨੇ ਸ਼ੁਕਰਾਨੇ ਵਜੋਂ ਸ੍ਰੀ ਦਰਬਾਰ ਸਾਹਿਬ ਵਿਖੇ ਟਰੈਕਟਰ ਕੀਤਾ ਭੇਟ

ਸਾਬਕਾ ਅਕਾਲੀ ਮੰਤਰੀ ਸਿਕੰਦਰ ਮਲੂਕਾ ਦੀ ਨੂੰਹ ਤੇ ਪੁੱਤ ਭਾਜਪਾ ‘ਚ ਸ਼ਾਮਿਲ

ਈਦ ਵਾਲੇ ਦਿਨ ਹਰਿਆਣਾ ‘ਚ ਪਲਟੀ ਸਕੂਲ ਬੱਸ, 6 ਬੱਚਿਆਂ ਦੀ ਮੌਤ