ਵਾਸ਼ਿੰਗਟਨ —— ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੇ ਪੱਛਮੀ ਰਾਜ ਦੇ ਦੌਰੇ ਤੋਂ ਕੁਝ ਘੰਟੇ ਪਹਿਲਾਂ ਇਕ ਸ਼ੱਕੀ ਨੂੰ ਐਫਬੀਆਈ ਏਜੰਟਾਂ ਨੇ ਛਾਪੇ ਦੌਰਾਨ ਗੋਲੀ ਮਾਰ ਕੇ ਮਾਰ ਦਿੱਤਾ। ਸ਼ੱਕੀ ਮ੍ਰਿਤਕ ‘ਤੇ ਅਮਰੀਕੀ ਰਾਸ਼ਟਰਪਤੀ ਨੂੰ ਧਮਕੀ ਦੇਣ ਦਾ ਦੋਸ਼ ਸੀ।
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਪੁਸ਼ਟੀ ਕੀਤੀ ਕਿ ਇੱਕ ਸ਼ੱਕੀ ਦੀ ਮੌਤ ਹੋ ਗਈ ਜਦੋਂ ਸਪੈਸ਼ਲ ਏਜੰਟਾਂ ਨੇ ਸਾਲਟ ਲੇਕ ਸਿਟੀ ਦੇ ਦੱਖਣ ਵਿੱਚ ਸਥਿਤ ਇੱਕ ਸ਼ਹਿਰ ਪ੍ਰੋਵੋ ਵਿੱਚ ਇੱਕ ਰਿਹਾਇਸ਼ ‘ਤੇ ਉਸ ਦੀ ਗ੍ਰਿਫਤਾਰੀ ਦੀ ਕੋਸ਼ਿਸ ਕੀਤੀ। ਬਿਊਰੋ ਨੇ ਮਾਰੇ ਗਏ ਵਿਅਕਤੀ ਦੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ, ਅਤੇ ਕਿਹਾ ਕਿ ਜਾਂਚ ਚੱਲ ਰਹੀ ਹੈ।