ਦਾ ਐਡੀਟਰ ਨਿਊਜ.ਅੰਮ੍ਰਿਤਸਰ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਨੱਬੇਵਿਆਂ ਦੇ ਦਹਾਕੇ ਦੌਰਾਨ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐੱਸ. ਗਿੱਲ ਰਾਹੀਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਕੀਤੀ ਨਸਲਕੁਸ਼ੀ ਦੀ ਇਕ ਬੇਹੱਦ ਘਿਨਾਉਣੀ ਮਿਸਾਲ ਹੈ, ਜੋ ਦੁਨੀਆ ਦੇ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਭਾਈ ਕਾਉਂਕੇ ਦੇ ਕਾਤਲਾਂ ਨੂੰ ਬੇਪਰਦ ਕਰਕੇ ਸਜ਼ਾਵਾਂ ਦੇਣੀਆਂ ਬੇਹੱਦ ਜ਼ਰੂਰੀ ਹਨ, ਉਨ੍ਹਾਂ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਵਲੋਂ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕਰਕੇ ਭੇਦਭਰੇ ਤਰੀਕੇ ਨਾਲ ਸ਼ਹੀਦ ਕਰਨ ਸਬੰਧੀ ਆਈ.ਪੀ.ਐੱਸ, ਬੀ.ਪੀ. ਤਿਵਾੜੀ ਦੀ ਰਿਪੋਰਟ ’ਤੇ ਕਾਨੂੰਨੀ ਪੱਖਾਂ ਤੋਂ ਘੋਖ ਕਰਕੇ ਢੁੱਕਵੀਂ ਕਾਰਵਾਈ ਅਤੇ ਭਾਈ ਕਾਉਂਕੇ ਦੇ ਕਾਤਲਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦੇ ਦਿੱਤਾ ਗਿਆ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ 25 ਦਸੰਬਰ 1992 ਨੂੰ ਪੰਜਾਬ ਪੁਲਿਸ ਵਲੋਂ ਘਰੋਂ ਅਗਵਾ ਕਰਕੇ ਨਜਾਇਜ਼ ਹਿਰਾਸਤ ਵਿਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਪੁਲਿਸ ਹਿਰਾਸਤ ਵਿਚੋਂ ਭੱਜਣ ਦਾ ਝੂਠਾ ਮੁਕੱਦਮਾ ਦਰਜ ਕਰਕੇ ਭਗੌੜਾ ਕਰਾਰ ਦਿੱਤਾ ਸੀ। ਦੱਸ ਦਈਏ ਕਿ ਭਾਈ ਕਾਉਂਕੇ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਸਬੰਧੀ ਪੜਤਾਲ ਕੀਤੇ ਜਾਣ ਦੀ ਭਾਰੀ ਮੰਗ ’ਤੇ 7 ਜੂਨ 1998 ਨੂੰ ਪੰਜਾਬ ਪੁਲਿਸ ਦੇ ਤਤਕਾਲੀ ਡਾਇਰੈਕਟਰ ਜਨਰਲ ਨੇ ਆਈ.ਪੀ.ਐੱਸ. ਬੀ.ਪੀ. ਤਿਵਾੜੀ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਸੁਰੱਖਿਆ ਨੂੰ ਪੜਤਾਲ ਕਰਨ ਦੇ ਆਦੇਸ਼ ਦਿੱਤੇ ਸਨ। ਤਿਵਾੜੀ ਨੇ ਆਪਣੀ ਪੜਤਾਲ ਦੌਰਾਨ ਭਾਈ ਕਾਉਂਕੇ ਦੇ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕਹਾਣੀ ਨੂੰ ਸਿਰੇ ਤੋਂ ਝੂਠੇ ਪਾਇਆ ਅਤੇ ਭਾਈ ਕਾਉਂਕੇ ਨੂੰ ਘਰੋਂ ਚੁੱਕ ਕੇ, ਨਜਾਇਜ਼ ਹਿਰਾਸਤ ਵਿਚ ਰੱਖ ਕੇ ਅਣਮਨੁੱਖੀ ਤਸ਼ੱਦਦ ਕਰਕੇ ਸ਼ਹੀਦ ਕਰਨ ਸਬੰਧੀ ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਸਨ।
ਜਥੇ ਕਾਂਉਕੇ ਦੇ ਆਖਿਰੀ ਸਮੇਂ ਦੀ ਕਹਾਣੀ ਬਾਬਾ ਘਾਲਾ ਸਿੰਘ ਦੀ ਜੁਬਾਨੀ
ਅਕਾਲ ਤਖਤ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਂਉਕੇ ਨੂੰ ਜਗਰਾਓ ਦੇ ਸੀਆਈਏ ਸਟਾਫ ਵਿੱਚ ਆਖਿਰੀ ਸਮੇਂ ਦੇਖਣ ਵਾਲੇ ਚਸ਼ਮਦੀਦ ਨਾਨਕਸਰ ਸੰਪਰਦਾਇ ਨਾਲ ਸਬੰਧਿਤ ਬਾਬਾ ਘਾਲਾ ਸਿੰਘ ਦੇ ਹਵਾਲੇ ਨਾਲ ਇਸ ਸਾਰੇ ਮਾਮਲੇ ਨੂੰ ਉਜਾਗਰ ਕਰਨ ਵਾਲੇ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਜਦੋਂ ਉਹ ਇਸ ਕੇਸ ਨਾਲ ਸਬੰਧਿਤ ਦਸਤਾਵੇਜਾਂ ਨੂੰ ਖੰਗਾਲ ਰਹੇ ਸਨ ਤਦ ਉਨਾਂ ਦਸਤਾਵੇਜਾਂ ਵਿੱਚ ਬੀ.ਪੀ.ਤਿਵਾੜੀ ਵੱਲੋਂ ਇੱਕ ਅਹਿਮ ਗਵਾਹੀ ਸਾਹਮਣੇ ਆਈ ਜੋ ਕਿ ਬਾਬਾ ਘਾਲਾ ਸਿੰਘ ਦੀ ਸੀ ਤੇ ਉਨਾਂ ਨੇ ਬਾਬਾ ਘਾਲਾ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਉਨਾਂ ਨੇ ਉਸ ਸਮੇਂ ਦਾ ਬੜਾ ਦਰਦਮਈ ਮੰਜਰ ਪੇਸ਼ ਕੀਤਾ ਕਿ ਉਹ ਕਈ ਵਿਅਕਤੀਆਂ ਦੇ ਨਾਲ 2 ਜਨਵਰੀ 1993 ਨੂੰ ਜਗਰਾਓ ਦੇ ਸੀਆਈਏ ਸਟਾਫ ਵਿੱਚ ਗਏ ਸਨ ਤੇ ਮੂਹਰੇ ਮੌਜੂਦ ਸੰਤਰੀ ਨੇ ਬਾਕੀਆਂ ਨੂੰ ਤਾਂ ਰੋਕ ਦਿੱਤਾ ਲੇਕਿਨ ਉਨਾਂ ਨੂੰ ਅੱਗੇ ਜਾਣ ਦਿੱਤਾ ਗਿਆ, ਜਦੋਂ ਸੀਆਈਏ ਸਟਾਫ ਦੇ ਅੱਗੇ ਵਧੇ ਤਾਂ ਉੱਥੇ ਇੱਕ ਹੋਰ ਮੁਲਾਜਿਮ ਨੇ ਉਨਾਂ ਨੂੰ ਜਦੋਂ ਰੋਕਿਆ ਤਾਂ ਉਨਾਂ ਨੇ ਕਿਹਾ ਕਿ ਉਹ ਅਫਸਰਾਂ ਨੂੰ ਮਿਲਣਾ ਚਾਹੁੰਦੇ ਹਨ ਤੇ ਉਨਾਂ ਨੇ ਕਿਹਾ ਕਿ ਇਸ ਵਖਤ ਸੀਆਈਏ ਸਟਾਫ ਵਿੱਚ ਐਸਐਸਪੀ ਸਵਰਣ ਸਿੰਘ ਘੋਟਣਾ ਮੌਜੂਦ ਹਨ ਤੇ ਉਸੇ ਵਖਤ ਹੀ ਉਨਾਂ ਦੀ ਨਜ਼ਰ ਜਮੀਨ ’ਤੇ ਲੇਟੇ ਹੋਏ ਇੱਕ ਵਿਅਕਤੀ ’ਤੇ ਪਈ ਜਿਸ ਨੂੰ ਕਿ ਅਲਫ ਨੰਗਾ ਕੀਤਾ ਗਿਆ ਸੀ ਤੇ ਸਿਰਫ ਕਛਹਿਰਾ ਹੀ ਉਨ੍ਹਾਂ ਦੇ ਸਰੀਰ ਦੇ ਇੱਕ ਹਿੱਸੇ ਉਪਰ ਪਿਆ ਹੋਇਆ ਸੀ ਤੇ ਲੱਤਾਂ ਨੂੰ ਬੁਰੀ ਤਰਾਂ ਤੋੜ ਕੇ ਕੰਨਾਂ ਨਾਲ ਲਾਇਆ ਹੋਇਆ ਸੀ ਤੇ ਸਾਰਾ ਸਰੀਰ ਨੀਲਾ ਫਿਰ ਚੁੱਕਾ ਸੀ, ਜਦੋਂ ਉਹ ਥੋੜਾ ਹੋਰ ਕਰੀਬ ਗਏ ਤਾਂ ਦੇਖਿਆ ਕਿ ਉਨਾਂ ਦੇ ਸਰੀਰ ਦੇ ਹਿੱਸੇ ਵਿੱਚ ਸਿਰਫ ਅੱਖਾਂ ਹੀ ਹਰਕਤ ਵਿੱਚ ਸਨ ਤੇ ਬਾਕੀ ਸਾਰਾ ਸਰੀਰ ਜਵਾਬ ਦੇ ਚੁੱਕਾ ਸੀ ਤੇ ਘਾਲਾ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਹ ਪਹਿਚਾਨਣ ਵਿੱਚ ਦੇਰੀ ਨਹੀਂ ਹੋਈ ਕਿ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਕੌਮ ਦੇ ਲੀਡਰ ਗੁਰਦੇਵ ਸਿੰਘ ਕਾਉਂਕੇ ਹਨ, ਇੰਨੇ ਨੂੰ ਹੀ ਇੱਕ ਅਫਸਰ ਬਾਹਰ ਆ ਗਿਆ ਤੇ ਜਦੋਂ ਉਸ ਨੇ ਮੈਨੂੰ ਉੱਥੇ ਦੇਖਿਆ ਤਾਂ ਉਹ ਭੜਕ ਗਿਆ ਤੇ ਤੁਰੰਤ ਸੀਆਈਏ ਤੋਂ ਬਾਹਰ ਜਾਣ ਦਾ ਹੁਕਮ ਦਿੱਤਾ, ਉਸੇ ਦਿਨ ਹੀ ਜਥੇਦਾਰ ਕਾਉਂਕੇ ਨੂੰ ਮਾਰ ਕੇ ਸਿੱਧਵਾ ਬੇਟ ਦੇ ਕੋਲ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਗਿਆ।
ਜਥੇ ਕਾਂਉਕੇ ਦਾ ਆਖਿਰੀ ਸਮਾਂ, ਲੱਤਾਂ ਤੋੜ ਕੇ ਕੰਨਾਂ ਨਾਲ ਲਾਈਆਂ, ਨੀਲਾ ਪਿਆ ਸੀ ਸਰੀਰ, ਅੱਖਾਂ ’ਚ ਹੀ ਬਚੀ ਸੀ ਜਾਨ, ਸਤਲੁਜ ਚ ਬਹਾਈ ਲਾਸ਼, ਅਕਾਲ ਤਖਤ ਵੱਲੋਂ ਐਸਜੀਪੀਸੀ ਨੂੰ ਆਦੇਸ਼ ਦਰਜ ਕਰਾਓ ਮੁਕੱਦਮਾ