ਦਾ ਐਡੀਟਰ ਨਿਊਜ਼, ਚੰਡੀਗੜ੍ਹ: ਪੰਜਾਬ ਦੇ ਮੋਸਟ ਵਾਂਟੇਡ ਅਮ੍ਰਿਤਪਾਲ ਸਿੰਘ ਨੇ ਇਕ ਹੋਰ ਵੀਡੀਓ ਜਾਰੀ ਕਰ ਦਿੱਤੀ ਹੈ, ਜਿਸ ਵਿਚ ਉਹਨਾਂ ਨੇ ਜਿੱਥੇ ਇਹ ਕਿਹਾ ਕੀ ਉਹ ਚੜ੍ਹਦੀ ਕਲਾ ਵਿਚ ਹਨ, ਉੱਥੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਜਲਦੀ ਹੀ ਸੰਸਾਰ ਦੇ ਅੱਗੇ ਪੇਸ਼ ਹੋਣਗੇ, ਉਨ੍ਹਾਂ ਇਕ ਵਾਰ ਫਿਰ ਇਸ ਗੱਲ ਨੂੰ ਦੁਹਰਾਇਆ ਕਿ ਉਹ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ, ਤੇ ਉਹ ਅੱਜ ਤੱਕ ਠੀਕ ਹਨ, ਜੇਕਰ ਪੁਲਿਸ ਉਹਨਾਂ ਨੂੰ ਗ੍ਰਿਫ਼ਤਾਰ ਕਰ ਕੇ ਤਸ਼ੱਦਦ ਕਰਨਾ ਚਾਹੁੰਦੀ ਹੈ ਤਾਂ ਕਰ ਕੇ ਵੇਖ ਲਵੇ |ਉਨ੍ਹਾਂ ਕਿਹਾ ਕਿ ਹਮੇਸ਼ਾ ਬਗਾਵਤ ਦੇ ਰਸਤੇ ਔਖੇ ਹੀ ਹੁੰਦੇ ਹਨ ਅੱਜ ਉਹ ਇਸ ਰਸਤੇ ਤੇ ਚੱਲ ਰਹੇ ਹਨ ,ਉਨ੍ਹਾਂ ਇਹ ਵੀ ਸਾਫ ਕੀਤਾ ਕਿ ਉਹ ਮੁਲਕ ਛੱਡ ਕੇ ਨਹੀਂ ਜਾਣਗੇ|
ਅਕਾਲ ਤਖ਼ਤ ਦੇ ਜਥੇਦਾਰ ਨੂੰ ਨਸੀਹਤ
ਉਨ੍ਹਾਂ ਇਕ ਵਾਰ ਫਿਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਹੀਰ ਸ਼ੁਰੂ ਕਰਨ ਅਤੇ ਵਿਸਾਖੀ ਵਾਲੇ ਦਿਨ ਇਸ ਵਹੀਰ ਨੂੰ ਦਮਦਮਾ ਸਾਹਿਬ ਤੱਕ ਲੈ ਕੇ ਜਾਇਆ ਜਾਏ, ਉਸ ਦਿਨ ਉੱਥੇ ਸਰਬੱਤ ਖਾਲਸਾ ਸੱਦਿਆ ਜਾਵੇ ,ਉਨ੍ਹਾਂ ਜਥੇਦਾਰ ਨੂੰ ਇਹ ਵੀ ਕਿਹਾ ਕਿ ਇਹ ਵਕਤ ਉਨ੍ਹਾਂ ਲਈ ਪ੍ਰੀਖਿਆ ਵਾਲਾ ਵਕਤ ਹੈ ਤੇ ਉਹ ਅੱਗੇ ਹੋ ਕੇ ਕੌਮ ਦੀ ਅਗਵਾਈ ਕੰਮ ਕਰਨ|
ਕਿਸ ਤਰ੍ਹਾਂ ਨਿਕਲਿਆ ਪੁਲਿਸ ਦੀ ਚੁੰਗਲ੍ਹ ਚੋਂ ?
ਇਸ ਵੀਡੀਓ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਜਿਥੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਗਏ ਸੰਘਰਸ਼ ਦਾ ਜ਼ਿਕਰ ਕੀਤਾ ਗਿਆ ਹੈ ਉਥੇ ਉਨ੍ਹਾਂ ਨੇ ਵੀਡੀਓ ਵਿੱਚ ਇੱਕ ਇਹ ਵੀ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਜਿਆਦਾਤਰ ਪੈਂਡਾ ਤੁਰ ਕੇ ਕਰ ਰਿਹਾ ਹੈ, ਵੀਡੀਓ ਵਿਚ ਉਸ ਨੇ ਪੱਚੀ ਪੱਚੀ ਕਿਲੋਮੀਟਰ ਤੁਰ ਕੇ ਕਰਨ ਦਾ ਜ਼ਿਕਰ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕੇ ਉਸ ਨੂੰ ਖਾਣ ਨੂੰ ਜਿਥੇ ਕਿਤੇ ਮਿਲਦਾ ਹੈ ਤਾਂ ਉਹ ਖਾ ਲੈਂਦਾ ਹੈ,ਜੇਕਰ ਨਹੀਂ ਮਿਲਦਾ ਤਾਂ ਵੀ ਉਹ ਗੁਜ਼ਾਰਾ ਕਰ ਰਿਹਾ ਹੈ| ਇੱਥੇ ਇਹ ਗੱਲ ਵਰਣਨਯੋਗ ਹੈ ਕਿ ਹੁਸ਼ਿਆਰਪੁਰ ਦੇ ਪਿੰਡ ਮਾਰਨਾਈਆ ਤੋਂ ਨਿਕਲਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਰਾਤੋਂ ਰਾਤ ਤੁਰ ਕੇ ਕਈ ਕਿਲੋਮੀਟਰ ਪੈਂਡਾ ਤਹਿ ਕਰਕੇ ਇੱਥੋਂ ਨਿਕਲਣ ਵਿਚ ਕਾਮਯਾਬ ਹੋ ਗਏ ਲੱਗਦੇ ਹਨ, ਹਾਲਾਂਕਿ ਪੁਲਸ ਅਜੇ ਵੀ ਇਸ ਇਲਾਕੇ ਵਿਚ ਸਰਚ ਅਪ੍ਰੇਸ਼ਨ ਚਲਾ ਰਹੀ ਹੈ