ਦਾ ਐਡੀਟਰ ਨਿਊਜ.ਮੁਕੇਰੀਆ। ਸ਼੍ਰੋਮਣੀ ਅਕਾਲੀ ਦਲ ਵੱਲੋਂ 27 ਸਿਤੰਬਰ ਨੂੰ ਮੁਕੇਰੀਆ ਵਿਖੇ ਕਰਵਾਈ ਜਾ ਰਹੀ ਵਿਸ਼ਾਲ ਵਰਕਰ ਮਿਲਣੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਇਸ ਵਰਕਰ ਮਿਲਣੀ ਦੀ ਸਫਲਤਾ ਪ੍ਰਤੀ ਪਾਰਟੀ ਵਰਕਰਾਂ ਤੇ ਆਗੂਆਂ ਵਿੱਚ ਪੂਰਾ ਜੋਸ਼ ਹੈ ਜਿਨ੍ਹਾਂ ਵੱਲੋਂ ਖੁਦ ਹੀ ਪ੍ਰਬੰਧਾਂ ਪ੍ਰਤੀ ਡਿਊਟੀਆਂ ਵੀ ਸੰਭਾਲ ਲਈਆਂ ਗਈਆਂ ਹਨ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੁਕੇਰੀਆ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਤੇ ਸਕੱਤਰ ਜਨਰਲ ਸ. ਸਰਬਜੋਤ ਸਿੰਘ ਸਾਬੀ ਵੱਲੋਂ ਹਲਕੇ ਵਿੱਚ ਪੈਂਦੇ ਧਾਮੀਆ ਜੋਨ ਦੇ ਪਿੰਡ ਅਰਥੇਵਾਲ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ ਦੀ ਦਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ, ਇਸ ਸਮੇਂ ਉਨ੍ਹਾਂ ਹਲਕਾ ਮੁਕੇਰੀਆ ਸਮੇਤ ਜਿਲ੍ਹੇ ਦੇ ਦੂਸਰੇ ਸਾਰੇ ਹਲਕਿਆਂ ਨਾਲ ਸਬੰਧਿਤ ਪਾਰਟੀ ਆਗੂਆਂ ਤੇ ਵਰਕਰਾਂ ਦੇ ਨਾਮ ਸੰਦੇਸ਼ ਦਿੰਦਿਆ ਸਭ ਨੂੰ ਇਸ ਵਰਕਰ ਮੀਟਿੰਗ ਦੇ ਗਵਾਹ ਬਣਨ ਦੀ ਅਪੀਲ ਕੀਤੀ ਤੇ ਦਾਅਵਾ ਕੀਤਾ ਕਿ ਪਾਰਟੀ ਦਾ ਇਹ ਪ੍ਰੋਗਰਾਮ ਜਿੱਥੇ ਇਤਹਾਸਿਕ ਹੋ ਨਿੱਬੜੇਗਾ ਉੱਥੇ ਹੀ ਸੂਬੇ ਦੀ ਆਪ ਸਰਕਾਰ ਦੀਆਂ ਨਲਾਇਕੀਆਂ ਨੂੰ ਜੱਗ-ਜਾਹਿਰ ਕਰੇਗਾ। ਸਰਬਜੋਤ ਸਾਬੀ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਦਾ ਕੰਮ ਲੋਕ ਸੇਵਾ ਕਰਨਾ ਹੁੰਦਾ ਹੈ ਲੇਕਿਨ ਆਪ ਦੀ ਸਰਕਾਰ ਦਾ ਲੋਕਾਂ ਦੀ ਸੇਵਾ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਕਿਉਂਕਿ ਇਸ ਪਾਰਟੀ ਨਾਲ ਸਬੰਧਿਤ ਪੰਜਾਬ ਦੇ ਆਗੂ ਦਿੱਲੀ ਦੀ ਲੀਡਰਸ਼ਿਪ ਨੂੰ ਖੁਸ਼ ਕਰਕੇ ਰੱਖਣ ਨੂੰ ਹੀ ਆਪਣਾ ਮੁੱਢਲਾ ਕੰਮ ਮੰਨ ਕੇ ਚੱਲ ਰਹੇ ਹਨ ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਨੂੰ ਮੁਸੀਬਤਾਂ ਨੇ ਘੇਰਾ ਪਾਇਆ ਹੈ ਤਦ-ਤਦ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਫਰਜ਼ ਨਿਭਾਉਦੇ ਹੋਏ ਮੁਸੀਬਤਾਂ ਨਾਲ ਮੱਥਾ ਲਾਇਆ ਤੇ ਲੋਕਾਂ ਦੇ ਹੱਕ ਤੇ ਹਿੱਤਾਂ ਨੂੰ ਸੁਰੱਖਿਅਤ ਕੀਤਾ ਤੇ ਮੌਜੂਦਾ ਸਮੇਂ ਵੀ ਹਾਲਾਤ ਇਸੇ ਤਰ੍ਹਾਂ ਦੇ ਬਣੇ ਹੋਏ ਹਨ ਜਿਨ੍ਹਾਂ ਤਹਿਤ ਹਰ ਕੋਈ ਪੰਜਾਬ ਦੇ ਹੱਕਾਂ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਨ੍ਹਾਂ ਨੂੰ ਰੋਕਣ ਲਈ ਅਕਾਲੀ ਦਲ ਕੋਈ ਕਸਰ ਬਾਕੀ ਨਹੀਂ ਛੱਡੇਗਾ। ਸਰਬਜੋਤ ਸਾਬੀ ਨੇ ਕਿਹਾ ਕਿ 27 ਦੀ ਵਰਕਰ ਮਿਲਣੀ ਜਿੱਥੇ ਪੰਜਾਬ ਦਾ ਬੁਰਾ ਸੋਚਣ ਵਾਲੀਆਂ ਸ਼ਕਤੀਆਂ ਨੂੰ ਨੰਗਾ ਕਰੇਗੀ ਉੱਥੇ ਹੀ ਮੁਕੇਰੀਆ ਤੋਂ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ ਜਿਸ ਨੂੰ ਫਿਰ ਕੋਈ ਵੀ ਸ਼ਕਤੀ ਦਬਾ ਨਹੀਂ ਸਕੇਗੀ। ਉਨ੍ਹਾਂ ਕਿਹਾ ਕਿ ਇਸ ਵਰਕਰ ਮਿਲਣੀ ਵਿੱਚ ਜਿੱਥੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜਰ ਰਹੇਗੀ ਉੱਥੇ ਹੀ ਜਿਲ੍ਹੇ ਨਾਲ ਸਬੰਧਿਤ ਪਾਰਟੀ ਆਗੂ ਤੇ ਵਰਕਰ ਵੀ ਵੱਡੀ ਹਾਜਰੀ ਲਗਾਉਣਗੇ ਜੋ ਕਿ ਸਾਬਕਾ ਮੰਤਰੀ ਤੇ ਪਾਰਟੀ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਮੌਕੇ ਜਗਤਾਰ ਸਿੰਘ ਪੋਤਾ, ਲਖਵਿੰਦਰ ਸਿੰਘ ਟਿੰਮੀ, ਗੁਰਦੀਪ ਸਿੰਘ ਗੇਰਾ, ਨਰਿੰਦਰ ਸਿੰਘ ਸੋਨੀ, ਸਤਜੀਤ ਸਿੰਘ ਅਰਥੇਵਾਲ, ਕੇਵਲ ਸਿੰਘ ਧਾਮੀਆ, ਪਰਮਜੀਤ ਸਿੰਘ ਦੇਵਲ, ਮੋਹਨ ਸਿੰਘ ਸਹਾਲੀਆ, ਕਸ਼ਮੀਰ ਸਿੰਘ ਢੇਸੀਆ, ਲਖਵੀਰ ਸਿੰਘ ਬਲੋਚਕ ਆਦਿ ਵੀ ਹਾਜਰ ਸਨ।
27 ਦੀ ਸ਼੍ਰੋਮਣੀ ਅਕਾਲੀ ਦਲ ਵਰਕਰ ਮਿਲਣੀ ਇਤਹਾਸਿਕ ਹੋਵੇਗੀ-ਸਰਬਜੋਤ ਸਾਬੀ