ਜਲੰਧਰ, 2 ਸਤੰਬਰ 2023 – ਆਖ਼ਰ ਉਹ ਗੱਲ ਸੱਚ ਹੋ ਗਈ ਜਿਸ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ, ਦੋ ਭਰਾਵਾਂ ਵਿਚੋਂ ਇੱਕ ਦੀ ਲਾਸ਼ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੋ ਕਿ ਦਰਿਆ ਦੇ ਕੰਡੇ ‘ਤੇ ਘਾਹ-ਫੂਸ ‘ਚ ਫਸੀ ਹੋਈ ਮਿਲੀ ਹੈ। ਜਿਸ ਦੀ ਕਿ ਮ੍ਰਿਤਕ ਦੇ ਕੜੇ, ਜੀਨਸ ਅਤੇ ਬੂਟਾਂ ਤੋਂ ਪਛਾਣ ਹੋ ਗਈ ਅਤੇ ਲਾਸ਼ ਦੀ ਹਾਲਤ ਕਾਫੀ ਖਰਾਬ ਹੈ।
ਜਲੰਧਰ ‘ਚ ਪੁਲਸ ਵਲੋਂ ਤੰਗ-ਪ੍ਰੇਸ਼ਾਨ ਕਰਨ ਅਤੇ ਉਸ ‘ਤੇ ਜ਼ਲੀਲ ਕਰਨ ਦੇ ਦੋਸ਼ਾਂ ਤੋਂ ਬਾਅਦ ਦੋ ਸਕੇ ਭਰਾਵਾਂ ਵੱਲੋਂ ਬਿਆਸ ਦਰਿਆ ‘ਚ ਛਾਲ ਮਾਰ ਦਿੱਤੀ ਗਈ ਸੀ, ਉਨ੍ਹਾਂ ‘ਚੋਂ ਇਕ ਭਰਾ ਦੀ ਲਾਸ਼ ਮਿਲ ਗਈ ਹੈ। ਇਹ ਲਾਸ਼ ਦਰਿਆ ਬਿਆਸ ਦੇ ਕੰਢੇ ਮੰਡ ਖੇਤਰ ਦੇ ਪਿੰਡ ਧੂੰਦਾਂ (ਤਲਵੰਡੀ ਚੌਧਰੀਆਂ) ਤੋਂ ਮਿਲੀ ਹੈ। ਲਾਸ਼ ਜਸ਼ਨਦੀਪ ਦੀ ਦੱਸੀ ਜਾ ਰਹੀ ਹੈ। ਜਸ਼ਨਦੀਪ ਛੋਟਾ ਭਰਾ ਸੀ। ਲਾਸ਼ ਨਦੀ ਦੀ ਗਾਦ ਅਤੇ ਘਾਹ-ਫੂਸ ਵਿੱਚ ਦੱਬੀ ਹੋਈ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਜਸ਼ਨਦੀਪ ਦੀ ਲਾਸ਼ ਬਿਆਸ ਦਰਿਆ ਦੇ ਵਹਾਅ ਨਾਲ ਖੇਤਾਂ ਵਿੱਚ ਪਹੁੰਚ ਗਈ ਸੀ। ਪਿੰਡ ਦਾ ਕਿਸਾਨ ਅੱਜ ਪਾਣੀ ਘਟਣ ਤੋਂ ਬਾਅਦ ਖੇਤ ਨੂੰ ਗਿਆ। ਜਦੋਂ ਉਹ ਆਪਣੇ ਖੇਤ ਦੇ ਕਿਨਾਰਿਆਂ ਨੂੰ ਠੀਕ ਕਰ ਰਿਹਾ ਸੀ। ਇਸ ਲਈ ਇੱਕ ਹੱਥ ਤੇ ਕੜਾ ਨਜ਼ਰ ਆਇਆ। ਇਸ ਤੋਂ ਬਾਅਦ ਜਦੋਂ ਉਸ ਨੇ ਦਰਿਆ ਦੇ ਘਾਹ ਨੂੰ ਅੱਗੇ-ਪਿੱਛੇ ਕੀਤਾ ਤਾਂ ਪੈਰਾਂ ਦੀ ਜੁੱਤੀ ਵੀ ਨਜ਼ਰ ਆਈ। ਕਿਸਾਨ ਨੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਲਾਸ਼ ਦਿਖਾਈ ਅਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਮ੍ਰਿਤਕ ਦੀ ਪਛਾਣ ਕੱਪੜਿਆਂ ਤੋਂ ਕੀਤੀ ਗਈ ਹੈ।
ਦੱਸ ਦਈਏ ਕਿ ਜਲੰਧਰ ਸ਼ਹਿਰ ਦੇ ਦੋ ਭਰਾਵਾਂ ਮਾਨਵਜੀਤ ਅਤੇ ਜਸ਼ਨਦੀਪ ਨੇ ਕੁਝ ਦਿਨ ਪਹਿਲਾਂ ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ‘ਚ ਛਾਲ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਦੋਸ਼ ਲਾਇਆ ਗਿਆ ਕਿ ਉਸ ਨੇ ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਛਾਲ ਮਾਰ ਦਿੱਤੀ। ਹਾਲਾਂਕਿ ਇੰਸਪੈਕਟਰ ਨਵਦੀਪ ਸਾਰੀਆਂ ਨੂੰ ਵੇਬਕੂਫ਼ ਬਣਾ ਰਿਹਾ ਸੀ ਅਤੇ ਉਸ ਵੱਲੋਂ ਇਹ ਕਿਹਾ ਜਾ ਰਿਹਾ ਸੀ ਦੋਵਾਂ ਭਰਾਵਾਂ ਨੇ ਛਾਲ ਨਹੀਂ ਮਾਰੀ ਸਗੋਂ ਕਿਤੇ ਚਲੇ ਗਏ ਹਨ, ਪਰਿਵਾਰ ਝੂਠ ਬੋਲ ਰਿਹਾ ਹੈ।