ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ: ਹੁਸ਼ਿਆਰਪੁਰ ਫਗਵਾੜਾ ਰੋਡ ਤੇ ਪੈਂਦੇ ਪਿੰਡ ਮਾਰਨਾਈਆਂ ਵਿਚ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਪੰਜਾਬ ਪੁਲਿਸ ਨੂੰ ਹੁਣ ਇਕ ਚਿੱਟੇ ਰੰਗ ਦੀ ਮਾਰੂਤੀ ਸਵਿਫਟ ਕਾਰ ਦੀ ਬੜੇ ਜ਼ੋਰਾਂ-ਸ਼ੋਰਾਂ ਨਾਲ ਭਾਲ ਹੈ, ਜਿਸ ਦਾ ਸਿਰਫ ਆਖਰੀ ਨੰਬਰ 9168 ਬਾਰੇ ਹੀ ਪਤਾ ਲੱਗਾ ਹੈ, ਇਸ ਅਲਰਟ ਪੂਰੇ ਪੰਜਾਬ ਵਿਚ ਜਾਰੀ ਕੀਤਾ ਗਿਆ ਹੈ, ਪੁਲਿਸ ਨੂੰ ਇਹ ਜਾਣਕਾਰੀ ਮਿਲੀ ਹੈ ਕੀ ਮਾਰਨਾਈਆਂ ਪਿੰਡ ਤੋਂ ਭੱਜਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਇਸ ਸਵਿਫਟ ਕਾਰ ਵਿੱਚ ਫ਼ਰਾਰ ਹੋਏ ਹਨ| ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪੁਲਿਸ ਨੂੰ 28 ਮਾਰਚ ਦੀ ਸ਼ਾਮ ਨੂੰ ਅੱਠ ਵਜੇ ਦੇ ਕਰੀਬ ਇਹ ਜਾਣਕਾਰੀ ਮਿਲੀ ਸੀ , ਕਿ ਇਕ ਇਨੋਵਾ ਗੱਡੀ ਵਿਚ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਹੁਸ਼ਿਆਰਪੁਰ ਫਗਵਾੜਾ ਰੋਡ ਤੇ ਜਾ ਰਹੇ ਹਨ, ਤਾਂ ਪੁਲਿਸ ਦੀ ਗੱਡੀ ਉਸ ਦਾ ਪਿੱਛਾ ਕਰ ਰਹੀ ਸੀ ਤਾਂ ਜਦ ਇਹ ਮਾਰਨਾਈਆਂ ਪਿੰਡ ਪੁੱਜੇ ਤਾਂ ਉਨ੍ਹਾਂ ਨੇ ਗੱਡੀ ਨੂੰ ਪਿੰਡ ਵਿਚੋਂ ਦੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਰਸਤਾ ਬੰਦ ਹੋਣ ਦੀ ਵਜ੍ਹਾ ਨਾਲ ਪਿੰਡ ਦੇ ਬਾਹਰ ਬਾਹਰ ਪੈਂਦੇ ਗੁਰਦਵਾਰੇ ਦੇ ਨਜ਼ਦੀਕ ਗੱਡੀ ਛੱਡ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਸਾਰੀ ਰਾਤ ਤਕਰੀਬਨ ਚਾਰ ਜ਼ਿਲ੍ਹਿਆਂ ਦੀ ਪੁਲਿਸ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਦੀ ਭਾਲ ਕਰਦੇ ਰਹੇ| ਹੁਣ ਪੁਲਿਸ ਨੂੰ ਅਜਿਹੀ ਜਾਣਕਾਰੀ ਮਿਲੀ ਹੈ ਕੇ ਇੱਥੋਂ ਨਿਕਲਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਇਸ ਨੰਬਰ ਦੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋਏ ਹਨ ਹਾਲਾਂ ਕਿ 24 ਘੰਟੇ ਤੋਂ ਜ਼ਿਆਦਾ ਸਮਾਂ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਹੁਸ਼ਿਆਰਪੁਰ ਅਤੇ ਉਸਦੇ ਨਾਲ ਲੱਗਦੇ ਜਲੰਧਰ ਦੇ ਇਲਾਕੇ ਵਿੱਚ ਵੀ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ| ਦਾ ਐਡੀਟਰ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪੁਲਿਸ ਨੇ ਵੀ ਪੰਜਾਬ ਨਾਲ ਲਗਦੇ ਜਿਲਿਆਂ ਵਿਚ ਅਲਰਟ ਜਾਰੀ ਕੀਤਾ ਹੋਇਆ ਹੈ
ਪੁਲਿਸ ਦਾ ਪੰਜਾਬ ‘ਚ’ ਅਲਰਟ, ਸਵਿਫਟ ਕਾਰ ਦੀ ਕਿਓਂ ਸ਼ੁਰੂ ਹੋਈ ਭਾਲ