ਮੋਹਾਲੀ 31 ਅਗਸਤ 2023 – ਪੰਜਾਬ ਦੀ ਯੂ ਟਰਨ ਸਰਕਾਰ ਨੇ ਇੱਕ ਹੋਰ ਫੈਸਲਾ ਵਾਪਿਸ ਲਿਆ। ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਭੰਗ ਕਰਨ ਦਾ ਨਾਦਰਸ਼ਾਹੀ ਫੈਸਲਾ ਸਰਕਾਰ ਨੇ ਪਿਛਲੇ ਦਿਨੀਂ ਲਿਆ ਸੀ। ਪਰ ਹਾਈ ਕੋਰਟ ਨੇ ਇਸ ਫੈਸਲੇ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਹੋਰ ਫੈਸਲਾ ਵਾਪਿਸ ਲਿਆ ਹੈ। ਗੈਰ ਤਜ਼ਰਬੇਕਾਰ ਲੋਕਾਂ ਦੀ ਇਹ ਸਰਕਾਰ ਲਗਾਤਾਰ ਇਹੋ ਜਿਹੇ ਫੈਸਲੇ ਲੈ ਕੇ ਪੰਜਾਬ ਦਾ ਨਾਮ ਖਰਾਬ ਕਰ ਰਹੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਜਰਨਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਅੱਜ ਦਾ ਦਿਨ ਬਹੁਤ ਅਹਿਮ ਰਿਹਾ ਜਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆ 12540 ਪੰਚਾਇਤਾ ਮੁੜ ਬਹਾਲ ਕਰਵੇ ਕੇ ਪੰਜਾਬ ਸਰਕਾਰ ਦੇ ਗਲਤ ਤੇ ਨਾਦਰਸ਼ਾਹੀ ਫੈਸਲੇ ਨੂੰ ਪੰਜਾਬ ਐਡ ਹਰਿਆਣਾ ਹਾਈਕੋਰਟ ਵਿੱਚ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਅੱਜ ਪਾਰਟੀ ਦੇ ਮੁੱਖ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਨੌਜਵਾਨ ਅਕਾਲੀ ਆਗੂ ਭਾਈ ਗੁਰਜੀਤ ਸਿੰਘ ਤਲਵੰਡੀ ਦੋਹਤਾ ਲੋਹਪੁਰਸ਼ ਸਵਰਗਵਾਸੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਾਬਾਸ਼ ਦਿੰਦਿਆ ਸਨਮਾਨਿਤ ਕੀਤਾ, ਇਸ ਮੌਕੇ ਸੀਨੀਅਰਆਗੂ ਦਰਬਾਰਾ ਸਿੰਘ ਗੁਰੂ ਸੀਨੀਅਰ IAS ਅਤੇ ਪਾਰਟੀ ਦੇ ਜਰਨਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਹਾਜ਼ਰ ਸਨ ਨੇ ਕਿਹਾ ਕਿ ਗੁਰਜੀਤ ਸਿੰਘ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਤਰਫੋ ਇਸ ਸਬੰਧੀ ਪੀ ਆਈ ਐਲ ਪਾਈ ਸੀ ।