ਦਾ ਐਡੀਟਰ ਨਿਊਜ.ਹਨੂੰਮਾਨਗੜ੍ਹ। ਕੀ ਅਮਿ੍ਰਤਪਾਲ ਸਿੰਘ ਰਾਜਸਥਾਨ ਪੁਲਿਸ ਦੀ ਗਿ੍ਰਫਤ ਵਿੱਚ ਹੈ ਅਜਿਹਾ ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਸੰਕੇਤ ਦਿੱਤਾ ਹੈ ਉਨ੍ਹਾਂ ਕਿਹਾ ਕਿ ਮੀਡੀਆ ਨੂੰ ਸਭ ਪਤਾ ਹੈ ਅਤੇ ਇਹ ਇੱਕ ਸੰਵੇਦਨਸ਼ੀਲ ਮਾਮਲਾ ਹੈ ਅਤੇ ਇਸ ਵਿੱਚ ਸਾਨੂੰ ਜਦੋਂ ਤੱਕ ਕੋਈ ਸਫਲਤਾ ਨਹੀਂ ਮਿਲਦੀ ਤਦ ਤੱਕ ਕੁਝ ਵੀ ਕਹਿਣ ਤੋਂ ਬਚਾਂਗੇ ਅਤੇ ਰਾਜਸਥਾਨ ਪੁਲਿਸ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਕੁਝ ਇਨਪੁੱਟ ਮਿਲੇ ਹਨ ਅਤੇ ਉਹ ਕੀ ਇਨਪੁੱਟ ਹਨ ਅਤੇ ਉਨ੍ਹਾਂ ਦਾ ਆਊਟਪੁੱਟ ਕੀ ਹੈ ਇਹ ਸਮਾਂ ਦੱਸੇਗਾ, 41 ਸੈਕਿੰਡ ਦੀ ਇਸ ਵੀਡੀਓ ਦੇ ਆਖਿਰ ਵਿੱਚ ਡੀ.ਜੀ.ਪੀ. ਨੇ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਕੁਝ ਸਫਲਤਾ ਮਿਲੀ ਹੈ ਅਤੇ ਜੇਕਰ ਕੁਝ ਹੱਥ ਲੱਗਦਾ ਹੈ ਤਾਂ ਦੱਸ ਦਿੱਤਾ ਜਾਵੇਗਾ ਲੇਕਿਨ ਹਾਲੇ ਕੁਝ ਦੱਸਣਾ ਉਚਿੱਤ ਨਹੀਂ ਹੈ।
ਹੁਣ ਰਾਜਸਥਾਨ ਵਿੱਚ ਆਪ੍ਰੇਸ਼ਨ ਅਮਿ੍ਰਤਪਾਲ
18 ਮਾਰਚ ਤੋਂ ਫਰਾਰ ਚੱਲ ਰਹੇ ਅਮਿ੍ਰਤਪਾਲ ਸਿੰਘ ਦੀ ਭਾਲ ਹੁਣ ਰਾਜਸਥਾਨ ਵਿੱਚ ਕੀਤੀ ਜਾ ਰਹੀ ਹੈ,ਜਾਣਕਾਰੀ ਅਨੁਸਾਰ ਰਾਜਸਥਾਨ ਦੇ ਹਨੂੰਮਾਨਗੜ੍ਹ ਅਤੇ ਗੰਗਾਨਗਰ ਵਿੱਚ ਅੰਮ੍ਰਿਤਪਾਲ ਸਿੰਘ ਦੀ ਲੋਕੇਸ਼ਨ ਬਾਰੇ ਪੁਲਿਸ ਨੂੰ ਪਤਾ ਲੱਗਾ ਹੈ ਜਿਸ ਪਿੱਛੋ ਰਾਜਸਥਾਨ ਪੁਲਿਸ ਨੇ ਸਰਚ ਆਪ੍ਰੇਸ਼ਨ ਨੂੰ ਸ਼ੁਰੂ ਕੀਤਾ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਪੁਲਿਸ ਨੇ ਹਨੂੰਮਾਨਗੜ੍ਹ ਤੇ ਗੰਗਾਨਗਰ ਦੇ ਇਲਾਕੇ ਵਿਚ ਜਬਰਦਸਤ ਸਰਚ ਅਪ੍ਰੇਸ਼ਨ ਵਿੱਢਿਆ ਹੋਇਆ ਹੈ ਕਿਉਂਕਿ ਰਾਜਸਥਾਨ ਪੁਲਿਸ ਨੂੰ ਅਮ੍ਰਿਤਪਾਲ ਜਾਂ ਫਿਰ ਉਸ ਦੇ ਕੁਝ ਸਾਥੀਆਂ ਦੇ ਇਸ ਇਲਾਕੇ ਵਿੱਚ ਹੋਣ ਦੀ ਸੂਚਨਾ ਮਿਲੀ ਹੈ, ਇਹ ਅਪਰੇਸ਼ਨ ਬੇਹੱਦ ਗੁਪਤ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਇਸ ਗੱਲ ਦੀ ਪੁਸ਼ਟੀ ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਵੱਲੋਂ ਕੀਤੀ ਜਾ ਚੁੱਕੀ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਗੰਗਾਨਗਰ ਅਤੇ ਹਨੂੰਮਾਨਗੜ੍ਹ ਦਾ ਇਲਾਕਾ ਪੰਜਾਬ ਨਾਲ ਲੱਗਦਾ ਹੈ ਅਤੇ ਇਸ ਇਲਾਕੇ ਵਿਚ ਸਿੱਖਾਂ ਦੀ ਬਹੁ ਗਿਣਤੀ ਮੌਜੂਦ ਹੈ ਅਤੇ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਇਲਾਕੇ ਵਿਚ ਅੰਮ੍ਰਿਤਪਾਲ ਸਿੰਘ ਛੁੱਪ ਸਕਦਾ ਹੈ।
ਅੱਜ ਦਾ ਦਿਨ ਤੇ ਰਾਤ ਹੋ ਸਕਦੇ ਨੇ ਬਹੁਤ ਅਹਿਮ ! ਅੰਮ੍ਰਿਤਪਾਲ ਸਿੰਘ ਪੁਲਿਸ ਦੇ ਰਾਡਾਰ ਤੇ, ਸੁਣੋ ਡੀ.ਜੀ.ਪੀ ਰਾਜਸਥਾਨ ਨੇ ਦਿੱਤਾ ਅਹਿਮ ਸੰਕੇਤ