ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ।ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਜਨਰਲ ਸੈਕਟਰੀ ਅਹੁੱਦੇ ’ਤੇ ਕੰਮ ਕਰ ਰਹੇ ਐਡਵੋਕੇਟ ਡੀ.ਐੱਸ.ਗਰੇਵਾਲ ਵੱਲੋਂ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ, ਅਸਤੀਫਾ ਦੇਣ ਪ੍ਰਤੀ ਉਨ੍ਹਾਂ ਨੇ ਜੋ ਕਾਰਨ ਦੱਸੇ ਹਨ ਉਹ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਆਰ.ਪੀ.ਧੀਰ ਦੀ ਅਗਵਾਈ ਨੂੰ ਚੁਣੌਤੀ ਦੇਣ ਵਾਲੇ ਹਨ। ਆਪਣੇ ਅਸਤੀਫੇ ਵਿੱਚ ਐਡਵੋਕੇਟ ਗਰੇਵਾਲ ਲਿਖਦੇ ਹਨ ਕਿ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਰ.ਪੀ.ਧੀਰ ਵੱਲੋਂ ਕੋਰਟ ਕੰਪਲੈਕਸ ਦੀ ਬਗਲ ਵਿੱਚ ਬਣੇ ਵਕੀਲਾਂ ਦੇ ਚੈਂਬਰਾਂ ਦੇ ਨਿਰਮਾਣ ਅਤੇ ਇਨ੍ਹਾਂ ਚੈਂਬਰਾਂ ਲਈ ਬਿਜਲੀ ਸਪਲਾਈ ਦੀ ਵਿਵਸਥਾ ਕਰਨ ਪ੍ਰਤੀ ਆਪਣੇ ਪੱਧਰ ਉੱਪਰ ਹੀ ਫੈਸਲੇ ਲੈ ਰਹੇ ਹਨ, ਉਨ੍ਹਾਂ ਅੱਗੇ ਲਿਖਿਆ ਹੈ ਕਿ ਨਾ ਤਾਂ ਮੇਰੀ ਕੋਈ ਸਲਾਹ ਲਈ ਜਾ ਰਹੀ ਹੈ ਤੇ ਨਾ ਹੀ ਪ੍ਰਧਾਨ ਇਸ ਸਬੰਧੀ ਬਾਰ ਐਸੋਸੀਏਸ਼ਨ ਦੀ ਚੁਣੀ ਹੋਈ ਬਾਡੀ ਦੀ ਮੀਟਿੰਗ ਵਿੱਚ ਕੋਈ ਗੱਲ ਕਰਦੇ ਹਨ। ਐਡਵੋਕੇਟ ਗਰੇਵਾਲ ਲਿਖਦੇ ਹਨ ਕਿ ਸਭ ਤੋਂ ਪਹਿਲਾ ਮੈਂ ਇਸ ਸਬੰਧ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਆਪਣਾ ਅਸਤੀਫਾ ਸੌਂਪ ਰਿਹਾ ਹੈ ਤੇ ਗੁਜਾਰਿਸ਼ ਕਰਦਾ ਹਾਂ ਕਿ ਜਨਰਲ ਹਾਊਸ ਦੀ ਮੀਟਿੰਗ ਬੁਲਾ ਕੇ ਇਸ ਨੂੰ ਪ੍ਰਵਾਨ ਕੀਤਾ ਜਾਵੇ। ਇਸ ਸਬੰਧ ਵਿੱਚ ਜਦੋਂ ਐਡਵੋਕੇਟ ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਪ੍ਰਧਾਨ ਆਰ.ਪੀ.ਧੀਰ ਨੂੰ ਅਸਤੀਫਾ ਸੌਂਪਿਆ ਗਿਆ ਸੀ ਲੇਕਿਨ ਉਨ੍ਹਾਂ ਨੂੰ ਉਸ ਨੂੰ ਪਾੜ ਦਿੱਤਾ ਤੇ ਆਪਣੇ ਅਹੁੱਦੇ ਉੱਪਰ ਕੰਮ ਕਰਨ ਲਈ ਕਿਹਾ। ਦੂਜੇ ਪਾਸੇ ਆਰ.ਪੀ.ਧੀਰ ਨੇ ਕਿਹਾ ਕਿ ਐਡਵੋਕੇਟ ਗਰੇਵਾਲ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਆਪਣੇ ਅਹੁੱਦੇ ਉੱਪਰ ਕੰਮ ਕਰਨ ਲਈ ਕਿਹਾ ਗਿਆ ਹੈ।
ਲਗਾਤਾਰ ਹੋ ਰਹੀ ਆਲੋਚਨਾ ਕਾਰਨ ਇਹ ਹਾਲਾਤ ਬਣੇ
ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਬਾਰ ਐਸੋਸੀਏਸ਼ਨ ਦੇ ਅਹੁੱਦੇਦਾਰ ਵਕੀਲਾਂ ਦੇ ਨਿਸ਼ਾਨੇ ਉੱਪਰ ਹਨ ਜਿਸ ਦਾ ਕਾਰਨ ਵਕੀਲਾਂ ਦੇ ਨਵੇਂ ਬਣੇ ਚੈਂਬਰਾਂ ਦੇ ਨਿਰਮਾਣ ਵਿੱਚ ਸਾਹਮਣੇ ਆ ਰਹੀਆਂ ਊਣਤਾਈਆਂ ਤੇ ਚੈਂਬਰਾਂ ਨੂੰ ਬਿਜਲੀ ਦੇ ਕੁਨੈਕਸ਼ਨ ਨਾ ਮਿਲ ਪਾਉਣਾ ਹੈ, ਇਸ ਕਾਰਨ ਲਗਾਤਾਰ ਕਈ ਸੀਨੀਅਰ ਵਕੀਲ ਬਾਰ ਐਸੋਸੀਏਸ਼ਨ ਦੇ ਕੰਮ ਉੱਪਰ ਉਗਲੀ ਉਠਾ ਰਹੇ ਹਨ ਤੇ ਐਡਵੋਕੇਟ ਗਰੇਵਾਲ ਦਾ ਅਸਤੀਫਾ ਉਸੇ ਦਬਾਅ ਦੀ ਕੜੀ ਤਹਿਤ ਸਾਹਮਣੇ ਆਉਦਾ ਮੰਨਿਆ ਜਾ ਰਿਹਾ ਹੈ।
ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਦਾ ਅਸਤੀਫਾ,ਧੀਰ ਤੇ ਲਗਾਇਆ ਦੋਸ਼, ਆਪ ਮੁਹਾਰੇ ਲੈ ਰਿਹਾ ਫੈਸਲਾ