ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ :ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਦੀ ਅੱਜ ਫਿਰ ਵਿਜੀਲੈਂਸ ਜਾਂਚ ਕਰੇਗੀ, ਇਸ ਤੋਂ ਪਹਿਲਾਂ ਵੀ ਵਿਜੀਲੈਂਸ ਬਿਊਰੋ ਨੇ ਅਰੋੜਾ ਦੇ ਘਰ ਦੀ ਪਮਾਇਸ਼ ਕਰ ਚੁੱਕੀ ਹੈ ਅਤੇ ਉਸ ਸਮੇਂ ਵਿਜੀਲੈਂਸ ਬਿਊਰੋ ਦੇ ਹੈਰਾਨੀਜਨਕ ਤੱਥ ਹੱਥ ਲੱਗੇ ਸਨ ਅਤੇ ਇਕ ਪੈਸੇ ਗਿੱਣਨ ਵਾਲੀ ਮਸ਼ੀਨ ਵੀ ਮਿਲੀ ਸੀ|
ਜਿਸ ਦਾ ਜਿਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਦਿਨ ਆਪਣੇ ਭਾਸ਼ਣਾਂ ਵਿਚ ਵੀ ਕਰਦੇ ਹਨ| ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਦੇ ਏ.ਆਈ.ਜੀ ਮਨਮੋਹਨ ਸ਼ਰਮਾ ਨੂੰ 50 ਲੱਖ ਰਿਸ਼ਵਤ ਦੇਣ ਦੀ ਕੋਸ਼ਿਸ਼ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਜੇ.ਸੀ.ਟੀ ਪਲਾਟ ਘੁਟਾਲੇ ਵਿੱਚ ਵੀ ਗ੍ਰਿਫਤਾਰ ਕੀਤਾ ਸੀ ਅਤੇ ਹਾਲ ਹੀ ਵਿਚ ਉਹਨਾਂ ਨੂੰ ਜ਼ਮਾਨਤ ਮਿਲੀ ਸੀ