ਦਾ ਐਡੀਟਰ ਨਿਊਜ.ਚੰਡੀਗੜ੍ਹ। ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ 30 ਜਨਵਰੀ 2018,, 14 ਮਾਰਚ 2018 ਅਤੇ 8 ਮਈ 2018 ਨੂੰ ਅਦਾਲਤ ਵਿੱਚ ਪੇਸ਼ ਕੀਤੀਆਂ ਗਈਆਂ ਆਪਣੀਆਂ ਰਿਪੋਰਟਾਂ ਵਿੱਚ ਸਾਬਕਾ ਐੱਸ.ਐੱਸ.ਪੀ.ਰਾਜਜੀਤ ਸਿੰਘ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਤੱਥ ਸਾਹਮਣੇ ਰੱਖਣ ਉਪਰੰਤ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੂੰ ਇਸ ਮਾਮਲੇ ਵਿੱਚ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ ਅਤੇ ਦਰਜ ਕੀਤੀ ਗਈ ਐਫ.ਆਈ.ਆਰ ਦੀ ਕਾਪੀ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ, ਦਾ ਐਡੀਟਰ ਹੱਥ ਲੱਗੀ ਇਸ ਕਾਪੀ ਵਿੱਚ ਸਾਫ ਦੱਸਿਆ ਗਿਆ ਹੈ ਕਿ ਕਿਵੇਂ ਰਾਜਜੀਤ ਸਿੰਘ ਨੇ ਕੁਝ ਕੁ ਸਾਲਾਂ ਵਿੱਚ ਹੀ ਕਰੋੜਾਂ ਦੀ ਜਾਇਦਾਦ ਖਰੀਦੀ। ਜਾਂਚ ਕਰਨ ਵਾਲੀ ਟੀਮ ਵੱਲੋਂ ਜਿਹੜੀ ਫਾਈਨਲ ਰਿਪੋਰਟ 8 ਮਈ 2018 ਨੂੰ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਸੀ ਕਿ ਰਾਜਜੀਤ ਸਿੰਘ ਨੇ ਸਾਲ 2013 ਤੋਂ ਲੈ ਕੇ 2017 ਤੱਕ 6 ਜਾਇਦਾਦਾਂ ਬਣਾਈਆਂ ਸਨ ਅਤੇ ਇਨ੍ਹਾਂ ਵਿੱਚ 7 ਕਨਾਲ 2 ਮਰਲੇ ਜਮੀਨ ਜੋ ਕਿ ਰਾਜਜੀਤ ਸਿੰਘ ਦੀ ਪਤਨੀ ਮੁਖਵੀਰ ਕੌਰ ਦੇ ਨਾਮ ਤੇ ਖਰੀਦੀ ਗਈ ਅਤੇ ਇਹ ਜਾਇਦਾਦ ਖਰੀਦਣ ਸਮੇਂ ਵਿਸ਼ੇਸ਼ ਕਥਨ ਦਿੱਤਾ ਗਿਆ ਕਿ ਉਕਤ ਜਮੀਨ ਖਰੀਦਣ ਲਈ ਮੁਖਵੀਰ ਕੌਰ ਨੂੰ ਉਸਦੇ ਭਰਾ ਬਖਸ਼ੀਸ਼ ਸਿੰਘ ਨੇ 40 ਲੱਖ ਰੁਪਏ ਗਿਫਟ ਦੇ ਤੌਰ ’ਤੇ ਚੈੱਕ ਰਾਹੀਂ ਦਿੱਤੇ ਸਨ। ਦੂਸਰੀ ਜਾਇਦਾਦ 500 ਸਕੇਅਰ ਯਾਰਡ ਜਮੀਨ ਪਿੰਡ ਮੁੱਲਾਪੁਰ ਗਰੀਬਦਾਸ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 20 ਲੱਖ ਰੁਪਏ ਵਿੱਚ ਰਾਜਜੀਤ ਸਿੰਘ ਦੇ ਨਾਮ ’ਤੇ ਖਰੀਦੀ ਗਈ ਤੇ ਇਸ ਖਰੀਦ ਲਈ ਜੋ 20 ਲੱਖ ਰੁਪਏ ਰਾਜਜੀਤ ਸਿੰਘ ਨੇ ਖਰਚ ਕੀਤੇ ਉਸ ਪ੍ਰਤੀ ਦੱਸਿਆ ਗਿਆ ਕਿ ਇਹ ਪੈਸਾ ਉਸ ਨੂੰ ਉਸਦੇ ਪਰਿਵਾਰਿਕ ਦੋਸਤ ਮਨੀ ਸਿੰਘ ਜੋ ਕਿ ਯੂ.ਐੱਸ.ਏ. ਵਿੱਚ ਰਹਿੰਦਾ ਹੈ ਵੱਲੋਂ ਦਿੱਤੇ ਗਏ ਸਨ। ਤੀਸਰੀ ਜਾਇਦਾਦ 500 ਸਕੇਅਰ ਯਾਰਡ ਜੋ ਕਿ ਨਿਰਮਲ ਸਿੰਘ ਵਾਸੀ ਭੈਰੋਜੀਆ ਡਾਕਖਾਨਾ ਮੁੱਲਾਪੁਰ ਗਰੀਬਦਾਸ ਤੋਂ ਖਰੀਦੀ ਗਈ ਇਸ ਲਈ ਵੀ 20 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ, ਇਹ ਜਾਇਦਾਦ ਰਾਜਜੀਤ ਸਿੰਘ ਵੱਲੋਂ ਆਪਣੀ ਪੁੱਤਰੀ ਸੁਖਮਨੀ ਦੇ ਨਾਮ ਖਰੀਦੀ ਗਈ ਜਿਸ ਲਈ ਆਈਸੀਆਈਸੀਆਈ ਬੈਂਕ ਤੋਂ ਕਰਜ ਲਿਆ ਗਿਆ ਦਰਸਾਇਆ ਗਿਆ। ਇਸੇ ਤਰ੍ਹਾਂ ਚੌਥੀ ਜਾਇਦਾਦ 5 ਕਨਾਲ 14 ਮਰਲੇ ਜਮੀਨ ਰਾਜਜੀਤ ਸਿੰਘ ਵੱਲੋਂ 20 ਲੱਖ ਰੁਪਏ ਵਿੱਚ ਆਪਣੇ ਪਿਤਾ ਤੋਂ ਲਈ ਗਈ ਦਰਸਾਈ ਗਈ ਹੈ। ਪੰਜਵੀਂ ਜਾਇਦਾਦ 500 ਸਕੇਅਰ ਯਾਰਡ ਹੋਰ ਮੁਖਵੀਰ ਕੌਰ ਦੇ ਨਾਮ ਤੇ ਖਰੀਦੀ ਗਈ, ਇਹ ਵੀ ਦੱਸਿਆ ਗਿਆ ਹੈ ਕਿ 7 ਕਨਾਲ 2 ਮਰਲੇ ਜਮੀਨ ਜੋ ਕਿ ਹੁਸ਼ਿਆਰਪੁਰ ਵਿੱਚ ਸੀ ਉਸ ਵਿੱਚ 6 ਪਲਾਟਾਂ ਵਿੱਚੋ 3 ਪਲਾਟ ਆਪਣੇ ਰਿਸ਼ਤੇਦਾਰਾਂ ਨੂੰ ਵੇਚੇ ਗਏ, 6 ਵੀਂ ਜਾਇਦਾਦ 773.33 ਸਕੇਅਰ ਯਾਰਡ ਜਮੀਨ ਅਨਿਲ ਗੋਇਲ ਵਾਸੀ ਚੰਡੀਗੜ੍ਹ ਤੋਂ 55 ਲੱਖ ਵਿੱਚ ਰਾਜਜੀਤ ਸਿੰਘ ਵੱਲੋਂ ਖਰੀਦੀ ਗਈ, ਇੱਥੇ ਇਹ ਵੀ ਦੱਸਿਆ ਗਿਆ ਕਿ ਆਪਣੇ ਪਿਤਾ ਅਜੀਤ ਸਿੰਘ ਤੋਂ ਪਿੰਡ ਰਾਓਵਾਲੀ ਜਿਲ੍ਹਾ ਜਲੰਧਰ ਵਿਖੇ ਮਿਲੀ 8 ਕਨਾਲ 18 ਮਰਲੇ ਜਮੀਨ ਰਾਜਜੀਤ ਸਿੰਘ ਵੱਲੋਂ ਵੇਚੀ ਗਈ ਸੀ। ਰਾਜਜੀਤ ਸਿੰਘ ਦੀ ਪਤਨੀ ਵੱਲੋਂ 7 ਕਨਾਲ 2 ਮਰਲੇ ਜਮੀਨ ਸਾਲ 2015 ਅਤੇ 2016 ਦੌਰਾਨ ਵੱਖ-ਵੱਖ ਲੋਕਾਂ ਨੂੰ 6 ਪਲਾਟਾਂ ਰਾਹੀਂ ਇੱਕ ਕਰੋੜ ਤੋਂ ਵੱਧ ਰਕਮ ਵਿੱਚ ਵੇਚੀ ਗਈ ਸੀ। ਰਾਜਜੀਤ ਸਿੰਘ ਜੋ ਕਿ ਹੁਣ ਤੱਕ ਫਰਾਰ ਚੱਲੇ ਆ ਰਹੇ ਹਨ ਦੀਆਂ ਮੁਸ਼ਕਿਲਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਧਣਗੀਆਂ।
ਸਾਬਕਾ ਐੱਸ.ਐੱਸ.ਪੀ. ਨੇ ਖਰੀਦੀ ਸੀ ਕਰੋੜਾਂ ਦੀ ਜਾਇਦਾਦ, ਪੈਸੇ ਦਾ ਜੁਗਾੜ ਕਿਤੇ ਗਿਫਟ ਅਤੇ ਕਿਤੇ ਪਰਿਵਾਰਕ ਮਦਦ ਦੱਸਿਆ, ਪੜ੍ਹੋ ਕਿੱਥੇ ਤੇ ਕਿੰਨੇ ਦੀ ਖਰੀਦੀ ਜਮੀਨ