ਦਾ ਐਡੀਟਰ ਨਿਊਜ.ਕਪੂਰਥਲਾ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਕਤਲ ਮਾਮਲੇ ਵਿੱਚ ਮੁਲਜਿਮ ਹਰਿੰਦਰ ਸਿੰਘ ਫੌਜੀ ਦੀ ਕਪੂਰਥਲਾ ਜੇਲ੍ਹ ਵਿੱਚ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਸ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਕੇ.ਕੇ.ਜੈਨ ਦੀ ਅਦਾਲਤ ਵੱਲੋਂ ਜਿੱਥੇ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ ਉੱਥੇ ਹੀ ਕਪੂਰਥਲਾ ਜੇਲ੍ਹ ਪ੍ਰਸ਼ਾਸ਼ਨ ਤੋਂ ਸੀਸੀਟੀਵੀ ਰਿਕਾਰਡਿੰਗ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਵਿੱਚ ਐਡਵੋਕੇਟ ਮਨਦੀਪ ਸੰਗਰ ਨੇ ਅਦਾਲਤ ਵਿੱਚ ਰਿਟ ਪਟੀਸ਼ਨ ਦਰਜ ਕਰਵਾ ਕੇ ਇਹ ਖੁਲਾਸਾ ਕੀਤਾ ਸੀ ਕਿ 31 ਜੁਲਾਈ ਦੀ ਰਾਤ 12 ਵਜੇ ਦੇ ਲੱਗਭੱਗ ਕੁਝ ਲੋਕ ਜੋ ਕਿ ਪੁਲਿਸ ਦੀ ਵਰਦੀ ਵਿੱਚ ਸਨ ਉਹ ਕਪੂਰਥਲਾ ਜੇਲ੍ਹ ਪੁੱਜੇ ਤੇ ਉੱਥੇ ਜਿਸ ਬੈਰਕ ਵਿੱਚ ਹਰਿੰਦਰ ਸਿੰਘ ਫੌਜੀ ਬੰਦ ਸੀ ਵਿੱਚ ਜਾ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਫਿਰ ਉੱਥੋ ਨਿੱਕਲ ਗਏ। ਐਡਵੋਕੇਟ ਨੇ ਆਪਣੀ ਪਟੀਸ਼ਨ ਵਿੱਚ ਦੱਸਿਆ ਕਿ ਜਿਹੜੇ ਬੰਦੇ ਪੁਲਿਸ ਵਰਦੀ ਵਿੱਚ ਆਏ ਉਨ੍ਹਾਂ ਆਉਂਦੇ ਸਾਰ ਹਰਿੰਦਰ ਸਿੰਘ ਫੌਜੀ ਨੂੰ ਪੁੱਛਿਆ ਕਿ ‘ ਤੂੰ ਹੀ ਫੌਜੀ ਹੈ ? ਤੇ ਇਸਦੇ ਜਵਾਬ ਵਿੱਚ ਜਿਵੇਂ ਹੀ ਫੌਜੀ ਨੇ ਸਿਰ ਹਿਲਾਇਆ ਤਾਂ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ।
ਨੰਗਲ ਅੰਬੀਆਂ ਕਤਲ ਕਾਂਡ-ਮੁਲਜਮ ਫੌਜੀ ਦੀ ਜੇਲ੍ਹ ਵਿੱਚ ਕੁੱਟ ਮਾਰ , ਜਾਂਚ ਸ਼ੁਰੂ