ਹੁਸ਼ਿਆਰਪੁਰ। ਨਿਗਮ ਚੋਣਾ ਨੂੰ ਲੈ ਕੇ ਅਕਾਲੀ ਦਲ ਵੱਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ ਜਿਸਦੇ ਤਹਿਤ ਅੱਜ ਪਾਰਟੀ ਦੇ ਜਿਲਾਂ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੋਹਣ ਸਿੰਘ ਠੰਡਲ ਵੱਲੋਂ ਵਾਰਡ ਨੰਬਰ-46 ਤੋਂ ਪਾਰਟੀ ਦੀ ਉਮੀਦਵਾਰ ਪ੍ਰਵੀਨ ਕੁਮਾਰੀ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜਰੀਨ ਨੂੰ ਸੰਬੋਧਨ ਕਰਦਿਆ ਲਾਲੀ ਬਾਜਵਾ ਨੇ ਕਿਹਾ ਕਿ 27 ਜਨਵਰੀ ਨੂੰ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਹੁਸ਼ਿਆਰਪੁਰ ਪੁੱਜ ਰਹੇ ਹਨ ਤੇ ਉਸ ਦਿਨ ਰਸਮੀ ਤੌਰ ’ਤੇ ਨਿਗਮ ਚੋਣ ਲੜਨ ਜਾ ਰਹੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਨਾਮ ਐਲਾਨ ਦਿੱਤੇ ਜਾਣਗੇ। ਉਨਾਂ ਕਿਹਾ ਕਿ ਚੋਣਾ ਨੂੰ ਲੈ ਕੇ ਪਾਰਟੀ ਵਰਕਰਾਂ ਤੇ ਆਗੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲਾਲੀ ਬਾਜਵਾ ਨੇ ਕਿਹਾ ਕਿ ਭਾਵੇਂ ਅਕਾਲੀ ਦਲ ਪਹਿਲੀ ਦਫਾ ਇਕੱਲੇ ਤੌਰ ’ਤੇ ਨਿਗਮ ਚੋਣਾ ਲੜਨ ਜਾ ਰਿਹਾ ਹੈ ਲੇਕਿਨ ਸ਼ਹਿਰ ਵਾਸੀਆਂ ਵੱਲੋਂ ਮਿਲ ਰਹੇ ਭਰਵੇਂ ਸਹਿਯੋਗ ਕਾਰਨ ਸਾਡੇ ਹੌਸਲੇ ਬੁਲੰਦ ਹਨ ਤੇ ਇਹ ਚੋਣਾ ਅਸੀਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਵੱਲੋਂ ਕਰਵਾਏ ਗਏ ਵਿਕਾਸ ਦੇ ਨਾਮ ’ਤੇ ਲੜਨ ਜਾ ਰਹੇ ਹਨ। ਇਸ ਮੌਕੇ ਬੀਬੀ ਮਹਿੰਦਰ ਕੌਰ ਜੋਸ਼, ਹਰਜਿੰਦਰ ਸਿੰਘ ਧਾਮੀ ਮੈਂਬਰ ਐਸਜੀਪੀਸੀ, ਪ੍ਰੇਮ ਸਿੰਘ ਪਿੱਪਲਾਵਾਲਾ, ਗੋਪਾਲ ਸਿੰਘ ਪਾਲੋ, ਬਰਿੰਦਰ ਸਿੰਘ ਪਰਮਾਰ, ਸਤਨਾਮ ਸਿੰਘ ਬੰਟੀ ਚੱਗਰਾ, ਦਵਿੰਦਰ ਸਿੰਘ ਬੈਂਸ, ਮਲਕੀਤ ਸਿੰਘ ਠੰਡਲ, ਹਰਜੀਤ ਮਠਾਰੂ, ਰਣਧੀਰ ਭਾਰਜ, ਗੁਰਪ੍ਰੀਤ ਕੋਹਲੀ, ਇੰਦਰਜੀਤ ਬੈਂਸ, ਜਪਿੰਦਰ ਅਟਵਾਲ ਆਦਿ ਵੀ ਮੌਜੂਦ ਸਨ।
-27 ਨੂੰ ਮਜੀਠੀਆ ਉਮੀਦਵਾਰਾਂ ਦਾ ਕਰਨਗੇ ਰਸਮੀ ਐਲਾਨ-ਲਾਲੀ ਬਾਜਵਾ