ਹੁਸ਼ਿਆਰਪੁਰ/ਦਸੂਹਾ। ਵਾਈਲਡ ਲਾਈਫ ਵਿਭਾਗ ਦਸੂਹਾ ਨੇ ਵੱਡਾ ਕਾਰਨਾਮਾ ਕਰਦੇ ਹੋਏ ਬੀਤੀ ਦੇਰ ਰਾਤ ਦਸੂਹਾ ਨਜਦੀਕ ਸਾਂਬਰ ਦੇ ਸ਼ਿਕਾਰ ਨਾਲ ਫੜੇ ਕੁਝ ਨੌਜਵਾਨਾਂ ਨੂੰ ਕਥਿਤ ਲੈਣ ਦੇਣ ਪਿੱਛੋ ਛੱਡ ਦਿੱਤਾ ਹੈ ਤੇ ਸ਼ਿਕਾਰੀ ਨੌਜਵਾਨਾਂ ਵਿਚ ਇਕ ਜਲੰਧਰ ਦੇ ਵੱਡੇ ਗੰਨ ਹਾਊਸ ਦੇ ਮਾਲਿਕ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਮੌਕੇ ਦੇ ਕੁਝ ਚਸ਼ਮਦੀਦ ਲੋਕਾਂ ਨੇ ਦਾ ਐਡੀਟਰ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬੀਤੀ ਰਾਤ ਦਸੂਹਾ ਦੇ ਕੰਢੀ ਖੇਤਰ ਵਿਚਲੇ ਜੰਗਲ ਵਿਚ ਕੁਝ ਨੌਜਵਾਨ ਜੋ ਕਿ ਇਕ ਕਾਰ ਤੇ ਇਕ ਜੀਪ ਵਿਚ ਸਵਾਰ ਸਨ ਸ਼ਿਕਾਰ ਖੇਡ ਰਹੇ ਸਨ ਤੇ ਜਿਵੇਂ ਹੀ ਇਸਦੀ ਜਾਣਕਾਰੀ ਵਾਈਲਡ ਲਾਈਫ ਵਿਭਾਗ ਦਸੂਹਾ ਦੇ ਅਧਿਕਾਰੀਆਂ ਨੂੰ ਮਿਲੀ ਤਾਂ ਵਿਭਾਗ ਦੀ ਟੀਮ ਨੇ ਕੰਢੀ ਨਹਿਰ ’ਤੇ ਨਾਕਾ ਲਗਾ ਲਿਆ ਤੇ ਸਭ ਤੋਂ ਪਹਿਲਾ ਮੋਟਰਸਾਈਕਲ ਸਵਾਰ ਇਕ ਸ਼ੱਕੀ ਨੌਜਵਾਨ ਨੂੰ ਰੋਕਿਆ ਗਿਆ ਤੇ ਬਾਅਦ ਵਿਚ ਟਰੈਕਟਰ ਸਵਾਰ ਕਿਸਾਨ ਨੂੰ ਰੋਕਿਆ ਗਿਆ ਜਿਸ ਕੋਲ ਆਪਣੀ ਲਾਈਸੈਂਸੀ ਗੰਨ ਸੀ ਲੇਕਿਨ ਉਸ ਕੋਲੋ ਕੋਈ ਇਤਰਾਜਯੋਗ ਚੀਜ ਨਹੀਂ ਮਿਲੀ ਤੇ ਇਸ ਪਿੱਛੋ ਨਾਕੇ ’ਤੇ ਜਦੋਂ ਇਕ ਜੀਪ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਜੀਪ ਸਵਾਰਾਂ ਨੇ ਜੀਪ ਭਜਾ ਲਈ ਜਿਸ ਦਾ ਪਿੱਛਾ ਵਿਭਾਗ ਦੀ ਟੀਮ ਨੇ ਕੀਤਾ ਤੇ ਆਖਿਰ ਕਾਬੂ ਕਰ ਲਿਆ, ਜੀਪ ਦੇ ਨਾਲ ਚੱਲ ਰਹੀ ਕਾਰ ਨੂੰ ਵੀ ਨਾਕੇ ’ਤੇ ਰੋਕ ਲਿਆ ਗਿਆ ਸੀ, ਇਨਾਂ ਦੋਵਾਂ ਗੱਡੀਆਂ ਵਿਚ ਸਵਾਰ ਨੌਜਵਾਨਾਂ ਕੋਲ ਜਿੱਥੇ ਹਥਿਆਰ ਮੌਜੂਦ ਸਨ ਉੱਥੇ ਹੀ ਕਾਰ ਵਿਚ ਪਲਾਸਟਿਕ ਦੇ ਡੱਬਿਆਂ ਵਿਚ ਸਾਂਬਰ ਦਾ ਸ਼ਿਕਾਰ ਰੱਖਿਆ ਹੋਇਆ ਸੀ। ਸੂਤਰਾਂ ਮੁਤਾਬਿਕ ਜੀਪ ਸਵਾਰ ਨੌਜਵਾਨਾਂ ਨੂੰ ਤਾਂ ਕਥਿਤ ਲੈਣ ਦੇਣ ਕਰਨ ਪਿੱਛੋ ਰਾਤ ਹੀ ਛੱਡ ਦਿੱਤਾ ਗਿਆ ਸੀ ਲੇਕਿਨ ਕਾਰ ਪੂਰੀ ਰਾਤ ਵਾਈਲਡ ਲਾਈਫ ਵਿਭਾਗ ਦਸੂਹਾ ਦੇ ਦਫਤਰ ਵਿਚ ਖੜੀ ਰਹੀ ਲੇਕਿਨ ਦਾ ਐਡੀਟਰ ਵੱਲੋਂ ਜਦੋਂ ਸੁਵੱਖਤੇ ਇਸ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਸੰਪਰਕ ਕਰ ਜਾਣਕਾਰੀ ਮੰਗੀ ਗਈ ਤਾਂ ਕਾਰ ਨੂੰ ਦਫਤਰ ਵਿਚੋ ਬਾਹਰ ਕੱਢ ਦਿੱਤਾ ਗਿਆ। ਦਾ ਐਡੀਟਰ ਵੱਲੋਂ ਜਦੋਂ ਵਿਭਾਗ ਦੇ ਅਧਿਕਾਰੀ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਬੀਤੀ ਰਾਤ ਨਾਕੇ ’ਤੇ ਜੀਪ ਨੂੰ ਰੋਕਿਆ ਜਰੂਰ ਗਿਆ ਸੀ ਲੇਕਿਨ ਉਨਾਂ ਲੋਕਾਂ ਕੋਲੋ ਕੋਈ ਇਤਰਾਜਯੋਗ ਸਮਾਨ ਨਹੀਂ ਮਿਲਿਆ।
-ਗੰਨ ਹਾਊਸ ਦੇ ਮਾਲਿਕ ਦਾ ਸ਼ਿਕਾਰੀ ਪੁੱਤ ਫੜ ਕੇ ਛੱਡ ਦਿੱਤਾ