ਦਾ ਐਡੀਟਰ ਨਿਊਜ, ਹੁਸ਼ਿਆਰਪੁਰ —— ਮਰੂਤੀ ਕਾਰ ਸਵਾਰ ਚੋਰਾਂ ਵੱਲੋਂ 24 ਦਿਸੰਬਰ ਦੀ ਰਾਤ 2 ਵਜੇ ਦੇ ਲੱਗਭੱਗ ਥਾਣਾ ਚੱਬੇਵਾਲ ਅਧੀਨ ਪੈਂਦੇ ਪਿੰਡਾਂ ਸਿੰਘਪੁਰ ਤੇ ਲਹਿਲੀ ਖੁਰਦ ਦੇ ਗੁਰਦੁਆਰਿਆਂ ਵਿੱਚੋਂ ਗੋਲਕਾਂ ਚੋਰੀ ਕਰ ਲਈਆਂ ਗਈਆਂ, ਚੋਰਾਂ ਨੇ ਗੋਲਕ ਭੰਨ੍ਹਣ ਦੀ ਥਾਂ ਉਨ੍ਹਾਂ ਨੂੰ ਚੁੱਕ ਕੇ ਲਿਜਾਣਾ ਹੀ ਬੇਹਤਰ ਸਮਝਿਆ ਤੇ ਚੋਰੀ ਦੀਆਂ ਇਹ ਵਾਰਦਾਤਾਂ ਸੀ.ਸੀ.ਟੀ.ਵੀ.ਕੈਮਰਿਆਂ ਵਿੱਚ ਕੈਦ ਹੋ ਚੁੱਕੀਆਂ ਹਨ ਤੇ ਇੱਕ ਚੋਰ ਦਾ ਚੇਹਰਾ ਵੀ ਸਾਫ ਤੌਰ ’ਤੇ ਦਿਖਾਈ ਦੇ ਰਿਹਾ ਹੈ।
ਚੋਰੀ ਦੀਆਂ ਇਨ੍ਹਾਂ ਵਾਰਦਾਤਾਂ ਸਬੰਧੀ ਚੱਬੇਵਾਲ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਖਾਸਕਰ ਉਸ ਮਰੂਤੀ ਕਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ਜੋ ਚੋਰੀ ਵਿੱਚ ਵਰਤੀ ਗਈ ਹੈ। ਜਿਕਰਯੋਗ ਹੈ ਕਿ ਮੌਜੂਦਾ ਸਮੇਂ ਲੱਗਭੱਗ ਹਰ ਇੱਕ ਪਿੰਡ ਵਿੱਚ ਸਾਹਿਬਜਾਦਿਆਂ ਦੀ ਯਾਦ ਵਿੱਚ ਦਿਨ-ਰਾਤ ਦੇ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਕਾਰਨ ਵੱਡੀ ਗਿਣਤੀ ਵਿੱਚ ਸੰਗਤਾਂ ਸਮਾਗਮਾਂ ਵਿੱਚ ਪੁੱਜ ਰਹੀਆਂ ਹਨ ਤੇ ਚੋਰਾਂ ਦੀ ਸੌਂੜੀ ਮਾਨਸਿਕਤਾ ਇਹੀ ਰਹੀ ਹੋਵੇਗੀ ਕਿ ਅੱਜ-ਕੱਲ੍ਹ ਦਰਮਿਆਨ ਗੋਲਕਾਂ ਪੈਸਿਆਂ ਨਾਲ ਭਰੀਆਂ ਹੋਣਗੀਆਂ।