ਦਾ ਐਡੀਟਰ ਨਿਊਜ.ਮੁਕਤਸਰ /ਚੰਡੀਗੜ੍ਹ। ਮੁਕਤਸਰ ਪੁਲਸੀਆ ਤਸ਼ੱਦਦ ਕਾਂਡ ਵਿੱਚ ਪੰਜਾਬ ਸਰਕਾਰ ਆਖਿਰਕਾਰ ਵਕੀਲਾਂ ਦੀ ਹੜਤਾਲ ਅੱਗੇ ਝੁਕ ਗਈ ਹੈ ਤੇ ਇਸ ਮਾਮਲੇ ਵਿੱਚ ਐੱਸ.ਪੀ.(ਡੀ) ਰਮਨਦੀਪ ਸਿੰਘ ਭੁੱਲਰ, ਸੀਆਈਏ ਇੰਚਾਰਜ ਰਮਨ ਕੁਮਾਰ ਕੰਬੋਜ, ਕਾਂਸਟੇਬਰ ਹਰਬੰਸ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਤੇ ਇਸਦੀ ਪੁਸ਼ਟੀ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਸੈਕਟਰੀ ਐਡਵੋਕੇਟ ਰਾਜ ਕੁਮਾਰ ਤੇ ਫਰੀਦਕੋਟ ਦੇ ਐਡਵੋਕੇਟ ਮਨਿੰਦਰ ਸਿੰਘ ਬਰਾੜ ਨੇ ਕੀਤੀ ਹੈ ਤੇ ਨਾਲ ਡੀ. ਆਈ.ਜੀ. ਅਜੇ ਮਲੂਜਾ ਫਰੀਦਕੋਟ ਰੇਂਜ , ਐਸ.ਐਸ.ਪੀ.ਹਰਮਨਵੀਰ ਸਿੰਘ ਗਿੱਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਬਾਰ ਕੌਂਸਲ ਦੀ ਪੰਜਾਬ ਦੇ ਸੀ.ਐੱਮ.ਭਗਵੰਤ ਮਾਨ, ਡੀਜੀਪੀ ਪੰਜਾਬ ਤੇ ਹੋਰ ਕਈ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਤੇ ਇਸ ਮਾਮਲੇ ਵਿੱਚ ਜਿਹੜੀਆਂ ਦੋ ਐਫ.ਆਈ.ਆਰਜ ਦਰਜ ਕੀਤੀਆਂ ਗਈਆਂ ਹਨ ਜਿਸ ਵਿੱਚ ਪਹਿਲੀ ਐਫ.ਆਈ.ਆਰ.ਜਿਹੜੀ ਕਿ ਵਕੀਲ ’ਤੇ ਕੀਤੀ ਗਈ ਸੀ ਜਿਸਦਾ ਨੰਬਰ-153 ਮਿਤੀ 15-9-23 ਤੇ ਦੂਸਰੀ ਜਿਹੜੀ ਪੁਲਿਸ ਅਧਿਕਾਰੀਆਂ ਤੇ ਕੀਤੀ ਗਈ ਸੀ ਜਿਸਦਾ ਨੰਬਰ 145 ਮਿਤੀ 25-9-23 ਹੈ ਦੇ ਸਬੰਧ ਵਿੱਚ 4 ਮੈਂਬਰਾਂ ਦੀ ਐਸ.ਆਈ.ਟੀ.ਬਣਾ ਦਿੱਤੀ ਗਈ ਜਿਸਦੇ ਮੁੱਖੀ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਗਿੱਲ, ਹਰਮੀਤ ਸਿੰਘ ਹੁੰਦਲ ਡਿਪਟੀ ਕਮਿਸ਼ਨਰ ਆਫ ਪੁਲਿਸ, ਸੋਹੇਲ ਕਾਸਿਮ ਆਈਪੀਐਸ ਏਡੀਸੀਪੀ-2 ਪੁਲਿਸ ਕਮਿਸ਼ਨਰ ਲੁਧਿਆਣਾ, ਪਲਵਿੰਦਰ ਸਿੰਘ ਚੀਮਾ ਐਸਪੀ ਇੰਨਵੈਸਟੀਗੇਸ਼ਨ ਮੈਂਬਰ ਹੋਣਗੇ, ਇਹ ਐਸਆਈਟੀ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਵੱਲੋਂ ਬਣਾਈ ਗਈ ਹੈ।
ਗੰਨਮੈਨ ਵਾਪਿਸ ਲੈ ਕੇ ਦਿੱਤੀ ਸੀ ਧਮਕੀ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਦੋਂ ਇਸ ਮਾਮਲੇ ਦੀ ਜਾਂਚ ਜਿਊਡੀਸ਼ਰੀ ਕਰਨ ਲੱਗੀ ਸੀ ਤਦ ਐਸਐਸਪੀ ਮੁਕਤਸਰ ਹਰਮਨਵੀਰ ਗਿੱਲ ਨੇ ਜਿਊਡੀਸ਼ਰੀ ’ਤੇ ਦਬਾਅ ਪਾਉਣ ਲਈ ਸੈਸ਼ਨ ਜੱਜ ਮੁਕਤਸਰ ਤੇ ਜਿਸ ਜੱਜ ਨੇ ਐਫ.ਆਈ.ਆਰ ਦੇ ਹੁਕਮ ਕੀਤੇ ਸਨ ਉਨਾਂ ਦੇ ਗੰਨਮੈਨ ਵਾਪਿਸ ਲੈ ਲਏ ਸਨ।
ਮੁਕਤਸਰ ਪੁਲਸੀਆ ਤਸ਼ੱਦਦ ਮਾਮਲਾ, ਐਸਪੀ. ਸੀਆਈਏ ਇੰਚਾਰਜ ਸਮੇਤ ਤਿੰਨ ਗਿ੍ਰਫਤਾਰ, ਜਾਂਚ ਲਈ ਬਣਾਈ ਐਸਆਈਟੀ, ਆਈਜੀ ਤੇ ਐਸਐਸਪੀ ਦਾ ਤਬਾਦਲਾ, ਪੜ੍ਹੋ ਐਸਐਸਪੀ ਨੇ ਜਿਊਡੀਸ਼ਰੀ ਨੂੰ ਕਿੱਦਾ ਧਮਕਾਇਆ