ਮੋਹਾਲੀ, 1 ਸਤੰਬਰ 2023 – ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ-12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਨਵੀਂ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਨਵੀਂ ਜਾਰੀ ਕੀਤੀ ਡੇਟਸ਼ੀਟ ਦੇ ਅਨੁਸਾਰ, 24 ਅਗਸਤ ਨੂੰ 10ਵੀਂ ਜਮਾਤ ਦੀ ਮੁਲਤਵੀ ਕੀਤੀ ਗਈ ਪ੍ਰੀਖਿਆ ਹੁਣ ਮੰਗਲਵਾਰ, 5 ਸਤੰਬਰ, 2023 ਨੂੰ ਹੋਵੇਗੀ। ਜਦੋਂ ਕਿ 25 ਅਗਸਤ ਦੀ ਮੁਲਤਵੀ ਕੀਤੀ ਗਈ ਪ੍ਰੀਖਿਆ 6 ਸਤੰਬਰ ਦਿਨ ਬੁੱਧਵਾਰ ਨੂੰ ਹੋਵੇਗੀ।
12ਵੀਂ ਜਮਾਤ ਦੀਆਂ ਮੁਲਤਵੀ ਹੋਈਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ। ਨਵੀਂ ਡੇਟਸ਼ੀਟ ਦੇ ਅਨੁਸਾਰ, 24 ਅਗਸਤ ਦੀ ਮੁਲਤਵੀ ਕੀਤੀ ਗਈ ਪ੍ਰੀਖਿਆ ਹੁਣ ਸ਼ੁੱਕਰਵਾਰ, 8 ਸਤੰਬਰ, 2023 ਨੂੰ ਹੋਵੇਗੀ। ਜਦੋਂ ਕਿ 25 ਅਗਸਤ ਦੀ ਮੁਲਤਵੀ ਕੀਤੀ ਗਈ ਪ੍ਰੀਖਿਆ 11 ਸਤੰਬਰ 2023, ਸੋਮਵਾਰ ਨੂੰ ਹੋਵੇਗੀ।
PSEB ਦੁਆਰਾ ਜਾਰੀ ਡੇਟਸ਼ੀਟ ਦੇ ਅਨੁਸਾਰ, ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਘੋਸ਼ਿਤ ਪ੍ਰੀਖਿਆ ਕੇਂਦਰਾਂ ‘ਤੇ ਸਵੇਰੇ 10 ਵਜੇ ਹੋਣਗੀਆਂ। ਵਾਧੂ ਜਾਣਕਾਰੀ ਲਈ, ਵਿਦਿਆਰਥੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬੋਰਡ ਦੀ ਵੈੱਬਸਾਈਟ www.pseb.ac.in ਅਤੇ ਸਕੂਲ ਲਾਗਇਨ ‘ਤੇ ਵੀ ਜਾ ਸਕਦੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਹੜ੍ਹਾਂ ਦੇ ਵਧੇਰੇ ਪ੍ਰਭਾਵ ਕਾਰਨ ਪੀਐਸਈਬੀ ਨੂੰ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨੀਆਂ ਪਈਆਂ। ਸਥਿਤੀ ਆਮ ਵਾਂਗ ਹੋਣ ‘ਤੇ ਬੋਰਡ ਨੇ ਨਵੀਂ ਡੇਟਸ਼ੀਟ ਜਾਰੀ ਕਰ ਦਿੱਤੀ ਹੈ।