ਦਾ ਐਡੀਟਰ ਨਿਊਜ਼, ਚੰਡੀਗੜ੍ਹ। ਡੇਰਾ ਸੱਚਾ ਸੌਦਾ ਦੀ ਨੈਸ਼ਨਲ ਅਗਜ਼ੈਕਟਿਵ ਕਮੇਟੀ ਦੇ ਮੈਂਬਰ ਸੰਦੀਪ ਬਰੇਟਾ ਦੀ ਜਗ੍ਹਾ ਤੇ ਬੰਗਲੌਰ ਪੁਲਸ ਨੇ ਕਿਸੇ ਹੋਰ ਵਿਅਕਤੀ ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਬਰਗਾੜੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਆਈ ਜੀ ਐਸਪੀਐਸ ਪਰਮਾਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਰਿਹਾ ਹੈ,ਬੰਗਲੌਰ ਏਅਰਪੋਰਟ ਤੇ ਸੰਦੀਪ ਬਰੇਟਾ ਗ੍ਰਿਫਤਾਰ ਨਹੀਂ ਹੋਇਆ ਸੀ ਸਗੋਂ ਉਸ ਦੇ ਭਲੇਖੇ ਕਿਸੇ ਹੋਰ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਜਦ ਫਰੀਦਕੋਟ ਪੁਲਿਸ ਉੱਥੇ ਪਹੁੰਚੀ ਤਾਂ ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪੁੱਛਗਿੱਛ ਕਰਨ ਤੇ ਪਤਾ ਚੱਲਾ ਕਿ ਇਹ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ। ਅਸਲ ਵਿਚ ਏਅਰਪੋਰਟ ਤੇ ਜਦ ਉਹ ਵਿਅਕਤੀ ਇਮੀਗ੍ਰੇਸ਼ਨ ਕਰਵਾਉਣ ਗਿਆ ਤਾਂ ਸੰਦੀਪ ਬਰੇਟਾ ਦੀ ਐਲਉਸੀ ਜਾਰੀ ਹੋਣ ਦੀ ਵਜ੍ਹਾ ਨਾਲ ਉਸ ਵਿਅਕਤੀ ਦਾ ਨਾਮ ਵੀ ਸੰਦੀਪ ਬਰੇਟਾ ਹੀ ਸੀ,ਤਾਂ ਇਮੀਗ੍ਰੇਸ਼ਨ ਦੇ ਕਹਿਣ ਤੇ ਬੰਗਲੌਰ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਲੇਕਿਨ ਬਾਅਦ ਵਿੱਚ ਉਹ ਵਿਅਕਤੀ ਕੋਈ ਹੋਰ ਹੀ ਨਿਕਲਿਆ।
ਸੰਦੀਪ ਬਰੇਟਾ ਕੋਈ ਹੋਰ ਹੀ ਨਿਕਲਿਆ, ਬੰਗਲੌਰ ਤੋਂ ਖਾਲੀ ਹੱਥ ਪਰਤੀ ਪੰਜਾਬ ਪੁਲਿਸ।