ਲਾਲੀ ਬਾਜਵਾ ਨੂੰ ਹੁਸ਼ਿਆਰਪਰ ਹਲਕੇ ਦੀ ਕਮਾਨ, ਰਸੂਲਪੁਰ ਟਾਂਡਾ ਦੇਖਣਗੇ
ਚੰਡੀਗੜ੍ਹ, 10 ਸਤੰਬਰ 2023 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਲੀਮਾਨੀ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਮੁਹਿੰਮ ਨੂੰ ਲੀਹ ’ਤੇ ਪਾਉਂਦਿਆਂ ਵੱਖ-ਵੱਖ ਪਾਰਲੀਮਾਨੀ ਸੀਟਾਂ ਲਈ ਇੰਚਾਰਜਾਂ ਦਾ ਐਲਾਨ ਕੀਤਾ।
ਪਾਰਟੀ ਪ੍ਰਧਾਨ ਨੇ ਚਾਰ ਵਿਧਾਨ ਸਭਾ ਹਲਕਿਆਂ ਲਈ ਮੁੱਖ ਸੇਵਾਦਾਰਾਂ ਦਾ ਵੀ ਐਲਾਨ ਕੀਤਾ ਜਿਹਨਾਂ ਵਿਚ ਹਰਿੰਦਰ ਸਿੰਘ ਮਹਿਰਾਜ ਰਾਮਪੁਰਾ, ਅਰਵਿੰਦਰ ਸਿੰਘ ਰਸੂਲਪੁਰ ਉੜਮੁੜ ਟਾਂਡਾ, ਕਬੀਰ ਦਾਸ ਸ਼ੁਤਰਾਣਾ ਤੇ ਜਤਿੰਦਰ ਸਿੰਘ ਲਾਲੀ ਬਾਜਵਾ ਹੁਸ਼ਿਆਰਪੁਰ ਸ਼ਾਮਲ ਹਨ।
ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵੱਖ-ਵੱਖ ਪਾਰਲੀਮਾਨੀ ਹਲਕਿਆਂ ਲਈ ਪ੍ਰਚਾਰ ਮੁਹਿੰਮ ਤੇ ਤਾਲਮੇਲ ਇੰਚਾਰਜਾਂ ਵਿਚ ਅੰਮ੍ਰਿਤਸਰ ਹਲਕੇ ਲਈ ਅਨਿਲ ਜੋਸ਼ੀ, ਗੁਰਦਾਸਪੁਰ ਲਈ ਗੁਲਜ਼ਾਰ ਸਿੰਘ ਰਣੀਕੇ, ਖਡੂਰ ਸਾਹਿਬ ਬਿਕਰਮ ਸਿੰਘ ਮਜੀਠੀਆ, ਜਲੰਧਰ ਲਈ ਡਾ. ਸੁਖਵਿੰਦਰ ਸੁੱਖੀ, ਸ੍ਰੀ ਆਨੰਦਪੁਰ ਸਾਹਿਬ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਫਿਰੋਜ਼ਪੁਰ ਲਈ ਜਨਮੇਜਾ ਸਿੰਘ ਸੇਖੋਂ, ਫਰੀਦਕੋਟ ਲਈ ਸਿਕੰਦਰ ਸਿੰਘ ਮਲੂਕਾ,ਸੰਗਰੂਰ ਲਈ ਇਕਬਾਲ ਸਿੰਘ ਝੂੰਦਾਂ, ਬਠਿੰਡਾ ਲਈ ਹਰਸਿਮਰਤ ਕੌਰ ਬਾਦਲ ਤੇ ਲੁਧਿਆਣਾ ਸ਼ਹਿਰੀ ਲਈ ਐਨ ਕੇ ਸ਼ਰਮਾ ਤੇ ਦਿਹਾਤੀ ਲਈ ਤੀਰਥ ਸਿੰਘ ਮਾਹਲਾ ਸ਼ਾਮਲ ਹਨ।