ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ਦੋ ਦਿਨ ਪਹਿਲਾਂ ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਪੈਂਦੇ ਪਿੰਡ ਮਰਨਾਈਆਂ ਤੋਂ ਜਿਹੜੀ ਇਨੋਵਾ ਪੁਲਿਸ ਨੂੰ ਬਰਾਮਦ ਹੋਈ ਸੀ, ਉਸ ਵਿਚੋਂ ਕੁਝ ਇਸ ਤਰ੍ਹਾਂ ਦਾ ਸਮਾਨ ਮਿਲਿਆ ਹੈ, ਜਿਸ ਤੋਂ ਇਹ ਗੱਲ ਸਾਬਿਤ ਹੋ ਗਈ ਹੈ ਕਿ ਇਸ ਗੱਡੀ ਵਿਚ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਹੀ ਮੌਜੂਦ ਸੀ , ਤੇ ਇਸ ਗੱਡੀ ਨੂੰ ਛੱਡ ਕੇ ਉਹ ਹੀ ਫ਼ਰਾਰ ਹੋਏ ਸਨ। ਉੱਧਰ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਗੱਡੀ ਨੂੰ ਛੱਡ ਕੇ ਉਹ ਫਰਾਰ ਹੋਏ ਸਨ ਉਸ ਗੱਡੀ ਵਿਚੋਂ ਕਾਫੀ ਸਮਾਨ ਮਿਲਿਆ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਚੋਲੇ ਤੇ ਕੱਛਹਿਰੇ ਸ਼ਾਮਿਲ ਹਨ, ਇਸ ਤੋਂ ਇਲਾਵਾ ਗੱਡੀ ਵਿਚ ਕਾਫ਼ੀ ਕੰਬਲ ਵੀ ਮੌਜੂਦ ਸਨ, ਤੇ ਕੁਝ ਕੱਪੜੇ ਅਜਿਹੇ ਵੀ ਮਿਲੇ ਹਨ ਜੋ ਕਾਫੀ ਮੈਲੇ ਦੱਸੇ ਜਾ ਰਹੇ ਹਨ, ਪੁਲਿਸ ਸੂਤਰਾਂ ਅਨੁਸਾਰ ਗੱਡੀ ਵਿਚੋਂ ਕੋਈ ਵੀ ਇਲੈਕਟ੍ਰਾਨਿਕਸ ਵਸਤੂ ਨਹੀਂ ਮਿਲੀ ਹੈ। ਇਕ ਪੁਲਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਵਿਚ ਇਹ ਦੱਸਿਆ ਹੈ ਕਿ ਅਮ੍ਰਿਤਪਾਲ ਸਿੰਘ ਕੋਈ ਵੀ ਇਲੈਕਟਰਾਨਿਕ ਸਮਾਨ ਅਤੇ ਫੋਨ ਦਾ ਇਸਤੇਮਾਲ ਨਹੀਂ ਕਰ ਰਿਹਾ ਹੈ੍ਟ, ਪੁਲਿਸ ਨੇ ਹਾਲੇ ਵੀ ਹੁਸ਼ਿਆਰਪੁਰ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿਚ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ,ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਇਲਾਕੇ ਵਿਚ ਹੀ ਛੁਪਿਆ ਹੋਇਆ ਹੈ, ਪੁਲਿਸ ਜਿੱਥੇ ਸਾਰੀਆਂ ਸੜਕਾਂ ’ਤੇ ਪੈਂਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ, ਉਥੇ ਪੁਲਿਸ ਨੇ ਇਸ ਇਲਾਕੇ ਦੇ ਸਾਰੇ ਗੁਰਦਆਰਿਆਂ ਦੀ ਵੀ ਸਰਚ ਕੀਤੀ ਹੈ, ਤੇ ਗੁਰਦੁਆਰਿਆਂ ਦੇ ਵੀ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ, ਉਨ੍ਹਾਂ ਥਾਵਾਂ ਬਾਰੇ ਵੀ ਪੁਲਿਸ ਪਤਾ ਕਰ ਰਹੀ ਹੈ ਜਿੱਥੇ ਕਦੀ ਅਮ੍ਰਿਤਪਾਲ ਸਿੰਘ ਪਹਿਲਾਂ ਆਇਆ ਹੋਵੇ, ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਨੇ ਖਾਲਸਾ ਵਹੀਰ ਕੱਢੀ ਸੀ ਉਸ ਵਕਤ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਵਿੱਚ ਵੀ ਉਹ ਆਇਆ ਸੀ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਹਾਲੇੇ ਵੀ ਖਾਲੀ ਹਨ।
ਦਾ ਐਡੀਟਰ ਦਾ ਖੁਲਾਸਾ, ਅੰਮ੍ਰਿਤਪਾਲ ਦਾ ਕਿਹੜਾ ਸਮਾਨ ਮਿਲਿਆ ਇਨੋਵਾ ਵਿੱਚੋ