ਦਾ ਐਡੀਟਰ ਨਿਊਜ਼, ਮੁਕਤਸਰ। ਮੁਕਤਸਰ ਦੇ ਸੀਆਈਏ ਸਟਾਫ ਅੰਦਰ ਵਕੀਲ ਵਰਿੰਦਰ ਸਿੰਘ ਸੰਧੂ ਅਤੇ ਉਸ ਦੇ ਸਾਥੀ ਸ਼ਲਿੰਦਰ ਸਿੰਘ ਨੀਟਾ ਨੂੰ ਥਰਡ ਡਿਗਰੀ ਟੌਰਚਰ ਕਰਨ ਦੇ ਮਾਮਲੇ ਵਿਚ ਮੁਕਤਸਰ ਦੇ ਥਾਣਾ ਸਦਰ ਅੰਦਰ ਮੁਕਤਸਰ ਦੇ ਹੀ ਐੱਸਪੀ ਡੀ ਰਮਨਦੀਪ ਸਿੰਘ ਭੁੱਲਰ, ਸੀ ਆਈ ਏ ਸਟਾਫ ਦੇ ਇੰਚਾਰਜ ਰਮਨ ਕੁਮਾਰ ਕੰਬੋਜ ਅਤੇ ਇਹਨਾਂ ਦੇ ਕਈ ਹੋਰ ਸਾਥੀ ਪੁਲਿਸ ਮੁਲਾਜਮਾਂ ਦੇ ਖਿਲਾਫ ਦੇਰ ਰਾਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਆਈ ਪੀ ਸੀ ਦੀ ਧਾਰਾ 377,342,323,149 ਅਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਸਭ ਤੋਂ ਪਹਿਲਾਂ ‘ਦਾ ਐਡੀਟਰ ਨਿਊਜ਼’ ਨੇ ਇਸ ਕਹਾਣੀ ਤੋਂ ਪਰਦਾ ਚੁੱਕਿਆ ਸੀ ਅਤੇ ਲਗਾਤਾਰ ਇਸ ਮਾਮਲੇ ਨੂੰ ਉਠਾਈ ਰੱਖਿਆ। ਅੱਜ ਆਖਰਕਾਰ ਬਾਰ ਕੌਸਲ ਆਫ ਪੰਜਾਬ ਐਂਡ ਹਰਿਆਣਾ ਵਲੋਂ ਪੰਜਾਬ ਭਰ ਵਿੱਚ ਹੜਤਾਲ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ। ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਸੀ ਆਈ ਏ ਸਟਾਫ ਦੇ ਇੰਚਾਰਜ ਰਮਨ ਕੁਮਾਰ ਕੰਬੋਜ ਨੇ ਥਾਣਾ ਸਦਰ ਮੁਕਤਸਰ ਦੇ ਸਾਹਮਣੇ ਤੋਂ ਵਕੀਲ ਬਰਿੰਦਰ ਸਿੰਘ ਸੰਧੂ ਅਤੇ ਉਸ ਦੇ ਸਾਥੀ ਸ਼ਲਿੰਦਰ ਸਿੰਘ ਨੂੰ ਪਹਿਲਾਂ ਸਟਾਫ ਲਿਜਾ ਕੇ ਕਈ ਘੰਟੇ ਥਰਡ ਡਿਗਰੀ ਟੌਰਚਰ ਕੀਤਾ ਗਿਆ ਅਤੇ ਬਾਅਦ ਵਿੱਚ ਦੇਰ ਰਾਤ ਐੱਸ ਪੀ ਡੀ ਰਮਨਦੀਪ ਸਿੰਘ ਭੁੱਲਰ ਦੀ ਮੌਜੂਦਗੀ ਵਿੱਚ ਜਿੱਥੇ ਫਿਰ ਦੁਬਾਰਾ ਟੌਰਚਰ ਕੀਤਾ ਗਿਆ ਉੱਥੇ ਮਨੁੱਖਤਾ ਦੀ ਸਭ ਤੋਂ ਘਿਨੌਣੀ ਹਰਕਤ ਕਰਦਿਆਂ ਦੋਹਾਂ ਦੇ ਮੂੰਹ ਵਿੱਚ ਇਕ ਦੂਜੇ ਦੇ ਗੁਪਤ ਅੰਗ ਪਾਏ ਗਏ। ਇੱਥੇ ਹੀ ਬੱਸ ਨਹੀਂ ਕਿ ਇਸ ਸਾਰੇ ਦੀ ਵੀਡੀਓ ਗ੍ਰਾਫੀ ਕੀਤੀ ਗਈ ਅਤੇ ਇਹ ਵੀ ਧਮਕੀ ਦਿੱਤੀ ਗਈ ਕਿ ਜੇ ਬਾਹਰ ਜਾ ਕੇ ਕਿਸੇ ਨਾਲ ਵੀ ਗੱਲ ਕੀਤੀ ਤਾਂ ਇਹ ਵੀਡੀਓ ਲੀਕ ਅਤੇ ਵਾਇਰਲ ਕਰ ਦਿਤੀ ਜਾਵੇਗੀ। ਨਾਲ ਹੀ ਇਹਨਾਂ ਨੂੰ ਉੱਥੇ ਨਸ਼ੀਲਾ ਪਦਾਰਥ ਵੀ ਦਿੱਤਾ ਗਿਆ। ਬਾਅਦ ਵਿੱਚ ਇਹਨਾਂ ਦੇ ਖਿਲਾਫ ਆਈਪੀਸੀ ਦੀ ਧਾਰਾ 186,353 ਅਤੇ ਐਨ.ਡੀ.ਪੀ.ਸੀ ਦੀ ਧਾਰਾ 27 ਤਹਿਤ ਮਾਮਲਾ ਦਰਜ ਕਰਕੇ, ਇਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਜਦੋਂ ਇਸ ਮਾਮਲੇ ਦੀ ਸ਼ਿਕਾਇਤ ਸੀ ਜੀ ਏ ਐਮ ਦੀ ਅਦਾਲਤ ਵਿਚ ਕੀਤੀ ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸਾਰੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਐਫ ਆਈ ਆਰ ਦਰਜ਼ ਕਰਦੇ ਹੁਕਮ ਦਿੱਤੇ ਗਏ ਸਨ ਲੇਕਿਨ ਪਿਛਲੇ ਕਈ ਦਿਨਾਂ ਤੋਂ ਪੁਲਿਸ ਇਸ ਮਾਮਲੇ ਵਿੱਚ ਪਰਚਾ ਦਰਜ ਕਰਨ ਤੋਂ ਅੰਨਾ ਕਾਨੀ ਕਰ ਰਹੀ ਸੀ ਅੱਜ ਜਦੋਂ ਵਕੀਲਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਤਾਂ ਆਖਰ ਪੁਲਿਸ ਨੂੰ ਮਾਮਲਾ ਦਰਜ ਕਰਨਾ ਪਿਆ।
ਮੁਕਤਸਰ ਸਾਹਿਬ ਵਕੀਲ ਕਾਂਡ ਵਿੱਚ ਐੱਸ ਪੀ ਰਮਨਦੀਪ ਸਿੰਘ ਭੁੱਲਰ ਸਮੇਤ ਕਈਆਂ ਤੇ ਮਾਮਲਾ ਦਰਜ, ਪੜ੍ਹੋ ਪੂਰਾ ਮਾਮਲਾ।