ਦਾ ਐਡੀਟਰ ਨਿਊਜ਼, ਸੰਗਰੂਰ —— ਭਵਾਨੀਗੜ੍ਹ ‘ਚ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਇੱਕ ਕਲਯੁਗੀ ਪੁੱਤ ਨੇ ਘਰ ‘ਚ ਸੁੱਤੇ ਪਏ ਆਪਣੇ ਹੀ ਪਿਤਾ ਨੂੰ ਟਕੂਏ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੇੜਲੇ ਪਿੰਡ ਬਟੜਿਆਣਾ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਤਲ ਪੁੱਤ ਦਾ ਢਾਈ ਮਹੀਨੇ ਪਹਿਲਾਂ ਆਪਣੀ ਘਰ ਵਾਲੀ ਨਾਲ ਤਲਾਕ ਹੋਇਆ ਸੀ ਜਿਸਦੇ ਚੱਲਦਿਆਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਚਰਨਜੀਤ ਸਿੰਘ (64) ਮਿਹਨਤ ਮਜਦੂਰੀ ਕਰਦਾ ਸੀ ਜਦੋਂਕਿ ਉਸਦਾ ਕਾਤਲ ਪੁੱਤ ਮਨਪ੍ਰੀਤ ਸਿੰਘ (26) ਪਲੰਬਰ ਹੈ।
ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਭਵਾਨੀਗੜ੍ਹ ਦੇ ਐਸ.ਐੱਚ.ਓ. ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ‘ਚ ਪੁਲਸ ਨੂੰ ਪਤਾ ਲੱਗਿਆ ਹੈ ਕਿ ਆਪਣੇ ਤਲਾਕ ਹੋਣ ਦੇ ਪਿੱਛੇ ਮਨਪ੍ਰੀਤ ਆਪਣੇ ਪਿਤਾ ਚਰਨਜੀਤ ਨੂੰ ਜੁੰਮੇਵਾਰ ਮੰਨਦਾ ਸੀ ਤੇ ਗੁੱਸੇ ‘ਚ ਆ ਕੇ ਬੀਤੀ ਰਾਤ ਕਰੀਬ 2 ਵਜੇ ਮਨਪ੍ਰੀਤ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਿਤਾ ਚਰਨਜੀਤ ਨੂੰ ਕਤਲ ਕਰ ਦਿੱਤਾ। ਇੰਸਪੈਕਟਰ ਅਜੇ ਨੇ ਦੱਸਿਆ ਕਿ ਪੁਲਸ ਡੂੰਘਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਫਿਲਹਾਲ ਪੁਲਸ ਨੇ ਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ।