– ਭਾਜਪਾ ਨੇ ਕੀਤੀ ਸਿੱਖ ਮਸਲਿਆਂ ਵਿੱਚ ਦਖਲ ਅੰਦਾਜ਼ੀ
– ਗੱਠਜੋੜ ਦਾ ਮੁੱਦਾ ਪਾਰਟੀ ਤੇ ਛੱਡਿਆ
ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ‘ਚ ਵਾਪਿਸ ਆ ਰਹੇ ਹਨ। ਇਸ ਸਬੰਧੀ 14 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 1 ਵਜੇ ਬੇਗੋਵਾਲ ਜਾ ਰਹੇ ਹਨ ਜਿੱਥੇ ਉਹ ਬੀਬੀ ਜਗੀਰ ਕੌਰ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਕਰਨਗੇ।
ਬਿਨਾਂ ਸ਼ਰਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੀ ਹਾਂ……..
ਆਪਣੀ ਅਕਾਲੀ ਦਲ ‘ਚ ਵਾਪਸੀ ਨੂੰ ਲੈ ਕੇ ‘ਦਾ ਐਡੀਟਰ ਨਿਊਜ਼’ ਦੇ ਚੀਫ ਐਡੀਟਰ ਪਰਮਿੰਦਰ ਸਿੰਘ ਬਰਿਆਨਾ ਨਾਲ ਗੱਲਬਾਤ ਕਰਦਿਆਂ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਪਿਛਲੇ 103 ਸਾਲ ਤੋਂ ਉਸ ਪੁਰਖਿਆਂ ਨੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ‘ਚ ਸੇਵਾ ਨਿਭਾਈ ਹੈ ਅਤੇ ਪੰਥ ਦੀ ਸੇਵਾ ਕੀਤੀ ਹੈ। ਚਾਹੇ ਉਹ ਪੰਥਕ ਸੇਵਾ ਹੋਵੇ ਜਾਂ ਰਾਜਨੀਤਕ ਸੇਵਾ ਉਨ੍ਹਾਂ ਨੇ ਨਿਸ਼ਕਾਮ ਹੋ ਕੇ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਤ ਬਾਬਾ ਪ੍ਰੇਮ ਸਿੰਘ ਮੁਰਾਰੀ ਵਾਲੇ ਤੋਂ ਲੈ ਕੇ ਮੇਰੇ ਸਹੁਰਾ ਸਾਹਬ (ਪਿਤਾ ਜੀ) ਅਤੇ ਉਹ ਖੁਦ ਪਹਿਲੀ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਲੈ ਕੇ ਹੁਣ ਤੱਕ ਚੋਣਾਂ ਵੀ ਲੜਦੇ ਰਹੇ ਅਤੇ ਸਾਰੀਆਂ ਸੇਵਾਵਾਂ ਵੀ ਨਿਭਾਈਆਂ। ਉਹ ਹੀ ਖੁਦ 1984-85 ਤੋਂ ਲੈ ਕੇ ਹੁਣ ਤੱਕ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇਸ ਦੌਰਾਨ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਪਾਰਟੀ ‘ਚੋਂ ਬਿਨਾਂ ਕੋਈ ਨੋਟਿਸ ਜਾਰੀ ਕੀਤਿਆਂ ਕੱਢ ਦਿੱਤਾ ਸੀ। ਉਨ੍ਹਾਂ ਨੇ ਚਾਹੇ ਮੈਨੂੰ ਪਾਰਟੀ ਤੋਂ ਦੂਰ ਮੰਨਿਆ ਹੋਵੇ, ਪਰ ਉਨ੍ਹਾਂ ਨੇ ਕਦੇ ਵੀ ਪਾਰਟੀ ਨਹੀਂ ਛੱਡੀ।
(ਵੀਡੀਓ ਵੀ ਦੇਖੋ)
ਅਕਾਲੀ ਦਲ ਅੰਦਰ ਲਿਫਾਫਾ ਕਲਚਰ ਖਤਮ ਕਰਨ ਵਿੱਚ ਹੋਈ ਹਾਂ ਕਾਮਯਾਬ…….
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਦੋਂ ਤੁਹਾਨੂੰ ਪਾਰਟੀ ਚੋਂ ਬਾਹਰ ਕੀਤਾ ਗਿਆ ਸੀ ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਉਹ ਸਾਰੇ ਮਸਲੇ ਹੁਣ ਹੱਲ ਹੋ ਗਏ ਨੇ ? ਤਾਂ ਉਨ੍ਹਾਂ ਕਿਹਾ ਕਿ ਹਰ ਮਸਲੇ ‘ਤੇ ਵਿਚਾਰ ਹੁੰਦੀ ਹੈ ਅਤੇ ਉਨ੍ਹਾਂ ‘ਤੇ ਵਿਚਾਰ ਕਰਕੇ ਹੀ ਉਸ ਦਾ ਹੱਲ ਹੁੰਦਾ ਹੈ। ਜਿਵੇਂ ਮੈਂ ਕਿਹਾ ਕਿ ਪ੍ਰਧਾਨ ਲਿਫਾਫੇ ‘ਚੋਂ ਨਹੀਂ ਨਿਕਲਣਾ ਚਾਹੀਦਾ। ਸਗੋਂ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਦਾ ਨਾਂਅ ਪਹਿਲਾਂ ਆ ਜਾਣਾ ਚਾਹੀਦਾ ਹੈ ਤੋਂ ਜੋ ਸੰਗਤ ਦੀ ਆਵਾਜ਼ ‘ਚੋਂ ਪਤਾ ਲੱਗ ਸਕੇ ਕਿ ਉਹ ਪ੍ਰਧਾਨ ਕਿਸ ਨੂੰ ਚੁਣਨਾ ਚਾਹੁੰਦੇ ਹਨ। ਹੁਣ ਦੋ ਵਾਰ ਚੋਣ ਹੋਈ ਹੈ ਅਤੇ ਇਨ੍ਹਾਂ ਚੋਣਾਂ ‘ਚ ਲਿਫਾਫਾ ਕਲਚਰ ਦਾ ਖ਼ਤਮ ਹੋਇਆ ਹੈ। ਜੋ ਮੈਂ ਜੋ ਗੱਲ ਕਹਿ ਰਹੀ ਸੀ ਉਹ ਗੱਲ ਉਨ੍ਹਾਂ ਦੀ ਪੂਰੀ ਹੋਈ ਹੈ।
ਅੱਗੇ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਜਦੋਂ ਪ੍ਰਧਾਨ ਚੁਣ ਲਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਅੱਗੇ ਹੋ ਕੇ ਕੰਮ ਕਰਨ ਦੇਣਾ ਚਾਹੀਦਾ ਹੈ, ਕਿਉਂਕਿ ਇਸ ਸਮੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਗੁਰਦੁਆਰਾ ਕਮੇਟੀ ‘ਚ ਸਿਆਸੀ ਦਖਲਅੰਦਾਜ਼ੀ ਜ਼ਿਆਦਾ ਹੈ, ਇਹ ਗੱਲ ਉਨ੍ਹਾਂ ਦੇ ਮਨ ‘ਚ ਪੈ ਗਈ ਹੈ। ਨਾਲ ਹੀ ਲੋਕਾਂ ਦੇ ਮਨ ‘ਚ ਇਹ ਗੱਲ ਧਾਰਨ ਕਰ ਗਈ ਹੈ ਕਿ ਉਥੇ ਇੱਕ ਪਰਿਵਾਰ ਦਾ ਹੀ ਕਬਜ਼ਾ ਹੋ ਗਿਆ ਹੈ। ਮੇਰੀ ਮੰਗ ਸੀ ਕਿ ਅਸੀਂ ਪਿੱਛੇ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ, ਜੇ ਤਕੜਾ ਕਰਨ ਦੀ ਬਜਾਏ ਜੇ ਲੋਕਾਂ ਦਾ ਸਾਡੇ ਤੋਂ ਭਰੋਸਾ ਹੀ ਟੁੱਟ ਗਿਆ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੋਣਾ।
ਅੱਗੇ ਉਨ੍ਹਾਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਉਨ੍ਹਾਂ ਦਾ ਤਮਾਮ ਮੁੱਦਿਆਂ ‘ਤੇ ਹੁਣ ਸੁਖਬੀਰ ਬਾਦਲ ਨਾਲ ਸਹਿਮਤੀ ਬਣੀ ਹੈ, ਤਾਂ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਇਸ ਮੁੱਦੇ ‘ਤੇ ਕੋਈ ਗੱਲ ਨਹੀਂ ਹੋਈ ਨਾ ਹੀ ਅਜੇ ਉਨ੍ਹਾਂ ਨਾਲ ਕੀਤੇ ਮਿਲ ਕੇ ਬੈਠੇ ਹਨ ਤਾਂ ਜੋ ਮਸਲੇ ਵਿਚਾਰੇ ਜਾ ਸਕਣ। ਪਰ ਉਹ ਲਗਾਤਾਰ ਕਰੀਬ 1 ਸਾਲ ਤੋਂ ਇਹ ਕਹਿ ਰਹੇ ਹਨ ਕਿ ਉਨ੍ਹਾਂ ਤੋਂ ਗ਼ਲਤੀ ਹੋਈ ਅਤੇ ‘ਤੇ ਵਾਪਿਸ ਆਓ ‘ਤੇ ਆਪਣੀ ਸੇਵਾ ਸੰਭਾਲੋ। ਤਾਂ ਉਨ੍ਹਾਂ ਨੇ ਸੁਖਬੀਰ ਨੂੰ ਕਿਹਾ ਕਿ ਮੈਂ ਤਾਂ ਵੈਸੇ ਹੀ ਪਾਰਟੀ ‘ਚ ਹਾਂ, ਤੁਸੀਂ ਕੱਢਿਆ ਹੋਵੇਗਾ ਇਹ ਤੁਹਾਡੀ ਸੋਚ ਹੈ। ਬਾਕੀ ਜੋ ਮਸਲਿਆਂ ਦੀ ਗੱਲ ਹੈ ਉਹ ਲੁਕੇ ਹੋਏ ਨਹੀਂ ਹਨ ਸਭ ਦੇ ਸਾਹਮਣੇ ਹਨ। ਪਰ ਉਨ੍ਹਾਂ ਨੇ ਇਨ੍ਹਾਂ ਜ਼ਰੂਰ ਕਿਹਾ ਹੈ ਕਿ ਉਹ ਬੈਠ ਕੇ ਸਾਰੇ ਮਸਲੇ ਵਿਚਾਰਨਗੇ ਅਤੇ ਉਨ੍ਹਾਂ ਦਾ ਹੱਲ ਜ਼ਰੂਰ ਕਰਨਗੇ।
ਅੱਗੇ ਉਨ੍ਹਾਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਉਨ੍ਹਾਂ ਨੇ ਪ੍ਰਧਾਨਗੀ ਆ ਮਿਲਣ ਕਾਰਨ ਅਸਤੀਫਾ ਦਿੱਤਾ ਸੀ ? ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਬਣਨ ਦਾ ਕੋਈ ਇਰਦ ਨਹੀਂ ਸੀ, ਉਨ੍ਹਾਂ ਨੇ ਕੇਵਲ ਸੇਵਾ ਮੰਗੀ ਸੀ, ਉਨ੍ਹਾਂ ਪਹਿਲਾਂ ਵੀ ਚਾਰ ਵਾਰ ਪ੍ਰਧਾਨ ਰਹਿ ਚੁੱਕੇ, ਉਨ੍ਹਾਂ ਨੇ ਪਹਿਲਾਂ ਵੀ ਕਦੇ ਵੀ ਪ੍ਰਧਾਨਗੀ ਮੰਗ ਕੇ ਨਹੀਂ ਲਈ ਸੀ। ਪਰ ਉਨ੍ਹਾਂ ਦੇ ਮਨ ‘ਚ ਕੋਰੋਨਾ ਅਤੇ ਕਿਸਾਨ ਅੰਦੋਲਨ ਤੋਂ ਬਾਅਦ ਸੇਵਾ ਕਰਨ ਦਾ ਮਨ ਸੀ, ਉਨ੍ਹਾਂ ਨਾਲ ਗੱਲ ਵੀ ਹੋਈ ਪਰ ਉਨ੍ਹਾਂ ਨੇ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਪਾਰਟੀ ‘ਚੋਂ ਸਸਪੈਂਡ ਕੀਤਾ।