5ਵੇਂ ਰਾਜ ਪੱਧਰੀ ਸੱਭਿਆਚਾਰਕ ਮੁਕਾਬਲਿਆਂ ਦੀ ਸ਼ੁਰੂਆਤ ਕੱਲ੍ਹ ਤੋਂ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ। ਸਪੈਸ਼ਲ ਬੱਚਿਆਂ ਅੰਦਰ ਲੁਕੇ ਹੋਏ ਹੁਨਰ ਨੂੰ ਬਾਹਰ ਲਿਆਉਣ ਅਤੇ ਉਨ੍ਹਾਂ ਵਿੱਚ ਮੁਕਾਬਲੇ ਦੀ ਰੁਚੀ ਪੈਦਾ ਕਰਨਾ ਉਮੰਗ 2023 ਦਾ ਉਦੇਸ਼ ਹੈ, ਇਹ ਪ੍ਰਗਟਾਵਾ ਸਪੈਸ਼ਲ ਬੱਚਿਆਂ ਦੇ ਕਰਵਾਏ ਜਾ ਰਹੇ 5ਵੇਂ ਰਾਜ ਪੱਧਰੀ ਦੋ ਦਿਨਾਂ ਸੱਭਿਆਚਾਰਕ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਪ੍ਰੋਜੈਕਟ ਡਾਇਰੈਕਟਰ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿਖੇ ਪ੍ਰੈੱਸ ਕਾਂਨਫਰੰਸ ਦੌਰਾਨ ਕੀਤਾ ਗਿਆ, ਉਨ੍ਹਾਂ ਅੱਗੇ ਦੱਸਿਆ ਕਿ ਉਮੰਗ 2023 ਕੰਪੀਟੀਸ਼ਨ ਜਗਜੀਤ ਸਿੰਘ ਸੱਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ ਮੈਨੇਜਮੈਂਟ ਦੀ ਅਗਵਾਈ ਹੇਠ ਜਲੰਧਰ-ਫਗਵਾੜਾ ਬਾਈਪਾਸ ਰੋਡ ਹੁਸ਼ਿਆਰਪੁਰ ’ਤੇ ਪੈਂਦੇ ਇੰਟਰਨੈਸ਼ਨਲ ਜੈਂਮਸ ਕੈਂਬਰਿਜ ਸਕੂਲ ਦੇ ਆਡੀਟੋਰੀਅਮ ਵਿੱਚ 1 ਅਤੇ 2 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ 1 ਅਪ੍ਰੈਲ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਇਸ ਸੱਭਿਆਚਾਰਕ ਕੰਪੀਟੀਸ਼ਨ ਵਿੱਚ ਮੁੱਖ ਮਹਿਮਾਨ ਵਜ੍ਹੋਂ ਪੁੱਜ ਕੇ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕਰਵਾਉਣਗੇ ਅਤੇ 2 ਅਪ੍ਰੈਲ ਨੂੰ ਸੰਜੀਵ ਵਾਂਸਲ ਮੁੱਖ ਮਹਿਮਾਨ ਹੋਣਗੇ ਅਤੇ ਪ੍ਰੋਗਰਾਮ ਸਮੇਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਸ਼ਾਮਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ, ਉੜਮੁੜ ਤੋਂ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ, ਦਸੂਹਾ ਤੋਂ ਵਿਧਾਇਕ ਕਰਮਵੀਰ ਘੁੰਮਣ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਵਰਧਮਾਨ ਗਰੁੱਪ ਤੋਂ ਆਈ.ਐੱਮ.ਜੇ. ਐੱਸ. ਸਿੱਧੂ, ਤਰੁਣ ਚਾਵਲਾ ਆਦਿ ਵੀ ਹਾਜਰ ਰਹਿਣਗੇ। ਪਰਮਜੀਤ ਸੱਚਦੇਵਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ 2 ਦਿਨਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਸਪੈਸ਼ਲ ਬੱਚਿਆਂ ਦੇ ਕੁੱਲ 42 ਸਕੂਲਾਂ ਦੇ ਲੱਗਭੱਗ 400 ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਅਤੇ ਲੱਗਭੱਗ 100 ਵਲੰਟੀਅਰ ਵੀ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਯੁਨੀਫਾਈਡ ਈਵੇਂਟ ਵੀ ਕਰਵਾਏ ਜਾਣਗੇ ਜਿਸ ਵਿੱਚ ਸਪੈਸ਼ਲ ਬੱਚੇ ਅਤੇ ਆਮ ਬੱਚੇ ਇਕੱਠੇ ਇੱਕ ਮੰਚ ’ਤੇ ਮੁਕਾਬਲੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੱਭਿਆਚਾਰਕ ਮੁਕਾਬਲਿਆਂ ਵਿੱਚ ਸੋਲੋ ਡਾਂਸ, ਗਰੁੱਪ ਫੈਸ਼ਨ ਸ਼ੋ, ਬੱਚੀਆਂ ਦਾ ਸੋਲੋ ਡਾਂਸ, ਗਰੁੱਪ ਡਾਂਸ, ਕੋਰੀਓਗ੍ਰਾਫੀ, ਗਿੱਦਾ ਆਦਿ ਦੇ ਮੁਕਾਬਲਿਆਂ ਵਿੱਚ ਬੱਚੇ ਭਾਗ ਲੈਣਗੇ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਸਪੈਸ਼ਲ ਬੱਚਿਆਂ ਦੀਆਂ ਸਪੈਸ਼ਲ ਖੇਡਾਂ ਤਾਂ ਵਿਸ਼ਵ ਭਰ ਵਿੱਚ ਕਰਵਾਈਆਂ ਜਾਂਦੀਆਂ ਹਨ ਪਰ ਸੱਭਿਆਚਾਰਕ ਮੁਕਾਬਲਾ ਉਮੰਗ ਆਪਣੇ ਆਪ ਵਿੱਚ ਨਿਵੇਕਲੀ ਪਹਿਲਕਦਮੀ ਹੈ ਜਿਸ ਨਾਲ ਸਪੈਸ਼ਲ ਬੱਚਿਆਂ ਦਾ ਜਿੱਥੇ ਮਨ ਖੁਸ਼ ਹੁੰਦਾ ਹੈ ਉੱਥੇ ਹੀ ਖੁਸ਼ ਰਹਿਣ ਕਾਰਨ ਸਪੈਸ਼ਲ ਬੱਚਿਆਂ ਦਾ ਸਰੀਰਕ-ਬੌਧਿਕ ਵਿਕਾਸ ਵੀ ਹੁੰਦਾ ਹੈ। ਇਸ ਮੌਕੇ ਆਸ਼ਾਦੀਪ ਵੈਂਲਫੇਅਰ ਸੁਸਾਇਟੀ ਦੇ ਪ੍ਰਧਾਨ ਸੀ.ਏ.ਤਰਨਜੀਤ ਸਿੰਘ, ਸੈਕਟਰੀ ਹਰਬੰਸ ਸਿੰਘ, ਸਾਬਕਾ ਪ੍ਰਧਾਨ ਹਰੀਸ਼ ਐਰੀ, ਸਾਬਕਾ ਪ੍ਰਧਾਨ ਮਲਕੀਤ ਸਿੰਘ ਮਹੇੜੂ, ਕਰਨਲ ਗੁਰਮੀਤ ਸਿੰਘ, ਰਮੇਸ਼ ਤਲਵਾੜ, ਹਰੀਸ਼ ਠਾਕੁਰ, ਰਾਜ ਕੁਮਾਰ ਸ਼ਰਮਾ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਕੋਰਸ ਕੋ-ਆਰਡੀਨੇਟਰ ਵਰਿੰਦਰ ਕੁਮਾਰ ਵੀ ਹਾਜਰ ਸਨ।
ਕੈਪਸ਼ਨ-ਪ੍ਰੈੱਸ ਕਾਂਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਸੱਚਦੇਵਾ ਅਤੇ ਹੋਰ ਸੁਸਾਇਟੀ ਮੈਂਬਰ।