ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਪੰਜਾਬ ਸਰਕਾਰ ਜਲਦੀ ਹੀ ਸ਼ਹਿਰਾਂ ਤੋਂ ਪਿੰਡਾਂ ਤੱਕ ਮਿੰਨੀ ਬੱਸਾਂ ਚਲਾਏਗੀ। ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਤੱਕ ਆਪਣੇ ਕੰਮਾਂ ਲਈ ਆਉਣ-ਜਾਣ ਨੂੰ ਲੈ ਕੇ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸਰਕਾਰ ਨੇ 100 ਮਿੰਨੀ ਬੱਸਾਂ ਖਰੀਦਣ ਦਾ ਫੈਸਲਾ ਕੀਤਾ ਹੈ।
ਮਿਲੀ ਜਾਣਕਰੀ ਅਨੁਸਾਰ ਇਹ ਬੱਸਾਂ ਫਰਵਰੀ ਜਾਂ ਮਾਰਚ ਦੇ ਅੰਤ ਤੱਕ ਪੰਜਾਬ ਦੀਆਂ ਸੜਕਾਂ ‘ਤੇ ਚੱਲਣਗੀਆਂ। ਸਰਕਾਰ ਨੇ ਇਸ ਮਕਸਦ ਲਈ ਇੱਕ ਟੈਂਡਰ ਜਾਰੀ ਕੀਤਾ ਹੈ। ਭਾਗੀਦਾਰ ਕੰਪਨੀਆਂ ਦੀ ਇੱਕ ਪ੍ਰੀ-ਬਿਡ ਮੀਟਿੰਗ 23 ਜਨਵਰੀ ਨੂੰ ਹੋਵੇਗੀ। ਇਸ ਤੋਂ ਬਾਅਦ, ਵਿੱਤੀ ਬੋਲੀ ਬੁਲਾਈ ਜਾਵੇਗੀ ਅਤੇ ਅੰਤਿਮ ਫੈਸਲਾ ਲਿਆ ਜਾਵੇਗਾ।