ਕੁੜੀਆਂ ਨੂੰ ਤੰਗ ਕਰਨ ਵਾਲੇ ਨੌਜਵਾਨ ਨੂੰ ਅਦਾਲਤ ਨੇ ਸੁਣਾਈ ਸਜਾ
ਫਾਜ਼ਿਲਕਾ-ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਤਰਸੇਮ ਮੰਗਲਾ ਨੇ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਨਾਂ ਦੇ ਵਾਹਨ ਵਿਚ ਮੋਟਰਸਾਈਕਲ ਮਾਰ ਕੇ ਉਨਾਂ ਨੂੰ ਜਖ਼ਮੀ ਕਰਨ ਦੇ ਕੇਸ ਵਿਚ ਫੈਸਲਾ ਸੁਣਾਉਂਦਿਆਂ ਮੁਲਜਿਮ ਨੂੰ ਵੱਖ-ਵੱਖ ਧਾਰਾਵਾਂ ਤਹਿਤ ਜਿੱਥੇ ਜੇਲ ਦੀ ਸਜਾ ਸੁਣਾਈ ਹੈ ਉਥੇ ਹੀ ਵਿਕਟਮ ਮੁਆਵਜਾ ਸਕੀਮ ਤਹਿਤ ਪੀੜਤ ਲੜਕੀਆਂ ਨੂੰ ਮੁਆਵਜਾ ਦੇਣ ਦੇ ਹੁਕਮ ਵੀ ਦਿੱਤੇ ਹਨ। ਵੇਰਵਿਆਂ ਅਨੁਸਾਰ ਥਾਣਾ ਸਦਰ ਫਾਜ਼ਿਲਕਾ ਵਿਚ 2018 ਵਿਚ ਜ਼ਿਲੇ ਦੇ ਇਕ ਪਿੰਡ ਦੀਆਂ ਦੋ ਭੈਣਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਇਕ ਮੁੰਡਾ ਉਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਇਸੇ ਦੌਰਾਨ ਉਸਨੇ ਸੜਕ ‘ਤੇ ਜਾਂਦੇ ਸਮੇਂ ਉਨਾਂ ਦੀ ਐਕਟਿਵਾ ਵਿਚ ਆਪਣਾ ਮੋਟਰਸਾਈਕਲ ਮਾਰ ਕੇ ਉਨਾਂ ਨੂ ੰਜਖ਼ਮੀ ਵੀ ਕਰ ਦਿੱਤਾ ਸੀ ਅਤੇ ਲਗਾਤਾਰ ਉਨਾਂ ਦਾ ਪਿੱਛਾ ਕਰਦਾ ਸੀ। ਇਸ ਕੇਸ ਵਿਚ ਸਰਕਾਰੀ ਵਕੀਲ ਵਜੋਂ ਸੰਜੀਵ ਕੋਛੜ ਜ਼ਿਲਾ ਅਟਾਰਨੀ ਪੇਸ਼ ਹੋਏ ਜਦ ਕਿ ਦੁਸਰੀ ਧਿਰ ਵੱਲੋਂ ਐਡਵੋਕੇਟ ਅਨੂਪ ਮੁੰਜਾਲ ਨੇ ਪੈਰਵਾਈ ਕੀਤੀ। ਇਸ ਸਬੰਧੀ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਤਰਸੇਮ ਮੰਗਲਾ ਵੱਲੋਂ ਸੁਣਾਏ ਫੈਸਲੇ ਅਨੁਸਾਰ ਦੋਸ਼ੀ ਵਿਕਰਮ ਸਿੰਘ ਨੂੰ ਧਾਰਾ-354 ਤਹਿਤ 2 ਸਾਲ ਦੀ ਕੈਦ ਅਤੇ 2000 ਰੁਪਏ ਜੁਰਮਾਨੇ ਦੀ ਸਜਾ ਸੁਣਾਈ। ਜੁਰਮਾਨਾ ਅਦਾ ਨਾ ਕਰਨ ‘ਤੇ 6 ਮਹੀਨੇ ਹੋਰ ਜੇਲ ਵਿਚ ਬਿਤਾਉਣੇ ਪੈਣਗੇ। ਇਸੇ ਤਰਾਂ ਧਾਰਾ-354 ਡੀ ਤਹਿਤ 3 ਸਾਲ ਦੀ ਕੈਦ ਅਤੇ 3 ਹਜਾਰ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਅਤੇ ਜੁਰਮਾਨਾ ਨਾ ਅਦਾ ਕਰਨ ‘ਤੇ 1 ਸਾਲ ਹੋਰ ਜ਼ੇਲ ਵਿਚ ਰਹਿਣਾ ਪਵੇਗਾ। ਇਸੇ ਤਰਾਂ ਪੋਸਕੋ ਐਕਟ ਦੀ ਧਾਰਾ 8 ਅਤੇ 12 ਤਹਿਤ ਵੀ ਤਿੰਨ ਤਿੰਨ ਸਾਲ ਦੀ ਸਜਾ ਅਤੇ ਤਿੰਨ ਤਿੰਨ ਹਜਾਰ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਇਹ ਜੁਰਮਾਨਾ ਵੀ ਅਦਾ ਨਾ ਕਰਨ ਤੇ ਇਕ ਸਾਲ ਦੀ ਵਾਧੂ ਸਜਾ ਭੁਗਤਣੀ ਪਵੇਗੀ। ਜੇਲ ਦੀਆਂ ਸਾਰੀਆਂ ਸਜਾਵਾਂ ਨਾਲੋ ਨਾਲ ਚੱਲਣਗੀਆਂ। ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਤਰਸੇਮ ਮੰਗਲਾ ਨੇ ਇਹ ਵੀ ਹੁਕਮ ਦਿੱਤਾ ਕਿ ਜੁਰਮਾਨੇ ਦੀ ਰਕਮ ਪੀੜਤ ਲੜਕੀਆਂ ਨੂੰ ਮੁਆਵਜੇ ਦੇ ਤੌਰ ‘ਤੇ ਮਿਲੇਗੀ।