ਟਰੈਕਟਰ ਪਰੇਡ ਲਈ ਬੈਰੀਕੇਡ ਤੋੜੇ ਜਾਣ ਨਾਲ ਕਿਸਾਨ ਆਗੂਆਂ ਦੀ ਅਥਾਰਟੀ ’ਤੇ ਸਵਾਲੀਆ ਨਿਸ਼ਾਨ
ਸਿੰਘੁੂ ਬਾਰਡਰ (ਨਵੀਂ ਦਿੱਲੀ)-ਅੱਜ ਭਾਰਤੀ ਗਣਤੰਤਰ ਦਿਵਸ ਮੌਕੇ ਪਹਿਲਾਂ ਤੋਂ ਹੀ ਐਲਾਨੀ ਹੋਈ ਕਿਸਾਨ ਟਰੈਕਟਰ ਪਰੇਡ ਉੱਤੇ ਕੁੱਲ ਦੁਨੀਆਂ ’ਚ ਵੱਸਦੇ ਕਿਸਾਨ ਹਿਤੈਸ਼ੀਆਂ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ, ਪਿਛਲੇ ਛੇ ਮਹੀਨਿਆਂ ਤੋਂ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਪੰਜਾਬ ਦੇ ਚੋਟੀ ਦੇ ਕਿਸਾਨ ਆਗੂਆਂ ਦਾ ਵੱਕਾਰ ਵੀ ਇਸ ਟਰੈਕਟਰ ਪਰੇਡ ਨੇ ਦਾਅ ਉੱਤੇ ਲਗਾ ਦਿੱਤਾ ਹੈ ਕਿਉਂਕਿ ਸਰਕਾਰ ਨਾਲ ਅਤੇ ਦਿੱਲੀ ਪੁਲਿਸ ਨਾਲ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਚੱਲੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਕਿਸਾਨ ਆਗੂ ਇੱਕ ਵੱਡੀ ਅਥਾਰਟੀ ਦੇ ਤੌਰ ’ਤੇ ਪੇਸ਼ ਆ ਰਹੇ ਹਨ। ਜਿਸ ਦੀ ਮਿਸਾਲ ਹੈ ਕਿ ਕਿਸਾਨ ਆਗੂਆਂ ਵੱਲੋਂ ਦੋ ਦਿਨ ਪਹਿਲਾਂ ਹੀ ਇਸ ਟਰੈਕਟਰ ਪਰੇਡ ਨੂੰ ਲੈ ਕੇ ਬਕਾਇਦਾ ਤੌਰ ’ਤੇ ਇਕ ਵਿਸਥਾਰਤ ਹਦਾਇਤਨਾਮਾ ਵੀ ਜਾਰੀ ਕੀਤਾ ਗਿਆ ਸੀ ਜਿਸ ਦਾ ਮੁੱਖ ਜ਼ੋਰ ਇਸ ਗੱਲ ਉੱਤੇ ਹੈ ਕਿ ਗਣਤੰਤਰ ਦਿਵਸ ਦੀ ਅਧਿਕਾਰਤ ਪਰੇਡ ਮੁੱਕਣ ਤੋਂ ਬਾਅਦ 12 ਵਜੇ ਸ਼ੁਰੂ ਹੋਣ ਵਾਲੀ ਇਸ ਟਰੈਕਟਰ ਪਰੇਡ ਨੂੰ ਸਰਕਾਰੀ ਨਿਸ਼ਾਨਦੇਹੀ ਮੁਤਾਬਿਕ ਇਕ ਮਿੱਥੇ ਕਿਲੋਮੀਟਰਾਂ ਤੱਕ ਹੀ ਸੀਮਤ ਰੱਖਿਆ ਜਾਵੇ, ਇਕ ਟਰੈਕਟਰ ’ਤੇ ਪੰਜ ਤੋਂ ਵੱਧ ਬੰਦੇ ਨਾ ਹੋਣ, ਟਰੈਕਟਰ ਉੱਤੇ ਕੋਈ ਨਿੱਜੀ ਸਟੀਰੀਓ ਨਾ ਚਲਾਵੇ, ਪੁਲਿਸ ਤੇ ਮੀਡੀਆ ਨਾਲ ਬਦਸਲੂਕੀ ਨਾ ਕੀਤੀ ਜਾਵੇ, ਇਕ ਲਾਈਨ ਪੂਰੀ ਤਰਾਂ ਖਾਲੀ ਰੱਖੀ ਜਾਵੇ ਆਦਿ ਆਦਿ ਆਦਿ। ਨਿਰਸੰਦੇਹ ਇਸ ਨੂੰ ਚੋਟੀ ਦੇ ਕਿਸਾਨ ਆਗੂਆਂ ਦੀ ਦੂਰ ਅੰਦੇਸ਼ੀ ਆਖੀ ਜਾ ਸਕਦੀ ਹੈ, ਜਿਸ ਦਾ ਦੂਜਾ ਪਹਿਲੂ ਇਹ ਹੈ ਕਿ ਪਿਛਲੇ ਕਰੀਬ ਅੱਧੇ ਸਾਲ ਤੋਂ ਸੰਘਰਸ਼ਸ਼ੀਲ ਇਸ ਅੰਦੋਲਨ ਦੇ ਸਬਰ ਦਾ ਪਿਆਲਾ ਵੀ ਇਸ ਗਿਣੀ ਮਿੱਥੀ ਪਰੇਡ ਰਾਹੀਂ ਪਰਖਿਆ ਜਾਣਾ ਹੈ ਪਰ ਅੱਜ ਸਵੇਰੇ ਅੱਠ ਵਜੇ ਸਿੰਘੁੂ ਬਾਰਡਰ ਤੋਂ ਇਸ ਹਦਾਇਤਨਾਮੇ ਦੀ ਸਿੱਧੇ ਤੌਰ ’ਤੇ “ਅਣਦੇਖੀ“ ਕਰਦੇ ਹੋਏ ਹਜਾਰਾਂ ਦੀ ਤਦਾਦ ਵਿੱਚ ਕਿਸਾਨ ਆਪਣੇ ਕੁਝ ਇਕ ਆਗੂਆਂ ਨਾਲ ਬਾਰਡਰ ਟੱਪ ਗਏ ਹਾਲਾਂਕਿ ਇਸ ਨੂੰ ਇਕ ਜੋਸ਼ ਵਿਚ ਆਈ ਹੋਈ ਕਾਰਵਾਈ ਕਿਹਾ ਜਾ ਸਕਦਾ ਹੈ ਪਰ ਇਸ ਦੇ ਅਰਥ ਬੜੇ ਡੂੰਘੇ ਹਨ ਕਿਉਂਕਿ ਪੰਜਾਬ ਕਿਸਾਨ ਮੋਰਚਾ ਫਤਿਹ ਕਰ ਕੇ ਆਉਣ ਵਾਲੇ ਆਪਣੇ ਮਹਿਬੂਬ ਕਿਸਾਨ ਆਗੂਆਂ ਦੀ ਉਡੀਕ ਕਰ ਰਿਹਾ ਹੈ ਪਰ ਦੂਜੇ ਪਾਸੇ ਅੱਜ ਇਸ ਇਤਿਹਾਸਕ ਮੌਕੇ ਉੱਤੇ ਇਨਾਂ ਆਗੂਆਂ ਦੇ ਹਦਾਇਤਨਾਮੇ ਦੀ ਸਵੇਰ ਸਾਰ ਉਲੰਘਣਾ ਹੋ ਜਾਣ ਨੇ ਇਨਾਂ ਚੋਟੀ ਦੇ ਕਿਸਾਨ ਆਗੂਆਂ ਦੀ ਅਥਾਰਟੀ ’ਤੇ ਹੀ ਸਵਾਲੀਆ ਨਿਸ਼ਾਨ ਵੀ ਲਗਾ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਜਾਂ ਤਾਂ ਪੰਜਾਬੀਆਂ ਦੀ ਲੀਡਰਸ਼ਿਪ ਕਰਨ ਲਈ ਪੰਜਾਬੀਆਂ ਦੀ ਨਬਜ਼ ਫੜਨ ਵਿਚ ਕੋਈ ਕਮੀ ਰਹਿ ਗਈ ਜਾਂ ਫਿਰ ਇਨਾਂ ਲਈ ਹੁਣ ਨਵੇਂ ਲੀਡਰ ਇਨਾਂ ਵਿੱਚੋਂ ਹੀ ਉੱਭਰਨਗੇ।