ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ| ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਐਡਵੋਕੇਟ ਰਾਜਦੀਪ ਸਿੰਘ ਸਮੇਤ ਸਾਰੇ ਦੋਸ਼ੀਆਂ ਦੀ ਜ਼ਮਾਨਤ ਹੋ ਗਈ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਰਾਜਦੀਪ ਸਿੰਘ ਦੇ ਵਕੀਲ ਤਨਹੀਰ ਸਿੰਘ ਬਰਿਆਣਾ ਨੇ ਦੱਸਿਆ ਕਿ ਮਾਨਯੋਗ ਜੱਜ ਜੇ.ਐਮ.ਆਈ.ਸੀ ਸਿਮਰਨਜੀਤ ਸਿੰਘ ਸੋਹੀ ਦੀ ਅਦਾਲਤ ਨੇ ਐਡਵੋਕੇਟ ਰਾਜਦੀਪ ਸਿੰਘ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ, ਐਡਵੋਕੇਟ ਬਰਿਆਣਾ ਨੇ ਦੱਸਿਆ ਕਿ ਉਹਨਾਂ ਨੇ ਅਦਾਲਤ ਨੂੰ ਇਹ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ ਹੋ ਚੁੱਕਾ ਹੈ ਇਨ੍ਹਾਂ ਨੂੰ ਹੁਣ ਹਿਰਾਸਤ ਵਿਚ ਰੱਖਣਾ ਵਾਜਬ ਨਹੀਂ ਹੈ, ਇਸ ਕਰ ਕੇ ਇਹਨਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ ਜਿਸ ਤੇ ਮਾਨਯੋਗ ਜੱਜ ਨੇ ਐਡਵੋਕੇਟ ਰਾਜਦੀਪ ਸਿੰਘ ਸਮੇਤ ਸਰਬਜੀਤ ਸਿੰਘ, ਕਰਨੈਲ ਸਿੰਘ ਗੋਗਾ, ਜੋਗਾ ਸਿੰਘ , ਦੀ ਜ਼ਮਾਨਤ ਦੀ ਮਨਜ਼ੂਰ ਕਰ ਲਈ ਹੈ| ਇਸ ਤੋ ਪਹਿਲਾਂ ਇਸ ਕੇਸ ਵਿੱਚ ਗੁਰਵੰਤ ਸਿੰਘ, ਹਰਪ੍ਰੀਤ ਸਿੰਘ,ਕੁਲਦੀਪ ਸਿੰਘ (ਦੋਵਾਂ ਭਰਾਵਾਂ) ਦੀ ਪਹਿਲਾਂ ਹੀ ਜ਼ਮਾਨਤ ਹੋ ਚੁੱਕੀ ਹੈ| ਇਥੇ ਹੈ ਇਹ ਗੱਲ ਵਰਣਨਯੋਗ ਹੈ ਕਿ, ਇਹਨਾਂ ਸਾਰਿਆਂ ਦੀ ਗ੍ਰਿਫਤਾਰੀ ਥਾਣਾ ਮੇਹਟੀਆਣਾ ਦੀ ਐਫ.ਆਈ.ਆਰ ਨੰਬਰ 19 ਵਿਚ ਕੀਤੀ ਗਈ ਸੀ, ਜੋ ਕੇ ਅਮ੍ਰਿਤਪਾਲ ਸਿੰਘ ਦੇ ਪਿੰਡ ਮਰਨਾਈਆਂ ਤੋਂ ਫਰਾਰ ਹੋਣ ਵੇਲੇ ਦਰਜ ਕੀਤੀ ਗਈ ਸੀ| ਇੱਥੇ ਇਹ ਵੀ ਗੱਲ ਵਰਣਨਯੋਗ ਹੈ ਕਿ ਰਾਜਦੀਪ ਸਿੰਘ ਅਤੇ ਉਸ ਦੇ ਸਾਥੀ ਸਰਬਜੀਤ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਪਿੰਡ ਰਾਜਪੁਰ ਭਾਈਆਂ ਤੋਂ ਪੁਲਿਸ ਘੇਰੇ ਵਿਚੋਂ ਕੱਢ ਕੇ ਲੈ ਗਏ ਸਨ ਅਤੇ ਕਰੀਬ ਇੱਕ ਹਫਤਾ ਪਹਿਲਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ
ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਗ੍ਰਿਫਤਾਰ ਐਡਵੋਕੇਟ ਨੂੰ ਮਿਲੀ ਜ਼ਮਾਨਤ