ਦਾ ਐਡੀਟਰ ਨਿਊਜ. ਮੁਕੇਰੀਆ। ਸੂਬੇ ਦੀ ਆਪ ਸਰਕਾਰ ਵੱਲੋਂ ਨਜਾਇਜ ਮਾਈਨਿੰਗ ਰੋਕਣ ਦੇ ਕੀਤੇ ਜਾ ਰਹੇ ਦਾਅਵੇ ਜਮੀਨੀ ਪੱਧਰ ’ਤੇ ਹਵਾ ਹੋ ਚੁੱਕੇ ਹਨ ਕਿਉਂਕਿ ਰੇਤਾ ਦੀ ਨਜਾਇਜ ਮਾਈਨਿੰਗ ਲਗਾਤਾਰ ਜਾਰੀ ਹੈ, ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਡਗਾਣਾ ਕਲਾ ਕੋਲ ਦੀ ਲੰਘਦੇ ਭੰਗੀ ਚੋ ਵਿੱਚ ਮਾਈਨਿੰਗ ਮਾਫੀਆ ਲਗਾਤਾਰ ਰੇਤ ਚੋਰੀ ਕਰਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾ ਰਿਹਾ ਹੈ ਜਿਸਦੀ ਪੁਸ਼ਟੀ ਅੱਜ ਉਸ ਸਮੇਂ ਹੋਈ ਜਦੋਂ ਐੱਸ.ਐਚ.ਓ. ਥਾਣਾ ਮਾਡਲ ਟਾਊਨ ਕਰਨੈਲ ਸਿੰਘ ਵੱਲੋਂ ਡਗਾਣਾ ਕਲਾਂ ਵੱਲੋਂ ਆਉਂਦੀਆਂ ਰੇਤ ਦੀਆਂ 4 ਟਰਾਲੀਆਂ ਸਮੇਤ ਟਰੈਕਟਰ ਜਬਤ ਕੀਤੇ ਗਏ। ਕਰਨੈਲ ਸਿੰਘ ਨੇ ਦੱਸਿਆ ਕਿ ਟਰੈਕਟਰ ਚਾਲਕਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਖਿਲਾਫ ਵੀ ਮਾਮਲੇ ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਜਿਲ੍ਹੇ ਅੰਦਰ ਕਈ ਥਾਵਾਂ ’ਤੇ ਸਰਕਾਰੀ ਤੌਰ ਉੱਪਰ ਰੇਤ ਵੇਚੀ ਜਾ ਰਹੀ ਹੈ ਲੇਕਿਨ ਇਸਦੇ ਬਾਵਜੂਦ ਮਾਈਨਿੰਗ ਮਾਫੀਆ ਸ਼ਹਿਰ ਦੇ ਆਸਪਾਸ ਤੋਂ ਲੰਘਦੇ ਚੋਆਂ ਵਿੱਚੋ ਲਗਾਤਾਰ ਰੇਤ ਦੀ ਚੋਰੀ ਕਰ ਰਿਹਾ ਹੈ ਤੇ ਇਸ ਪ੍ਰਤੀ ਮਾਈਨਿੰਗ ਵਿਭਾਗ ਵੱਲੋਂ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਵਿਭਾਗ ਦੇ ਅਧਿਕਾਰੀ ਜਿਆਦਾਤਰ ਉਨ੍ਹਾਂ ਥਾਵਾਂ ਉੱਪਰ ਪਹੁੰਚ ਕੇ ਹੀ ਕਾਰਵਾਈ ਕਰਦੇ ਹਨ ਜਿੱਥੇ ਪੁਲਿਸ ਵੱਲੋਂ ਰੇਤ ਚੋਰਾਂ ਨੂੰ ਪਹਿਲਾ ਹੀ ਗਿ੍ਰਫਤਾਰ ਕਰ ਲਿਆ ਜਾਂਦਾ ਹੈ ਜਿਸ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਮਾਈਨਿੰਗ ਵਿਭਾਗ ਦੀ ਦਾਲ ਵਿੱਚ ਕੁਝ ਕਾਲਾ ਤਾਂ ਜ਼ਰੂਰ ਹੈ ਜਾਂ ਫਿਰ ਦਾਲ ਹੀ ਕਾਲੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾ ਹੀ ਵਿਜੀਲੈਂਸ ਵਿਭਾਗ ਵੱਲੋਂ ਮਾਈਨਿੰਗ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਤੇ ਐਸ.ਡੀ.ਓ. ਦਸੂਹਾ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ।
ਪੁਲਿਸ ਨੇ 4 ਟਰੈਕਟਰ-ਟਰਾਲੀਆਂ ਸਮੇਤ ਰੇਤ ਚੋਰ ਫੜੇ, ਮਾਈਨਿੰਗ ਵਾਲੇ ਸੁਸਤ