ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ :ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28 ਮਾਰਚ ਤੋਂ 29 ਮਾਰਚ 2023 ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਸਪਰਸ਼ ਪੋਰਟਲ ਸਬੰਧੀ ਟੇ੍ਰਨਿੰਗ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿਚ ਸੀ.ਡੀ.ਏ (ਪੀ.ਡੀ.ਏ) ਮੀਰੁਤ ਏਜੰਸੀ ਵਲੋਂ ਸਾਬਕਾ ਸੈਨਿਕਾਂ/ਵਿਧਵਾਵਾਂ/ਆਸ਼ਰਿਤਾਂ, ਜਿਨ੍ਹਾਂ ਦੀ ਸਪਰਸ਼ ਪੋਰਟਲ ’ਤੇ ਪੈਨਸ਼ਨ ਮਾਈਗ੍ਰੇਟ ਹੋ ਚੁੱਕੀ ਹੈ, ਨੂੰ ਜੀਵਨ ਪ੍ਰਮਾਣ ਪੱਤਰ ਅਪਲੋਡ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ, ਤਾਂ ਉਸ ਦਾ ਮੌਕੇ ’ਤੇ ਨਿਪਟਾਰਾ ਕੀਤਾ ਜਾਵੇਗਾ। ਜਿਨ੍ਹਾਂ ਪੈਨਸ਼ਨਰਾਂ ਦੀ ਪੈਨਸ਼ਨ ਸਪਰਸ਼ ਪੋਰਟਲ ’ਤੇ ਮਾਈਗ੍ਰੇਟ ਨਹੀਂ ਹੋਈ ਹੈ, ਉਨ੍ਹਾਂ ਕੇਸਾਂ ਸਬੰਧੀ ਵੀ ਟੀਮ ਵਲੋਂ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਸਾਬਕਾ ਸੈਨਿਕਾਂ/ ਵਿਧਵਾਵਾਂ/ਆਸ਼ਰਿਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਕਤ ਟੇ੍ਰਨਿੰਗ ਕੈਂਪ ਵਿਚ ਸ਼ਾਮਲ ਹੋ ਕੇ ਇਸ ਦਾ ਲਾਭ ਲਿਆ ਜਾਵੇ।
ਸਾਬਕਾ ਸੈਨਿਕਾਂ ਲਈ ਸਪਰਸ਼ ਪੋਰਟਲ ਸਬੰਧੀ ਟੇ੍ਰਨਿੰਗ 28 ਤੇ 29 ਨੂੰ