ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ :ਪੰਜਾਬ ਘਰ—ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਤੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਦੁਆਰਾ ਮਿਤੀ 28 ਮਾਰਚ ਨੂੰ ਸਵੇਰੇ 11 ਵਜੇ ਪ੍ਰੋਗਰਾਮ “ਖਵਾਇਸ਼ਾਂ ਦੀ ਉਡਾਨ” ਤਹਿਤ “ਸੁਰੱਖਿਆ ਬਲਾਂ ਵਿੱਚ ਕੁੜੀਆਂ ਲਈ ਰੋਜ਼ਗਾਰ ਮੌਕੇ ਅਤੇ ਚੁਣੌਤੀਆਂ” ਦੇ ਵਿਸ਼ੇ ’ਤੇ ਆਨਲਾਈਨ ਕਰੀਅਰ ਟਾਕ ਕੀਤੀ ਜਾ ਰਹੀ ਹੈ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ, ਜਿਲ੍ਹਾ ਰੋਜ਼ਗਾਰ ਅਫ਼ਸਰ ਵਲੋਂ ਦੱਸਿਆ ਗਿਆ ਕਿ ਇਸ ਕਰੀਅਰ ਟਾਕ ਵਿਚ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ ਡਾਇਰੈਕਟਰ, ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸੀਚਿਊਟ ਫਾਰ ਗਰਲਜ਼ ਵਲੋਂ ਪ੍ਰੇਰਣਾਦਾਇਕ ਸਪੀਕਰ ਵੱਲੋਂ ਸੰਬੋਧਨ ਕੀਤਾ ਜਾਵੇਗਾ, ਜਿਸ ਵਿੱਚ ਸੁਰੱਖਿਆ ਬਲਾਂ ਵਿੱਚ ਕੁੜੀਆਂ ਲਈ ਰੋਜ਼ਗਾਰ ਸਬੰਧੀ ਮੌਕੇ ਅਤੇ ਚੁਨੌਤੀਆਂ ਬਾਰੇ ਸੁਝਾਅ ਦੇਣ ਸਬੰਧੀ ਪ੍ਰਾਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਹ ਕਰੀਅਰ ਟਾਕ ਰੋਜ਼ਗਾਰ ਵਿਭਾਗ ਦੇ ਫੇਸਬੁੱਕ ਪੇਜ਼ ਦੇ ਲਿੰਕ ’ਤੇ ਲਾਈਵ ਚੱਲੇਗਾ। ਜੋ ਵੀ ਪ੍ਰਾਰਥੀ ਇਸ ਕਰੀਅਰ ਟਾਕ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਪੀਲ ਕਰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਕਿ ਪ੍ਰਾਰਥੀ ਘਰ ਬੈਠੇ ਹੀ ਆਪਣੇ ਫੇਸਬੁੱਕ ਅਕਾਊਂਟ ਤੋਂ ਰੋਜ਼ਗਾਰ ਵਿਭਾਗ ਦੇ ਫੇਸਬੁੱਕ ਪੇਜ਼ ਦੇ ਲਿੰਕ https://fb.me/e/T6ABixV5 ਰਾਹੀਂ ਇਸ ਕਰੀਅਰ ਟਾਕ ਵਿੱਚ ਹਿੱਸਾ ਲੈਣ ਅਤੇ ਇਸ ਕਰੀਅਰ ਟਾਕ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।