ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਸ਼ਾਸਨ ਦੇਵੇਗਾ ਮੁਫ਼ਤ ਵੈਂਟੀਲੇਟਰ
ਜਲੰਧਰ-ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਬਿਹਤਰ ਇਲਾਜ ਦੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਬਿਨਾਂ ਕੋਈ ਸਮਝੌਤਾ ਸਹੀ ਬੱਧ ਕੀਤਿਆਂ ਅਤੇ ਫ਼ੀਸ ਜਮਾਂ ਕਰਵਾਉਣ ਤੋਂ ਬਗੈਰ ਵੈਂਟੀਲੇਟਰ ਮੁਹੱਈਆ ਕਰਵਾਉਣ ਦਾ ਵੱਡਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਲੋੜ ਹੋਵੇ ਤਾਂ ਇਸ ਸੁਵਿਧਾ ਦਾ ਲਾਭ ਉਠਾ ਸਕਦੇ ਹਨ ਅਤੇ ਉਨਾ ਵਲੋਂ ਵੈਂਟੀਲੇਟਰ ਨੂੰ ਚਲਾਉਣ ਲਈ ਕੇਵਲ ਲੋੜੀਂਦੇ ਸਟਾਫ਼ ਦੀ ਹੀ ਹੋੜ ਹੋਵੇਗੀ। ਉਨਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਲੋੜ ਅਨੁਸਾਰ ਉਨਾਂ ਨਾਲ ਵੈਂਟੀਲੇਟਰਾਂ ਲਈ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਖੇ ਆਈ.ਸੀ.ਯੂ.ਵਿੱਚ 28 ਬੈਡਾਂ ਨੂੰ 56 ਬੈਡਾਂ ਤੱਕ ਅਪ੍ਰਗ੍ਰੇਡ ਕਰਨ ਤੋਂ ਇਲਾਵਾ ਦੋ ਹਾਈ ਫਲੋ ਨੈਸੇਲ ਆਕਸੀਜਨ ਥੈਰੇਪੀ ਮਸ਼ੀਨਾਂ , ਮਲਟੀਪੈਰਾ ਮੌਨੀਟਰ, ਪਲਸ ਔਕਸੀਮੀਟਰ, ਇੰਨਫੂਜ਼ਨ ਪੰਪ, ਸਕਸ਼ਨ ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ ਹਨ। ਉਨ•ਾਂ ਕਿਹਾ ਕਿ ਆਈ.ਸੀ.ਯੂ. ਨੂੰ ਆਧੁਨਿਕ ਲੀਹਾਂ ‘ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਬਿਹਤਰ ਇਲਾਜ ਸਹੂਲਤਾਂ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ।