ਦਾ ਐਡੀਟਰ ਨਿਊਜ.ਚੰਡੀਗੜ੍ਹ। ਬੀਤੇ ਦਿਨ ਸ਼੍ਰੀ ਦਰਬਾਰ ਸਾਹਿਬ ਵਿੱਚ ਹੰਗਾਮਾ ਕਰਨ ਵਾਲੀ ਲੜਕੀ ਇੱਕ ਵਾਰ ਫਿਰ ਵੱਡੇ ਵਿਵਾਦ ਵਿੱਚ ਫਸ ਗਈ ਹੈ, ਉਸ ਨੇ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜੀਤ ਸਿੰਘ ਦੋਸਾਂਝ ਨੂੰ ਖਾਲਿਸਤਾਨੀ ਕਹਿੰਦੇ ਹੋਏ ਇੱਕ ਟਵੀਟ ਪੋਸਟ ਕੀਤੀ ਹੈ ਜਿਸ ਨੂੰ ਲੈ ਕੇ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਹੈ, ਇਹ ਟਵੀਟ ਉਸ ਨੇ ਦਲਜੀਤ ਦੋਸਾਂਝ ਦੇ ਇੱਕ ਕੋਨਸੈੱਟ ਨੂੰ ਲੈ ਕੇ ਕੀਤਾ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਟਵੀਟ ਉਸ ਨੇ ਅਮਿ੍ਰਤਸਰ ਵਾਲੀ ਘਟਨਾ ਤੋਂ ਬਾਅਦ ਕੀਤਾ ਹੈ। ਇਸ ਲੜਕੀ ਦਾ ਟਵਿੱਟਰ ਅਕਾਂਊਟ@ JIX5A ਇਹ ਹੈ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਲੜਕੀ ਨੇ ਬੀਤੇ ਕੱਲ੍ਹ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਸ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਨੂੰ ਇਸ ਗੱਲ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਸੀ ਕਿਉਂਕਿ ਉਸਦੇ ਚੇਹਰੇ ’ਤੇ ਭਾਰਤ ਦਾ ਫਲੈਗ ਲੱਗਾ ਹੋਇਆ ਸੀ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਨੂੰ ਲੈ ਕੇ ਮੁਆਫੀ ਮੰਗ ਲਈ ਲੇਕਿਨ ਦੇਰ ਰਾਤ ਤੱਕ ਜਦੋਂ ਸਥਿਤੀ ਸਪੱਸ਼ਟ ਹੋਈ ਤਾਂ ਕਈ ਵੱਡੇ ਆਗੂ ਜਿਨ੍ਹਾਂ ਵਿੱਚ ਰਜਿੰਦਰ ਸਿੰਘ ਮਹਿਤਾ ਵੀ ਸ਼ਾਮਿਲ ਹੈ ਉਸ ਸੇਵਾਦਾਰ ਦੇ ਹੱਕ ਵਿੱਚ ਆ ਖੜ੍ਹੇ ਹੋਏ ਸਨ, ਜਦੋਂ ਇਸ ਦਾ ਟਵੀਟ ਅਕਾਂਊਟ ਚੈਕ ਕੀਤਾ ਗਿਆ ਤਾਂ ਇਸ ਨੇ ਆਪਣੇ ਆਪ ਨੂੰ ਸਨਾਤਨ ਧਰਮ ਦੇ ਨਾਲ ਜੁੜੇ ਹੋਣ ਅਤੇ ਗੁਜਰਾਤੀ ਹੋਣ ਬਾਰੇ ਲਿਖਿਆ ਹੋਇਆ ਹੈ, ਇੱਥੇ ਹੀ ਨਹੀਂ ਇਸ ਨੇ ਆਪਣੇ ਟਵੀਟ ’ਤੇ ਆਪਣੀ ਇੱਕ 2022 ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਜਿਹੜੀ ਡਰੈੱਸ ਉਸ ਨੇ ਪਾਈ ਹੋਈ ਹੈ ਉਹ ਡਰੈੱਸ ਪਾਉਣ ਕਰਕੇ ਉਸ ਨੂੰ ਦਰਬਾਰ ਸਾਹਿਬ ਅੰਦਰ ਜਾਣ ਤੋਂ ਰੋਕਿਆ ਗਿਆ ਸੀ, ਉਸ ਨੇ ਇੱਕ ਹੋਰ ਟਵੀਟ ਪੋਸਟ ਕਰਦਿਆ ਇੰਗਲੈਂਡ ਦੀ ਮਹਾਰਾਣੀ ਅਲੈਜਾਵੈਂਥ-2 ਦੀਆਂ ਵੀਡੀਓ ਸ਼ੇਅਰ ਕੀਤੀਆਂ ਜਿਸ ਵਿੱਚ ਉਸ ਨੇ ਜੁਰਾਬਾਂ ਅਤੇ ਉਸਦੀ ਡਰੈੱਸ ਨੂੰ ਲੈ ਕੇ ਕੁਮੈਂਟ ਕੀਤੇ ਹਨ ਅਤੇ ਇਹ ਪੋਸਟ ਉਸ ਨੇ ਬੀ.ਜੇ.ਪੀ. ਦੇ ਨੇਤਾ ਤਜਿੰਦਰ ਬੱਗਾ ਨੂੰ ਟੈਗ ਕੀਤੀ ਹੋਈ ਹੈ। ਇਸ ਲੜਕੀ ਦੇ ਟਵੀਟ ਕਰਨ ਦੀ ਹਿਸਟਰੀ ਤੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕੱਲ੍ਹ ਵਾਲੀ ਵੀਡੀਓ ਇੱਕ ਸਾਜਿਸ਼ ਦੇ ਤਹਿਤ ਪਾਈ ਗਈ ਹੈ। ਇਸ ਸਬੰਧ ਵਿੱਚ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਇਸ ਕੁੜੀ ਦੇ ਪਿੱਛੇ ਜਿਹੜੀਆਂ ਵੀ ਸਾਜਿਸ਼ੀ ਤਾਕਤਾਂ ਹਨ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਬਾਜ ਆਉਣ ਅਤੇ ਕਿਹਾ ਕਿ ਦਰਬਾਰ ਸਾਹਿਬ ਅਧਿਆਤਮਿਕ ਸ਼ਕਤੀ ਦਾ ਸਰੋਤ ਹੈ, ਉਨ੍ਹਾਂ ਨੇ ਕਿਹਾ ਕਿ ਪਿਛਲਾ ਇਤਹਾਸ ਇਹ ਦੱਸਦਾ ਹੈ ਕਿ ਜਿਸ ਨੇ ਵੀ ਦਰਬਾਰ ਸਾਹਿਬ ਨਾਲ ਮੱਥਾ ਲਾਇਆ ਉਹ ਬੁਰੀ ਤਰ੍ਹਾਂ ਤਬਾਹ ਹੋਏ ਹਨ।
ਦਰਬਾਰ ਸਾਹਿਬ ਵਿਖੇ ਵੀਡੀਓ ਬਣਾਉਣ ਵਾਲੀ ਲੜਕੀ ਬੇਨਕਾਬ, ਹੁਣ ਦਲਜੀਤ ਦੋਸਾਂਝ ਨੂੰ ਐਲਾਨਿਆ ਖਾਲਿਸਤਾਨੀ