47 ਬਾਲ ਮਜਦੂਰਾਂ ਦੀ ਲੈਦਰ ਫੈਕਟਰੀਆਂ ‘ਚੋ ਜਾਨ ਛੁਡਾਈ
ਜਲੰਧਰ- ਬਾਲ ਮਜ਼ਦੂਰੀ ਦੇ ਖ਼ਾਤਮੇ ਲਈ ਸਖ਼ਤ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਜੇ.ਕੇ.ਰੱਬੜ ਇੰਡਸਟਰੀ ਪ੍ਰਾਈਵੇਟ ਲਿਮਟਿਮ ਯੂਨਿਟ ਅਤੇ ਜੇ.ਕੇ.ਪੌਲੀਮੇਰ ਇੰਡਸਟਰੀ ਵਰਿਆਣਾ ਲੈਦਰ ਕੰਪਲੈਕਸ ਜਲੰਧਰ-ਕਪੂਰਥਲਾ ਰੋਡ ਤੋਂ 47 ਬਾਲ ਮਜ਼ਦੂਰਾਂ ਜਿਨਾਂ ਵਿੱਚ 13 ਲੜਕੀਆਂ ਵੀ ਸ਼ਾਮਿਲ ਸਨ ਨੂੰ ਛੁਡਾਇਆ ਗਿਆ। ਇਕ ਐਨ.ਜੀ.ਓ.ਵਲੋਂ ਸੂਚਨਾ ਮਿਲਣ ‘ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ-1 ਵਤਸਲਾ ਗੁਪਤਾ ਦੀ ਅਗਵਾਈ ਵਿੱਚ ਟੀਮ ਜਿਸ ਵਿੱਚ ਸਹਾਇਕ ਕਮਿਸ਼ਨਰ ਪੁਲਿਸ ਬਰਜਿੰਦਰ ਸਿੰਘ ਅਤੇ ਜ਼ਿਲ•ਾ ਪ੍ਰਸ਼ਾਸਨ ਦੀ ਟੀਮ ਜਿਸ ਦੀ ਅਗਵਾਈ ਉਪ ਮੰਡਲ ਮੈਜਿਸਟਰੇਟ-2 ਰਾਹੁਲ ਸਿੰਧੂ ਕਰ ਰਹੇ ਸਨ ਵਲੋਂ ਭਾਰੀ ਪੁਲਿਸ ਬਲਾਂ ਨਾਲ ਇਨਾਂ ਦੋਵਾਂ ਫੈਕਟਰੀਆਂ ਵਿੱਚ ਪਹੁੰਚੇ ਅਤੇ ਬਾਲ ਮਜ਼ਦੂਰਾਂ ਨੂੰ ਲੱਭਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਜੇ.ਕੇ.ਰੱਬੜ ਇੰਡਸਟਰੀ ਪ੍ਰਾਈਵੇਟ ਲਿਮਟਿਡ ਯੂਨਿਟ ਤੋਂ 37 ਅਤੇ ਜੇ.ਕੇ.ਪੌਲੀਮੇਰ ਇੰਡਸਟਰੀ ਤੋਂ 10 ਬੱਚੇ ਛੁਡਾਏ ਗਏ। ਬੱਚਿਆਂ ਦੇ ਸ਼ੋਸ਼ਣ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨਾਂ ਕਿਹਾ ਕਿ ਇਸ ਗੈਰ ਕਾਨੂੰਨੀ ਕੰਮ ਵਿੱਚ ਲਿਪਤ ਲੋਕਾਂ ਨੂੰ ਬੱਚਿਆ ਨਾਲ ਦੁਰਵਿਵਹਾਰ ਕਰਨ ‘ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ। ਉਨਾਂ ਦੱਸਿਆ ਕਿ ਬਾਲ ਮਜ਼ਦੂਰੀ ਕਾਨੂੰਨ ਦੀ ਧਾਰਾ 3(3) ਏ, ਜਸਟਿਸ ਜੂਵੇਨਾਇਲ ਐਕਟ ਦੀ ਧਾਰਾ 79, 188 ਆਈ.ਪੀ.ਸੀ., ਐਪੀਡੇਮਿਕ ਡਿਸੀਜ ਐਕਟ ਦੀ ਧਾਰਾ 3 ਅਤੇ ਡਿਜਾਸਟਰ ਮੇਨੈਜਮੈਂਟ ਐਕਟ ਦੀ ਧਾਰਾ 51 ਤਹਿਤ ਦੋਵਾਂ ਬੈਕਟਰੀਆਂ ਦੇ ਮਾਲਕਾਂ ਅਤੇ ਇਨਾਂ ਨਾਬਾਲਿਗ ਬੱਚਿਆਂ ਨੂੰ ਸਪਲਾਈ ਕਰਨ ਵਾਲੇ ਠੇਕੇਦਾਰਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ ਇਸ ਕੇਸ ਵਿੱਚ ਮਨੁੱਖੀ ਤਸਕਰੀ ਹੋਣ ਦੇ ਪੱਖ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਨਾਂ ਬੱਚਿਆਂ ਨੂੰ ਹੁਣ ਬਾਲ ਭਲਾਈ ਕਮੇਟੀ ਨੂੰ ਸੌਂਪ ਕੇ ਹਦਾਇਤਾਂ ਅਨੁਸਾਰ ਸੁਰੱਖਿਆ ਘਰਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਮੋਕੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ, ਲੇਬਰ ਅਸਿਸਟੈਂਟ ਲੇਬਰ ਕਮਿਸ਼ਨਰ ਜਤਿੰਦਰਪਾਲ ਸੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ, ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ ਭਾਟੀਆ ਅਤੇ ਹੋਰ ਵੀ ਹਾਜ਼ਰ ਸਨ।