– ਕਸਬਾ ਸ਼ਾਮਚੁਰਾਸੀ ਵਿੱਚ 1 ਕਰੋੜ 57 ਲੱਖ ਦੀ ਰਾਸ਼ੀ ਵੰਡੀ ਗਈ
ਦਾ ਐਡੀਟਰ ਨਿਊਜ.ਹੁਸ਼ਿਆਰਪੁਰ —– ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਵਾਸੀਆਂ ਨਾਲ ਕੀਤਾ ਇੱਕ-ਇੱਕ ਵਾਅਦਾ ਪੁਗਾਇਆ ਜਾਵੇਗਾ, ਇਹ ਪ੍ਰਗਟਾਵਾ ਹਲਕੇ ਤੋਂ ਆਪ ਦੇ ਵਿਧਾਇਕ ਡਾ. ਰਵਜੋਤ ਸਿੰਘ ਵੱਲੋਂ ਕਸਬਾ ਸ਼ਾਮਚੁਰਾਸੀ ਵਿੱਚ ਉਨ੍ਹਾਂ 90 ਪਰਿਵਾਰਾਂ ਨੂੰ ਘਰ-ਘਰ ਪਹੁੰਚ ਕੇ 1 ਕਰੋੜ 57 ਲੱਖ ਦੀ ਰਾਸ਼ੀ ਦੇ ਚੈੱਕ ਦੇਣ ਸਮੇਂ ਕੀਤਾ, ਇਨ੍ਹਾਂ ਪੈਸਿਆਂ ਨਾਲ ਲੋਕ ਆਪਣੇ ਘਰਾਂ ਦਾ ਨਿਰਮਾਣ ਕਰ ਸਕਣਗੇ।
ਇਸ ਮੌਕੇ ਵਿਧਾਇਕ ਰਵਜੋਤ, ਨਗਰ ਕੌਸਲ ਪ੍ਰਧਾਨ ਨਿਰਮਲ ਕੁਮਾਰ ਆਦਿ ਵੱਖ-ਵੱਖ ਵਾਰਡਾਂ ਵਿੱਚ ਪੈਦਲ ਚੱਲ ਕੇ ਗਏ ਤੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਕੇ ਸਹਾਇਤਾ ਵੰਡੀ, ਇਸ ਸਮੇਂ ਕਸਬੇ ਦੇ ਲੋਕਾਂ ਵੱਲੋਂ ਜਿੱਥੇ ਵਿਧਾਇਕ ਰਵਜੋਤ ਦਾ ਥਾਂ-ਥਾਂ ਸਵਾਗਤ ਕੀਤਾ ਗਿਆ ਉੱਥੇ ਹੀ ਆਪਣੀਆਂ ਹੋਰ ਮੰਗਾਂ ਪ੍ਰਤੀ ਉਨ੍ਹਾਂ ਨਾਲ ਜਾਣਕਾਰੀ ਵੀ ਸਾਂਝੀ ਕੀਤੀ। ਵਿਧਾਇਕ ਰਵਜੋਤ ਨੇ ਕਸਬੇ ਦੇ ਲੋਕਾਂ ਨੂੰ ਕਿਹਾ ਕਿ ਭਵਿੱਖ ਵਿੱਚ ਵੀ ਵਿਕਾਸ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਇਤਹਾਸਿਕ ਕਸਬੇ ਦੀ ਸਾਰ ਨਹੀਂ ਲਈ ਗਈ ਜਿਸ ਕਾਰਨ ਅੱਜ ਤੱਕ ਲੋਕ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਲੇਕਿਨ ਆਪ ਦੀ ਸਰਕਾਰ ਵਿਕਾਸ ਪੱਖੋ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਈ.ਓ.ਚੰਦਰ ਮੋਹਨ, ਸੁਖਜਿੰਦਰ ਭੁੱਲਰ, ਹਰਚੰਦ ਸਿੰਘ, ਬਿੰਦਰ ਸ਼ਾਮਚੁਰਾਸੀ, ਜਗਤਾਰ ਡੈਨੀ, ਅਮਰਜੀਤ ਵਿਰਦੀ, ਸਲਮਾਨ ਵਿਰਦੀ ਆਦਿ ਵੀ ਮੌਜੂਦ ਸਨ।