ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——— ਹੋਮ ਫਾਰ ਹੋਮਲੈਂਸ ਸੰਸਥਾ ਵੱਲੋਂ ਸਥਾਨਕ ਭਗਤ ਨਗਰ ਵਿੱਚ ਇੱਕ ਜਰੂਰਤਮੰਦ ਪਰਿਵਾਰ ਨੂੰ ਘਰ ਦਾ ਨਿਰਮਾਣ ਕਰਵਾ ਕੇ ਦਿੱਤਾ ਗਿਆ ਤੇ ਅੱਜ ਜਦੋਂ ਲੈਂਟਰ ਪਿਆ ਤਦ ਸੰਸਥਾ ਦੇ ਪ੍ਰਧਾਨ ਵਰਿੰਦਰ ਸਿੰਘ ਪਰਹਾਰ ਆਪਣੀ ਟੀਮ ਨਾਲ ਮੌਕੇ ’ਤੇ ਹਾਜਰ ਰਹੇ ਤੇ ਖੁਦ ਵੀ ਸੇਵਾ ਕੀਤੀ। ਇਸ ਸਮੇਂ ਵਰਿੰਦਰ ਪਰਹਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਵਾ ਮਹਿਲਾ ਸੋਨੀਆ ਰਾਣੀ ਜਿਸ ਦਾ ਘਰ ਬਰਸਾਤ ਵਿੱਚ ਢਹਿ ਚੁੱਕਾ ਸੀ ਵੱਲੋਂ ਸੰਸਥਾ ਤੱਕ ਪਹੁੰਚ ਕੀਤੀ ਗਈ ਸੀ ਤੇ ਇਸ ਉਪਰੰਤ ਸੰਸਥਾ ਨੇ ਪਰਿਵਾਰ ਨੂੰ ਘਰ ਬਣਾ ਕੇ ਦੇਣ ਦਾ ਫੈਸਲਾ ਲਿਆ ਸੀ ਤੇ ਅੱਜ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੈ ਕਿ ਇਸ ਪਰਿਵਾਰ ਦੇ ਘਰ ਦੀ ਛੱਤ ਪੈ ਗਈ ਹੈ ਤੇ ਆਉਣ ਵਾਲੇ ਕੁਝ ਦਿਨਾਂ ਦੌਰਾਨ ਪਰਿਵਾਰ ਇਸ ਨਵੇਂ ਘਰ ਵਿੱਚ ਰਹਿਣਾ ਸ਼ੁਰੂ ਕਰ ਦੇਵੇਗਾ।
ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤੇ ਸਾਡਾ ਮਕਸਦ ਹੈ ਕਿ ਹਰ ਇੱਕ ਪਰਿਵਾਰ ਦੇ ਸਿਰ ਉੱਪਰ ਛੱਤ ਹੋਵੇ। ਇਸ ਸਮੇਂ ਮਹਿਲਾ ਸੋਨੀਆ ਰਾਣੀ ਨੇ ਕਿਹਾ ਕਿ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਆਪਣਾ ਘਰ ਹੋਵੇਗਾ ਲੇਕਿਨ ਹੋਮ ਫਾਰ ਹੋਮਲੈਂਸ ਸੰਸਥਾ ਵੱਲੋਂ ਸਾਡੇ ਘਰ ਦਾ ਨਿਰਮਾਣ ਕਰਵਾਉਣਾ ਸਾਡੇ ਲਈ ਖੁਸ਼ੀ ਦਾ ਵੱਡਾ ਮੌਕਾ ਬਣਿਆ ਹੈ। ਇਸ ਸਮੇਂ ਮਾਸਟਰ ਓਮ ਲਾਲ, ਮਾਸਟਰ ਗੋਪਾਲ ਸਿੰਘ, ਜੋਗਿੰਦਰਪਾਲ, ਗੁਰਿੰਦਰ ਸਿੰਘ ਗੋਲਡੀ ਆਦਿ ਵੀ ਮੌਜੂਦ ਸਨ।