ਅਕਾਲੀ ਵਿਧਾਇਕ ਐਨ.ਕੇ.ਸ਼ਰਮਾ ਨੂੰ ਕਰੋਨਾ ਦਾ ਘੇਰਾ
ਚੰਡੀਗੜ-ਸਿਆਸੀ ਆਗੂਆਂ ਨੂੰ ਕੋਰੋਨਾ ਲਗਾਤਾਰ ਘੇਰ ਰਿਹਾ ਹੈ, ਬੀਤੇ ਦਿਨ ਜਿੱਥੇ ਸੂਬੇ ਦੇ ਤਿੰਨ ਵਿਧਾਇਕਾਂ ਦੀ ਰਿਪੋਰਟ ਪਾਜੇਟਿਵ ਆਈ ਸੀ, ਉੱਥੇ ਹੀ ਅੱਜ ਵਿਧਾਨ ਸਭਾ ਹਲਕਾ ਡੇਰਾ ਬੱਸੀ ਤੋਂ ਅਕਾਲੀ ਦਲ ਦੇ ਵਿਧਾਇਕ ਤੇ ਪਾਰਟੀ ਦੇ ਖਜਾਨਚੀ ਐਨ.ਕੇ.ਸ਼ਰਮਾ ਦੇ ਸੈਂਪਲ ਦੀ ਰਿਪੋਰਟ ਵੀ ਪਾਜੇਟਿਵ ਆਈ ਹੈ, ਜਿਸ ਪਿੱਛੋ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਵਿਧਾਇਕ ਸ਼ਰਮਾ ਨੇ ਖੁਦ ਨੂੰ ਆਪਣੇ ਘਰ ਵਿਚ ਹੀ ਕੁਆਰੇਟਾਈਨ ਕਰ ਲਿਆ ਹੈ।
ਸਿਹਤ ਵਿਭਾਗ ਵੱਲੋਂ ਹੁਣ ਆਉਦੇ ਸਮੇਂ ਦੌਰਾਨ ਉਨਾਂ ਲੋਕਾਂ ਦੇ ਸੈਂਪਲ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਹੜੇ ਕਿ ਵਿਧਾਇਕ ਸ਼ਰਮਾ ਦੇ ਸੰਪਰਕ ਵਿਚ ਰਹੇ ਹਨ। ਫਿਲਹਾਲ ਵਿਧਾਇਕ ਐਨ.ਕੇ.ਸ਼ਰਮਾ ਦੀ ਸੇਹਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ।