ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਮੌਤ ਸ਼ੱਕੀ, ਜਾਂਚ ਹੋਵੇ-ਪੀਰ ਮੁਹੰਮਦ
ਚੰਡੀਗੜ-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਰਚਰਨ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ, ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਫੈਡਰੇਸ਼ਨ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਹਰਚਰਨ ਸਿੰਘ ਨੇ ਬੀਤੇ ਦਿਨੀਂ ਮੀਡੀਏ ਦੇ ਇੱਕ ਹਿੱਸੇ ਵਿੱਚ ਸਪੱਸ਼ਟ ਕਿਹਾ ਸੀ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਅੰਦਰ ਬਹੁਤ ਕੁੱਝ ਗਲਤ ਹੈ ਜਿਸ ਦਾ ਪਰਦਾਫਾਸ਼ ਕਰਾਂਗਾ ਅੱਜ ਅਚਾਨਕ ਉਨਾਂ ਨੂੰ ਹਾਰਟਅਟੈਕ ਆਇਆ ਹੈ ਅਜਿਹੇ ਹਾਲਤਾਂ ਵਿੱਚ ਹਰਚਰਨ ਸਿੰਘ ਦੀ ਮੋਤ ਦੀ ਜਾਂਚ ਹੋਣੀ ਬੇਹੱਦ ਜਰੂਰੀ ਹੈ ਕਿ ਉਨਾ ਨੂੰ ਪਿਛਲੇ ਇੱਕ ਹਫਤੇ ਤੋਂ ਕਿਸ-ਕਿਸ ਨੇ ਫੋਨ ਕੀਤੇ ਹਨ । ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕੁੱਝ ਸਮਾ ਪਹਿਲਾ ਮੈ ਜਦੋ ਉਨਾਂ ਨਾਲ ਇਹ ਗੁੱਸਾ ਜਾਹਰ ਕੀਤਾ ਸੀ ਕਿ ਤੁਸੀ ਤਿੰਨ ਲੱਖ ਤਨਖਾਹ ਦੇ ਲਾਲਚ ਵਿੱਚ ਕਿਉ ਪਾਪ ਦੇ ਭਾਗੀ ਬਣੇ ਤਾ ਉਨਾ ਕਿਹਾ ਸੀ ਮੈ ਸਭ ਕੁੱਝ ਮੁੱਖ ਗਵਾਹ ਦੇ ਤੌਰ ‘ਤੇ ਬਿਆਨ ਕਰਾਂਗਾ ਕਿਉਕਿ ਮੇਰੀ ਆਤਮਾ ‘ਤੇ ਭਾਰੀ ਬੋਝ ਹੈ ਤੇ ਮੇਰੇ ਉਪਰ ਲੱਗ ਰਹੇ ਦੋਸ਼ ਭਾਵੇ ਬੇਬੁਨਿਆਦ ਨੇ ਪਰ ਮੈ ਮਹਿਸੂਸ ਕਰਦਾ ਕਿ ਮੈਨੂ ੰਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸਕੱਤਰ ਨਹੀਂ ਸੀ ਬਣਨਾ ਚਾਹੀਦਾ । ਉਨਾਂ ਨੇ ਇੱਕ ਹੋਰ ਸਾਬਕਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੀ ਜਾਨ ਨੂੰ ਖਤਰਾ ਦੱਸਦਿਆ ਉਸ ਉਪਰ ਨਜਰ ਰੱਖਣ ਦੀ ਮੰਗ ਕੀਤੀ ਹੈ । ਉਨਾ ਨੇ ਵੀ ਕਿਹਾ ਕਿ ਉਹ ਬਹੁਤ ਜਲਦੀ ਸਭ ਕੁੱਝ ਦਾ ਖੁਲਾਸਾ ਜਨਤਕ ਕਰਨਗੇ ।ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਮੌਤ ਬੇਹੱਦ ਰਹੱਸਮਈ ਹੈ ਕਿਉਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ 328 ਪਾਵਨ ਸਰੂਪਾਂ ਅਤੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਵਿੱਚ ਆਈਆ ਬੇਨਿਯਮੀਆ ਵਿੱਚ ਇਨਾ ‘ਤੇ ਐਡਵੋਕੇਟ ਈਸ਼ਰ ਸਿੰਘ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਉਂਗਲ ਉਠਾਈ ਸੀ ।