ਹੁਸ਼ਿਆਰਪੁਰ, 12 ਸਤੰਬਰ 2023 – ਵਿਧਾਨ ਸਭਾ ਚੱਬੇਵਾਲ ਤੋਂ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਨੂੰ ਜੇਲ੍ਹ ਦਾ ਡਰ ਸਤਾਉਣ ਲੱਗ ਪਿਆ ਹੈ ਅਤੇ 2022 ਦੀਆਂ ਚੋਣਾਂ ਦੌਰਾਨ ਉਹ ਹਲਕਾ ਚੱਬੇਵਾਲ ਦੇ SC ਅਤੇ ST ਅਤੇ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਨੂੰ ਘਰਾਂ ਦੀਆਂ ਛੱਤਾਂ ਪਾਉਣ, ਬਦਲਣ ਅਤੇ ਰਿਪੇਅਰ ਕਰਨ ਲਈ ਫਰਜ਼ੀ ਸੈਂਕਸ਼ਨ ਲੈਟਰ ਤਿਆਰ ਕਰਨ ਦੇ ਮਾਮਲੇ ‘ਚ ਅਗਾਊਂ ਜ਼ਮਾਨਤ ਲੈਣ ਲਈ ਹੁਸ਼ਿਆਰਪੁਰ ਦੇ ਐਡੀਸ਼ਨਲ ਅਤੇ ਸੈਸ਼ਨ ਜੱਜ ਪ੍ਰੀਤ ਮੋਹਨ ਸ਼ਰਮਾ ਦੀ ਅਦਾਲਤ ‘ਚ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ। ਜਿਸ ਦੀ ਸੁਣਵਾਈ 13 ਸਤੰਬਰ ਨੂੰ ਹੋਵੇਗੀ।
ਇੱਥੇ ਇਹ ਗੱਲ ਕਾਬਲੇਗੌਰ ਹੈ ਕਿ ਦਾ ਐਡੀਟਰ ਨਿਊਜ਼ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਹਲਕਾ ਵਿਧਾਨ ਸਭਾ ਚੱਬੇਵਾਲ ਦੇ ਕਰੀਬ 4600 ਘਰਾਂ ਨੂੰ ਇਲੈਕਸ਼ਨ ਕੋਡ ਲੱਗਣ ਤੋਂ ਬਾਅਦ ਫਰਜ਼ੀ ਸੈਂਸ਼ਨਸ ਲੈਟਰ ਤਿਆਰ ਕਰਕੇ ਵੰਡ ਦਿੱਤੇ ਸਨ। ਜਿਸ ਵਿਚ ਲੋਕਾਂ ਨੂੰ ਇਹ ਕਿਹਾ ਗਿਆ ਸੀ ਕਿ ਚੋਣਾਂ ਤੋਂ ਬਾਅਦ ਇਨ੍ਹਾਂ ਫਰਜ਼ੀ ਸੈਂਕਸ਼ਨ ਲੈਟਰ ਦੇ ਬੇਹਾਫ ‘ਤੇ ਤੁਰੰਤ ਪੈਸੇ ਮਿਲ ਜਾਣਗੇ।
ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਡਾ. ਰਾਜ ਕੁਮਾਰ ਚੱਬੇਵਾਲ ਦੇ ਖਿਲਾਫ ਵਿਜੀਲੈਂਸ ਬਿਊਰੋ ਜਾਂਚ ਕਰ ਰਹੀ ਹੈ, ਇਸ ਜਾਂਚ ਦੌਰਾਨ ਕਰੀਬ 1000 ਲੋਕਾਂ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਇਹ ਸਟੇਟਮੈਂਟ ਦਿੱਤੀ ਹੈ ਕਿ ਇਹ ਫਰਜ਼ੀ ਸੈਕਸ਼ਨ ਲੈਟਰ ਉਨ੍ਹਾਂ ਨੂੰ ਚੋਣਾਂ ਦੌਰਾਨ ਚੱਬੇਵਾਲ ਦੇ ਇੱਕ ਪੈਲੇਸ ‘ਚ ਡਾ. ਰਾਜ ਕੁਮਾਰ ਚੱਬੇਵਾਲ ਨੇ ਖੁਦ ਵੰਡੇ ਸਨ।
ਇਸ ਖ਼ਬਰ ਦਾ ਪਿਛਲਾ ਪੂਰਾ ਵੇਰਵਾ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
ਵੋਟਾਂ ਵਿੱਚ ਛਲ ਨਾਲ ਰਾਜ ਨੇ ਲਿਆ ਜਿੱਤ ਫਲ, ਹੁਣ ਕੁਰਸੀ ਤੇ ਜਾਨ ਫਸੀ