ਦਾ ਐਡੀਟਰ ਨਿਊਜ. ਡਿਬਰੂਗੜ੍ਹ। ਅੰਮ੍ਰਿਤਪਾਲ ਸਿੰਘ ਦੇ ਸਾਥੀ ਅਤੇ ਫਿਲਮ ਅਦਾਕਾਰ ਦਲਜੀਤ ਕਲਸੀ ਦੀ ਪਤਨੀ ਨੇ ਆਪਣੇ ਪਤੀ ਅਤੇ ਅੰਮ੍ਰਿਤਪਾਲ ਸਿੰਘ ਸਣੇ ਐੱਨ.ਐੱਸ.ਏ.ਤਹਿਤ ਗਿ੍ਰਫਤਾਰ ਕੀਤੇ ਸਾਰੇ ਸਿੱਖਾਂ ਨੂੰ ਬੇਕਸੂਰ ਕਰਾਰ ਦਿੱਤਾ ਹੈ, ਆਸਾਮ ਦੇ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਪੁੱਤਰ ਸਮੇਤ ਪਤੀ ਨਾਲ ਮੁਲਾਕਾਤ ਕਰਨ ਪਹੁੰਚੀ ਨਰਿੰਦਰ ਕੌਰ ਕਲਸੀ ਨੇ ਇਹ ਗੱਲ ਜੇਲ੍ਹ ਦੇ ਬਾਹਰ ਮੀਡੀਆ ਨਾਲ ਕਰਦਿਆ ਆਖੀ। ਉਨ੍ਹਾਂ ਪੰਜਾਬ ਸਰਕਾਰ ਤੇ ਨਿਸ਼ਾਨਾ ਲਗਾਉਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਅਮਿ੍ਰਤਪਾਲ ਸਿੰਘ ਤੇ ਹੋਰਨਾ ਨੂੰ ਸੱਚੀ ਗਿ੍ਰਫਤਾਰ ਕਰਨਾ ਸੀ ਤਾਂ ਉਨ੍ਹਾਂ ਨੂੰ ਸਵੇਰ ਸਮੇਂ ਘਰੋ ਹੀ ਗਿ੍ਰਫਤਾਰ ਕੀਤਾ ਜਾ ਸਕਦਾ ਸੀ ਪਰ ਸਰਕਾਰ ਅਮਿ੍ਰਤਪਾਲ ਸਿੰਘ ਨੂੰ ਬਦਨਾਮ ਕਰਨਾ ਚਾਹੁੰਦੀ ਸੀ, ਇਸ ਲਈ ਇਹ ਸਾਰਾ ਡਰਾਮਾ ਰਚਿਆ ਗਿਆ। ਉਨ੍ਹਾਂ ਕਿਹਾ ਕਿ ਅਮਿ੍ਰਤਪਾਲ ਸਿੰਘ ਤੇ ਉਨ੍ਹਾਂ ਦੇ ਪਤੀ ਸਮੇਤ ਸਾਰੇ ਲੋਕ ਪੰਥ ਦੀ ਸੇਵਾ ਕਰ ਰਹੇ ਸਨ, ਪੰਜਾਬ ਦੀ ਬੇਹਤਰੀ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਲਿਜਾ ਰਹੇ ਸਨ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ, ਉਨ੍ਹਾਂ ਨੇ ਹਰ ਫਰੰਟ ’ਤੇ ਕਾਨੂੰਨੀ ਲੜਾਈ ਲੜਨ ਦੀ ਗੱਲ ਆਖੀ, ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਮੇਰੇ ਪਤੀ ਸਮੇਤ ਸਾਰੇ ਸਿੱਖ ਠੀਕ ਠਾਕ ਹਨ।
ਦਲਜੀਤ ਕਲਸੀ ਦੀ ਪਤਨੀ ਪਹੁੰਚੀ ਡਿਬਰੂਗੜ੍ਹ, ਸਰਕਾਰ ’ਤੇ ਲਗਾਏ ਅੰਮ੍ਰਿਤਪਾਲ ਨੂੰ ਬਦਨਾਮ ਕਰਨ ਦੇ ਦੋਸ਼