ਦਾ ਐਡੀਟਰ ਨਿਊਜ਼, ਚੰਡੀਗੜ੍ਹ ——— ਕਤਲ ਅਤੇ ਜਬਰ ਜਨਾਹ ਮਾਮਲੇ ‘ਚ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜ਼ੇਲ੍ਹ ਤੋਂ ਬਾਹਰ ਆਵੇਗਾ। ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਫੇਰ ਮਨਜ਼ੂਰ ਕਰ ਲਈ ਗਈ ਹੈ। ਹੁਣ ਰਾਮ ਰਹੀਮ ਦੇ 1-2 ਦਿਨਾਂ ਵਿਚ ਬਾਹਰ ਆਉਣ ਦੀ ਸੰਭਾਵਨਾ। ਪੈਰੋਲ ਦੌਰਾਨ ਰਾਮ ਰਹੀਮ ਡੇਰਾ ਸਿਰਸਾ ਵਿਖੇ ਰਹੇਗਾ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਅਗਸਤ ਮਹੀਨੇ ਵਿਚ 40 ਦਿਨਾਂ ਦੀ ਪੈਰੋਲ ਮਿਲੀ ਸੀ।
ਅਗਸਤ 2017 ਵਿੱਚ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇਹ 15ਵੀਂ ਵਾਰ ਹੋਵੇਗਾ ਜਦੋਂ ਗੁਰਮੀਤ ਰਾਮ ਰਹੀਮ ਸਿੰਘ ਜੇਲ੍ਹ ਤੋਂ ਰਿਹਾਅ ਹੋਇਆ ਸੀ। ਇਸ ਤੋਂ ਪਹਿਲਾਂ, ਰਾਮ ਰਹੀਮ 15 ਅਗਸਤ ਨੂੰ ਆਪਣਾ ਜਨਮਦਿਨ ਮਨਾਉਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਸੀ।