ਦਾ ਐਡੀਟਰ ਨਿਊਜ. ਮੁਕਤਸਰ। ਮੁਕਤਸਰ ਪੁਲਸੀਆ ਤਸ਼ੱਦਦ ਕਾਂਡ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਦੀਆਂ ਅਦਾਲਤਾਂ ਵਿੱਚ ਵਕੀਲਾਂ ਦੀ ਹੜਤਾਲ ਕਾਰਨ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ, ਹਾਲਾਂਕਿ ਦੇਰ ਰਾਤ ਮੁਕਤਸਰ ਪੁਲਿਸ ਨੇ ਐੱਸ.ਪੀ. (ਡੀ) ਰਮਨਜੀਤ ਸਿੰਘ ਭੁੱਲਰ, ਸੀ.ਆਈ.ਏ.ਸਟਾਫ ਮੁਕਤਸਰ ਦੇ ਇੰਚਾਰਜ ਰਮਨ ਕੁਮਾਰ ਕੰਬੋਜ, ਮੁਲਾਜਿਮ ਹਰਬੰਸ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਹੋਮਗਾਰਡ ਦੇ ਮੁਲਾਜਿਮ ਦਾਰਾ ਸਿੰਘ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਾ ਹੈ ਲੇਕਿਨ ਫਿਰ ਵੀ ਵਕੀਲ ਹੜਤਾਲ ’ਤੇ ਹਨ ਤੇ ਜਦੋਂ ਇਸ ਸਬੰਧੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਨਰਲ ਸੈਕਟਰੀ ਰਾਜ ਕੁਮਾਰ ਚੌਹਾਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਿੰਨਾਂ ਚਿਰ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਇਹ ਹੜਤਾਲ ਚੱਲਦੀ ਰਹੇਗੀ, ਇੱਥੇ ਇਹ ਗੱਲ ਜਿਕਰਯੋਗ ਹੈ ਕਿ ਇਸ ਕਾਂਡ ਨੂੰ ਲੈ ਕੇ ਬਾਰ ਕੌਂਸਲ ਨੇ 4 ਪ੍ਰਮੁੱਖ ਮੰਗਾਂ ਰੱਖੀਆਂ ਸਨ, ਜਿਨ੍ਹਾਂ ਵਿੱਚ ਇਸ ਕੇਸ ਦੀ ਜਾਂਚ ਸੂਬੇ ਤੋਂ ਬਾਹਰਲੀ ਏਜੰਸੀ ਤੋਂ ਕਰਵਾਉਣੀ, ਮੁਲਜਿਮ ਪੁਲਿਸ ਅਧਿਕਾਰੀਆਂ ਨੂੰ ਗਿ੍ਰਫਤਾਰ ਕਰਨਾ, ਵਕੀਲ ’ਤੇ ਦਰਜ ਕੀਤੇ ਗਏ ਝੂਠੇ ਕੇਸ ਨੂੰ ਰੱਦ ਕਰਨ ਤੇ ਜਿਲ੍ਹੇ ਦੇ ਐੱਸ.ਐੱਸ.ਪੀ. ਹਰਮਨਵੀਰ ਸਿੰਘ ਗਿੱਲ ਨੂੰ ਸਸਪੈਂਡ ਕਰਨ ਦੀ ਮੰਗ ਸ਼ਾਮਿਲ ਸੀ, ਇਸ ਸਬੰਧ ਵਿੱਚ ਮੁਕਤਸਰ ਦੀ ਬਾਰ ਐਸੋਸੀਏਸ਼ਨ ਦੀ ਵੀ ਹੰਗਾਮੀ ਮੀਟਿੰਗ ਹੋ ਰਹੀ ਹੈ।
ਮੁਕਤਸਰ ਪੁਲਸ ਤਸ਼ੱਦਦ ਕਾਂਡ, ਪੰਜਾਬ-ਹਰਿਆਣਾ ਦੀਆਂ ਅਦਾਲਤਾਂ ਵਿੱਚ ਕੰਮ ਠੱਪ।