ਦਾ ਐਡੀਟਰ ਨਿਊਜ.ਗੜ੍ਹਸ਼ੰਕਰ (ਹੁਸ਼ਿਆਰਪੁਰ )। ਆਉਣ ਵਾਲੇ ਸਮੇਂ ਵਿੱਚ ਜਿਲ੍ਹਾ ਹੁਸ਼ਿਆਰਪੁਰ ਦਾ ਨਕਸ਼ਾ ਮੌਜੂਦਾ ਸਮੇਂ ਨਾਲੋ ਛੋਟਾ ਹੋ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਹੁਸ਼ਿਆਰਪੁਰ ਨਾਲੋ ਕੁਝ ਹਿੱਸਾ ਵੱਖ ਕਰਕੇ ਨਵਾਂਸ਼ਹਿਰ ਨਾਲ ਜੋੜਨ ਦਾ ਇਰਾਦਾ ਰੱਖ ਰਹੀ ਹੈ ਅਤੇ ਇਸ ਇਰਾਦੇ ਦੀ ਪੁਸ਼ਟੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡ ਸਿੰਬਲੀ ਵਿੱਚ ਇੱਕ ਸਮਾਗਮ ਦੌਰਾਨ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੜ੍ਹਸ਼ੰਕਰ ਹਲਕੇ ਤੋਂ ਆਪ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਜੋ ਕਿ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਵੀ ਹਨ ਕੋਲੋ ਉਨ੍ਹਾਂ ਪਿੰਡਾਂ ਦੀ ਲਿਸਟ ਮੰਗੀ ਹੈ ਜੋ ਕਿ ਨਵਾਂਸ਼ਹਿਰ ਜਿਲ੍ਹੇ ਦੇ ਨਾਲ ਲੱਗਦੇ ਹਨ ਅਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਹੁਸ਼ਿਆਰਪੁਰ ਜਾਣਾ ਪੈਂਦਾ ਹੈ ਜਦੋਂ ਇਨ੍ਹਾਂ ਪਿੰਡਾਂ ਤੋਂ ਨਵਾਸ਼ਹਿਰ ਕਾਫੀ ਨੇੜੇ ਹੈ। ਮੁੱਖ ਮੰਤਰੀ ਮਾਨ ਵੱਲੋਂ ਇਸ ਸਮੇਂ ਕਿਹਾ ਗਿਆ ਕਿ ਜਦੋਂ ਹੀ ਪਿੰਡਾਂ ਦੀ ਲਿਸਟ ਮਿਲੇਗੀ ਤਦ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਮੌਕੇ ’ਤੇ ਮੌਜੂਦ ਪੰਜਾਬ ਸਰਕਾਰ ਦੇ ਰੈਵੇਨਿਊ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਵੀ ਆਦੇਸ਼ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਵੱਲੋਂ ਕੀਤੇ ਗਏ ਆਦੇਸ਼ ਜਦੋਂ ਲਾਗੂ ਹੋ ਜਾਣਗੇ ਤਦ ਜਿਲ੍ਹਾ ਹੁਸ਼ਿਆਰਪੁਰ ਦਾ ਆਕਾਰ ਘੱਟ ਜਾਵੇਗਾ ਤੇ ਨਵਾਂਸ਼ਹਿਰ ਦਾ ਵੱਧ ਜਾਵੇਗਾ।ਇਥੇ ਇਹ ਗੱਲ ਵਰਨਣਯੋਗ ਹੈ ਕੇ ਕਿਸੇ ਸਮੇਂ ਹੁਸ਼ਿਆਰਪੁਰ ਸਭ ਤੋਂ ਵੱਡਾ ਜ਼ਿਲ੍ਹਾ ਹੋਇਆ ਕਰਦਾ ਸੀ ਅਤੇ ਹੁਣ ਹੋਰ ਵੀ ਛੋਟਾ ਜ਼ਿਲ੍ਹਾ ਹੋ ਜਾਵੇਗਾ |
ਪੰਜਾਬ ਸਰਕਾਰ ਹੁਸ਼ਿਆਰਪੁਰ ਦਾ ਕੱਦ ਘਟਾ ਕੇ, ਨਵਾਂਸ਼ਹਿਰ ਦਾ ਵਧਾਏਗੀ