ਦਾ ਐਡੀਟਰ ਨਿਊਜ਼, ਬਠਿੰਡਾ —– ਬਠਿੰਡਾ ਲੋਕ ਸਭਾ ਸੀਟ ‘ਤੇ ਹਰਸਿਮਰਤ ਕੌਰ ਬਾਦਲ ਅੱਗੇ ਚੱਲ ਰਹੇ ਹਨ। ਹਰਸਿਮਰਤ ਬਾਦਲ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਤੋਂ 52068 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚੋਂ ਬਠਿੰਡਾ ਹੌਟ ਸੀਟ ਦੀ ਸੂਚੀ ‘ਚ ਸ਼ੁਮਾਰ ਹੈ। ਇਸ ਦਾ ਕਾਰਨ ਹੈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇੱਥੋਂ ਉਮੀਦਵਾਰ ਹਨ। ਉਹ ਲਗਾਤਰ ਚੌਥੀ ਵਾਰ ਇੱਥੋਂ ਚੋਣ ਲੜ ਰਹੇ ਹਨ।
ਸੂਬੇ ਦੀ ਸਿਆਸਤ ‘ਚ ਵੱਡਾ ਰਸੂਖ਼ ਰੱਖਣ ਵਾਲੇ ਬਾਦਲ ਪਰਿਵਾਰ ਦੇ ਸਾਰੇ ਜੀਅ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਗਏ ਸਨ। ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਲੋਕ ਸਭਾ ਚੋਣ ਨਾ ਲੜਣ ਦਾ ਫ਼ੈਸਲਾ ਲਿਆ ਗਿਆ ਸੀ। ਇਸ ਲਈ ਹਰਸਿਮਰਤ ਕੌਰ ਬਾਦਲ ਦੇ ਮੋਢਿਆਂ ‘ਤੇ ਬਾਦਲ ਪਰਿਵਾਰ ਨੂੰ ਸਿਆਸੀ ਤੌਰ ‘ਤੇ ਜਿਊਂਦਾ ਰੱਖਣ ਦੀ ਵੱਡੀ ਜ਼ਿੰਮੇਵਾਰੀ ਪੈ ਗਈ ਸੀ। ਉਂਝ ਤਾਂ ਹਰਸਿਮਰਤ ਕੌਰ ਬਾਦਲ ਲਗਾਤਾਰ 3 ਵਾਰ ਇੱਥੋਂ ਲੋਕ ਸਭਾ ਚੋਣ ਜਿੱਤ ਚੁੱਕੀ ਹੈ, ਪਰ ਇਸ ਵਾਰ ਇਸ ਸੀਟ ‘ਤੇ ਸਾਰਿਆਂ ਦੀ ਖ਼ਾਸ ਨਿਗਾਹ ਹੈ।