ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —– ਜੇ ਗੱਲ ਹੁਸ਼ਿਆਰਪੁਰ ਸੀਟ ਦੀ ਕੀਤੀ ਜਾਵੇ ਤਾਂ ਪਹਿਲੇ ਰੁਝਾਨ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਤੋਂ 38868 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦੋਂ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ ਉਹ ਉਦੋਂ ਤੋਂ ਹੀ ਥੋੜ੍ਹੀ ਲੀਡ ਤੋਂ ਅੱਗੇ ਵਧ ਰਹੇ ਸਨ, ਹੁਣ ਕਾਫੀ ਲੀਡ ਲੈ ਗਏ ਹਨ।
ਆਪ’ ਵੱਲੋਂ ਡਾ. ਰਾਜਕੁਮਾਰ ਚੱਬੇਵਾਲ ਤੋਂ ਬਿਨਾਂ ਹੁਸ਼ਿਆਰਪੁਰ ਸੀਟ ਤੋਂ ਕਾਂਗਰਸ ਵੱਲੋਂ ਯਾਮਿਨੀ ਗੋਮਰ, ਭਾਜਪਾ ਵੱਲੋਂ ਅਨੀਤਾ ਸੋਮ ਪ੍ਰਕਾਸ਼ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਹਣ ਸਿੰਘ ਠੰਡਲ ਵੀ ਮੈਦਾਨ ‘ਚ ਹਨ।

ਜ਼ਿਕਰਯੋਗ ਹੈ ਕਿ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਲੋਕ ਸਭਾ ਤੋਂ ਪਹਿਲਾਂ ਹੀ ਆਪ ‘ਚ ਸ਼ਾਮਿਲ ਹੋਏ ਸਨ। ਹੁਸ਼ਿਆਰਪੁਰ ਜ਼ਿਲ੍ਹੇ ‘ਚ ਕੁੱਲ 58.86 ਫ਼ੀਸਦੀ ਵੋਟਿੰਗ ਹੋਈ ਹੈ, ਜਿਨ੍ਹਾਂ ‘ਚੋਂ ਭੁਲੱਥ ‘ਚ 51.71 ਫ਼ੀਸਦੀ, ਚੱਬੇਵਾਲ ‘ਚ 61.30 ਫ਼ੀਸਦੀ, ਦਸੂਹਾ ‘ਚ 60.84 ਫ਼ੀਸਦੀ, ਹੁਸ਼ਿਆਰਪੁਰ ‘ਚ 60.67 ਫ਼ੀਸਦੀ, ਮੁਕੇਰੀਆਂ ‘ਚ 62.47 ਫ਼ੀਸਦੀ, ਫਗਵਾੜਾ ‘ਚ 57.07 ਫ਼ੀਸਦੀ, ਸ਼ਾਮ ਚੁਰਾਸੀ ‘ਚ 59.88 ਫ਼ੀਸਦੀ, ਸ੍ਰੀ ਹਰਗੋਬਿੰਦਪੁਰ ‘ਚ 53.79 ਫ਼ੀਸਦੀ, ਟਾਂਡਾ ਉੜਮੁੜ ‘ਚ 60.02 ਫ਼ੀਸਦੀ ਵੋਟਿੰਗ ਹੋਈ ਹੈ।