ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ। ਦੇਰ ਰਾਤੀਂ ਪੁਲੀਸ ਵੱਲੋਂ ਚਲਾਏ ਜਾ ਰਹੇ ਸਰਚ ਅਪ੍ਰੇਸ਼ਨ ਦੌਰਾਨ ਲੁਧਿਆਣਾ ਦੇ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਗਿਆ ਲਿਆ ਹੈ। ਇਹ ਮੁਲਜ਼ਮ ਸ਼ਾਮੀਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਲੁਧਿਆਣਾ ਪੁਲੀਸ ਇਹ ਜਾਣਕਾਰੀ ਮਿਲੀ ਸੀ ਕਿ ਲੁਧਿਆਣਾ ਪੁਲਿਸ ਦੇ ਕੁਝ ਵਾਂਟੇਡ ਮੁਲਜ਼ਮ ਹੁਸ਼ਿਆਰਪੁਰ ਦੇ ਮੁਹੱਲਾ ਅੰਮ੍ਰਿਤ ਕਲੋਨੀ ਵਿਚ ਠਹਿਰੇ ਹੋਏ ਹਨ, ਜਿਹੜੇ ਕੇ ਪਿਛਲੇ ਦਿਨੀਂ ਲੁਧਿਆਣਾ ਵਿਚ ਗੋਲੀਆਂ ਚਲਾ ਕੇ ਫ਼ਰਾਰ ਹੋਏ ਸਨ ਅਤੇ ਜਿਹਨਾਂ ਤੇ 307 ਦਾ ਅਪਰਾਧਕ ਮਾਮਲਾ ਦਰਜ਼ ਹੈ, ਜਦੋਂ ਲੁਧਿਆਣਾ ਪੁਲਿਸ ਨੇ ਹੁਸ਼ਿਆਰਪੁਰ ਪੁਲਿਸ ਨੂੰ ਨਾਲ ਲੈ ਕੇ ਭੰਗੀ ਚੋ ਨਾਲ ਲੱਗਦੀ ਅੰਮ੍ਰਿਤ ਕਲੋਨੀ ਵਿਚ ਰੇਡ ਮਾਰਿਆ ਤਾਂ ਉੱਥੇ ਮੌਜੂਦ ਵਾਂਟਡ ਮੁਲਜ਼ਮ ਫਰਾਰ ਹੋ ਗਏ, ਉਹਨਾਂ ਵਿਚੋਂ ਇਕ ਵਿਅਕਤੀ ਪਿਸਟਲ ਦੀ ਨੋਕ ਤੇ ਇਕ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਿਆ, ਜਿਸ ਦਾ ਨਾਮ ਵਿਜੈ ਤਿਵਾੜੀ ਦੱਸਿਆ ਜਾ ਰਿਹਾ ਹੈ ਅਤੇ ਤਿੰਨ ਚਾਰ ਘੰਟਿਆਂ ਦੀ ਕੜੀ ਮੁਸ਼ੱਕਤ ਤੋਂ ਬਾਅਦ ਲੁਧਿਆਣਾ ਅਤੇ ਹੁਸ਼ਿਆਰਪੁਰ ਪੁਲੀਸ ਦੇ ਜੁਆਇੰਟ ਆਪਰੇਸ਼ਨ ਦੌਰਾਨ ਫਰਾਰ ਹੋਏ ਦੋ ਵਿਅਕਤੀ ਵੀ ਦੇਰ ਰਾਤ ਨੂੰ ਫੜੇ ਗਏ, ਜਿਨ੍ਹਾਂ ਵਿੱਚ ਇਕ ਹਿਮਾਂਸ਼ੂ ਗਿੱਲ ਉਰਫ਼ ਗੋਸ਼ਾ ਪੁੱਤਰ ਅਜੇ ਗਿੱਲ, ਵਾਰਡ ਨੰਬਰ 1, ਕਿਲਾ ਮਹੱਲਾ, ਦਰੇਸੀ ਗਰਾਊਂਡ ਲੁਧਿਆਣਾ ਅਤੇ ਦੂਸਰਾ ਸਾਹਿਲ ਉਰਫ਼ ਗੋਰਾ ਪੁੱਤਰ ਸੋਹਣ ਲਾਲ, ਗਲੀ ਨੰਬਰ 3, ਮੁਹੱਲਾ ਫਤਿਹਗੜ੍ਹ, ਡਵੀਜ਼ਨ ਨੰਬਰ 4, ਲੁਧਿਆਣਾ ਸ਼ਾਮਲ ਹੈ। ਲੁਧਿਆਣਾ ਪੁਲਿਸ ਇਨ੍ਹਾਂ ਨੂੰ ਨਾਲ ਲੈ ਗਈ ਹੈ, ਹਾਲਾਂਕਿ ਇਹ ਗੱਲ ਸਾਹਮਣੇ ਨਹੀਂ ਆਈ ਕੀ ਇਹ ਵਿਅਕਤੀ ਕੋਈ ਗੈਸਟਰ ਜਾਂ ਫਿਰ ਸਧਾਰਨ ਮੁਲਜ਼ਮ ਹਨ। ਪੁਲਿਸ ਨੇ ਇਹਨਾਂ ਨੂੰ ਫੜ੍ਹਨ ਲਈ ਤਿੰਨ ਡਰੋਨ ਦੀ ਮਦਦ ਵੀ ਲਈ, ਕਿਉਂਕਿ ਭੰਗੀ ਚੋਅ ਦਾ ਏਰੀਆ ਕਾਫੀ ਵੱਡਾ ਸੀ।
ਲੁਧਿਆਣਾ ਅਤੇ ਹੁਸ਼ਿਆਰਪੁਰ ਪੁਲਿਸ ਦੇ ਜੁਆਇੰਟ ਅਪਰੇਸ਼ਨ ਵਿੱਚ ਦੋ ਮੁਲਜ਼ਮ ਕਾਬੂ, ਇਕ ਫਿਰ ਵੀ ਹੋਇਆ ਫਰਾਰ