ਸੁਖਬੀਰ ‘ਤੇ ਦੋਸ਼ ਲਗਾਉਣ ਵਾਲੀ ਵੀਰਪਾਲ ਕੌਰ ਮੁੱਕਰ ਗਈ, ਕਿਹਾ ਉਸਦੇ ਕੋਲ ਕੋਈ ਸਬੂਤ ਨਹੀਂ ਕਿ ਪੌਸ਼ਾਕ ਬਾਦਲ ਨੇ ਦਿੱਤੀ ਸੀ
ਦਾ ਐਡੀਟਰ ਬਿਊਰੋ-(ਚੰਡੀਗੜ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੇ ਡੇਰਾ ਸੱਚਾ ਸੌਂਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ 2007 ਵਿਚ ਰਚੇ ਗਏ ਸੰਵਾਂਗ ਦੌਰਾਨ ਪਾਈ ਗਈ ਪੌਸ਼ਾਕ ਸ. ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਜਾਣ ਦੇ ਖੜੇ ਹੋਏ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ ਮਿਲੀ ਹੈ, ਇਸ ਸਬੰਧੀ ਪੰਜਾਬ ਦੇ ਇਕ ਨਿੱਜੀ ਚੈਨਲ ‘ਤੇ ਇਹ ਦਾਅਵਾ ਕਰਨ ਵਾਲੀ ਵੀਰਪਾਲ ਕੌਰ ਜਿਸ ਨੇ ਕੁਝ ਦਿਨ ਪਹਿਲਾ ਕਿਹਾ ਸੀ ਕਿ ਜਿਹੜੀ ਉਸ ਸੰਵਾਂਗ ਵਿਚ ਡੇਰਾ ਮੁੱਖੀ ਨੇ ਪੌਸ਼ਾਕ ਪਹਿਨੀ ਸੀ ਉਹ ਸੁਖਬੀਰ ਸਿੰਘ ਬਾਦਲ ਨੇ ਭੇਂਟ ਕੀਤੀ ਸੀ, ਉਹ ਅੱਜ ਉਸੇ ਨਿੱਜੀ ਚੈਨਲ ਨਿਊਜ-18 ਪੰਜਾਬ ‘ਤੇ ਆਪਣੇ ਪਹਿਲੇ ਬਿਆਨ ਤੋਂ ਮੁੱਕਰ ਗਈ ਹੈ ਤੇ ਉਸ ਨੇ ਕਿਹਾ ਹੈ ਕਿ ਉਸ ਕੋਲ ਇਸ ਤਰਾਂ ਦਾ ਕੋਈ ਸਬੂਤ ਨਹੀਂ ਹੈ, ਜਿਸ ਤੋਂ ਇਹ ਸਾਬਿਤ ਹੋ ਸਕੇ ਕਿ ਪੌਸ਼ਾਕ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ ਸੀ। ਉਸ ਨੇ ਕਿਹਾ ਕਿ ਮੈਂ ਇਹ ਦਾਅਵਾ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਸ਼ਸ਼ੀ ਕਾਂਤ ਦੇ ਹਵਾਲੇ ਨਾਲ ਕੀਤਾ ਸੀ ਤੇ ਕਿਹਾ ਕਿ ਸ਼ਸ਼ੀਕਾਂਤ ਨੇ ਇਕ ਪ੍ਰੈਸ ਕਾਂਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਸੀ ਤੇ ਉਨਾਂ ਦੀ ਇਸ ਸਬੰਧੀ ਇਕ ਵੀਡੀਓ ਵੀ ਯੂ-ਟਿਊਬ ‘ਤੇ ਹੈ ਲੇਕਿਨ ਜਦੋਂ ਵੀਰਪਾਲ ਕੌਰ ਦਾ ਇਹ ਬਿਆਨ ਆਇਆ ਤਾਂ ਉਸੇ ਵਖਤ ਹੀ ਸ਼ਸ਼ੀ ਕਾਂਤ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਨਾਂ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਤੇ ਨਾ ਹੀ ਉਨਾਂ ਦੀ ਕੋਈ ਇਸ ਤਰਾਂ ਦੀ ਵੀਡੀਓ ਹੈ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾ ਇਸੇ ਹੀ ਨਿਊਜ ਚੈਨਲ ‘ਤੇ ਇਕ ਲਾਈਵ ਡਿਵੇਟ ਰਾਹੀਂ ਵੀਰਪਾਲ ਕੌਰ ਨੇ ਇਸ ਗੱਲ ਦਾ ਦਾਅਵਾ ਕਰ ਦਿੱਤਾ ਸੀ ਕਿ ਸਵਾਂਗ ਰਚਾਉਣ ਵਾਲੇ ਦਿਨ ਜਿਹੜੀ ਪੌਸ਼ਾਕ ਡੇਰਾ ਮੁੱਖੀ ਨੇ ਪਹਿਨੀ ਸੀ ਉਹ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ ਸੀ, ਇਸ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਖਲਬਲੀ ਮੱਚ ਗਈ ਸੀ ਤੇ ਅਕਾਲੀ ਦਲ ਦੇ ਵਿਰੋਧੀਆਂ ਨੂੰ ਸ.ਬਾਦਲ ਤੇ ਉਨਾਂ ਦੇ ਪਰਿਵਾਰ ‘ਤੇ ਹਮਲੇ ਕਰਨ ਦਾ ਵੱਡਾ ਮੌਕਾ ਮਿਲ ਗਿਆ ਸੀ ਤੇ ਇਹ ਵੀ ਚਰਚਾ ਛਿੜੀ ਹੋਈ ਹੈ ਕਿ ਆਖਿਰਕਾਰ ਵੀਰਪਾਲ ਇਸ ਮੌਕੇ ਕਿਸ ਸਾਜਿਸ਼ ਤਹਿਤ ਲਾਈਵ ਡਿਵੇਟ ‘ਤੇ ਆ ਜਾਂਦੀ ਹੈ, ਜਦੋਂ ਕਿ ਡੇਰਾ ਪਹਿਲਾ ਹੀ ਇਸ ਗੱਲ ਦਾ ਵਿਰੋਧ ਕਰ ਚੁੱਕਾ ਹੈ ਕਿ ਵੀਰਪਾਲ ਕੌਰ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਹੈ। ਇਸ ਮਾਮਲੇ ‘ਤੇ ਸੁਖਬੀਰ ਸਿੰਘ ਬਾਦਲ ਵੱਲੋਂ ਲਾਈਵ ਡਿਵੇਟ ਚਲਾਉਣ ਵਾਲੇ ਪੱਤਰਕਾਰ ਤੇ ਨਿੱਜੀ ਚੈਨਲ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ, ਸਮਝਿਆ ਜਾ ਰਿਹਾ ਕਿ ਵੀਰਪਾਲ ਕੌਰ ਦੀ ਚਲਾਈ ਗਈ ਇਹ ਇੰਟਰਵਿਊ ਇਸੇ ਕੜੀ ਦਾ ਨਤੀਜਾ ਹੈ। ਜਦੋਂ ਇਸ ਤਾਜਾ ਇੰਟਰਵਿਊ ਵਿਚ ਵੀਰਪਾਲ ਕੌਰ ਨੂੰ ਇਹ ਪੁੱਛਿਆ ਗਿਆ ਕਿ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਪਹਿਲਾ ਹੀ ਇਹ ਗੱਲ ਕਹਿ ਚੁੱਕਾ ਹੈ ਕਿ ਇਹ ਪੌਸ਼ਾਕ ਕਿਸੇ ਮੁਸਲਮਾਨ ਪ੍ਰੇਮੀ ਵੱਲੋਂ ਭੇਜੀ ਗਈ ਸੀ ਤਾਂ ਇਸ ਸਬੰਧੀ ਵੀ ਵੀਰਪਾਲ ਕੌਰ ਕੋਈ ਠੋਸ ਜਵਾਬ ਨਹੀਂ ਦੇ ਸਕੀ।
ਡੇਰੇ ਵਿਚ ਹੋਈ ਸੀ ਰਿਹਰਸਲ ਤੇ ਸਲਾਬਤਪੁਰਾ ‘ਚ ਹੋਇਆ ਸੀ ਸੰਵਾਂਗ
ਇਸ ਸਬੰਧ ਵਿਚ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਸਾਬਕਾ ਡਿਪਟੀ ਐਡਵੋਕੇਟ ਜਨਰਲ ਪੰਜਾਬ ਨੇ ‘ਦਾ ਐਡੀਟਰ’ ਕੋਲ ਇਸ ਗੱਲ ਦਾ ਦਾਅਵਾ ਕੀਤਾ ਕਿ ਉਹ ਡੇਰਾ ਮੁੱਖੀ ਸ਼ਾਹ ਸਤਨਾਮ ਦੇ ਸਮੇਂ ਤੋਂ ਹੀ ਡੇਰੇ ਨਾਲ ਜੁੜੇ ਹੋਏ ਹਨ ਤੇ ਉਹ ਡੇਰੇ ਦੇ ਸਿਵਲ ਕੇਸਾਂ ਵਿਚ ਬਤੌਰ ਵਕੀਲ ਵੀ ਪੇਸ਼ ਹੁੰਦੇ ਰਹੇ ਹਨ ਤੇ ਉਨਾਂ ਇਹ ਵੀ ਦਾਅਵਾ ਕੀਤਾ ਕਿ ਸਾਲ 2007 ਦੇ ਅਪ੍ਰੈਲ ਮਹੀਨੇ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੇ ਜਦੋਂ ਪਹਿਲੀ ਵਾਰ ਚਿੱਟੇ ਘੋੜੇ ‘ਤੇ ਵਿਵਾਦਿਤ ਪੌਸ਼ਾਕ ਪਹਿਨ ਕੇ 20-25 ਹਜਾਰ ਡੇਰਾ ਪੈਰੋਕਾਰਾਂ ਦੇ ਸਾਹਮਣੇ ਡੇਰੇ ਅੰਦਰ ਖੁਦ ਫੋਟੋ ਸੈਸ਼ਨ ਕਰਵਾਇਆ ਸੀ ਤਾਂ ਉਹ ਉਸ ਵਖਤ ਡੇਰੇ ਅੰਦਰ ਮੌਜੂਦ ਸਨ ਤਾਂ ਉਨਾਂ ਨੂੰ ਬਤੌਰ ਸਿੱਖ ਇਹ ਗੱਲ ਚੰਗੀ ਨਹੀਂ ਲੱਗੀ ਸੀ ਤੇ ਉਸ ਸਮੇਂ ਉਹ ਡੇਰੇ ਵਿਚੋ ਚਲੇ ਗਏ ਸੀ। ਉਨਾਂ ਇਹ ਵੀ ਦਾਅਵਾ ਕੀਤਾ ਕਿ ਮਈ 2007 ਵਿਚ ਪੰਜਾਬ ਦੇ ਪ੍ਰਮੁੱਖ ਡੇਰਾ ਸਲਾਬਤਪੁਰਾ ਵਿਚ ਡੇਰਾ ਮੁੱਖੀ ਵੱਲੋਂ ਫਿਰ ਇਕ ਵਾਰ 25-30 ਹਜਾਰ ਪੈਰੋਕਾਰਾਂ ਦਾ ਇਕੱਠ ਸੱਦਿਆ ਗਿਆ ਸੀ ਲੇਕਿਨ ਇਹ ਜਾਣਕਾਰੀ ਕਿਸੇ ਨੂੰ ਨਹੀਂ ਸੀ ਕਿ ਇਹ ਇਕੱਠ ਕਿਉਂ ਸੱਦਿਆ ਗਿਆ ਹੈ, ਉਨਾਂ ਦੱਸਿਆ ਕਿ ਅਸਲ ਵਿਚ ਜਿਸ ਗੱਲ ਦੀ ਰਿਹਰਸਲ ਉਨਾਂ ਨੇ ਡੇਰੇ ਵਿਚ ਕੀਤੀ ਸੀ, ਉਸ ਨੂੰ ਅਸਲ ਅੰਜਾਮ ਉਨਾਂ ਨੇ ਸਲਾਬਤਪੁਰੇ ਵਿਚ ਦਿੱਤਾ ਸੀ ਤੇ ਇਸ ਇਕੱਠ ਦਾ ਮਤਲਬ ਵੀ ਉਨਾਂ ਨੂੰ ਉਸੇ ਦਿਨ ਪੰਜਾਬੀ ਦੇ ਇਕ ਪ੍ਰਮੁੱਖ ਅਖਬਾਰ ਵਿਚ ਦਿੱਤੇ ਇਸ਼ਤਿਹਾਰ ਤੋਂ ਹੀ ਪਤਾ ਲੱਗਦਾ ਹੈ। ਐਡਵੋਕੇਟ ਜੋਸ਼ੀ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਜਿਹੜੀ ਵਿਵਾਦਿਤ ਪੌਸ਼ਾਕ ਸੀ ਉਸ ਦਾ ਕੱਪੜਾ ਦਿੱਲੀ ਤੋਂ ਭੇਜਿਆ ਗਿਆ ਸੀ ਤੇ ਇਸ ਦੀ ਸਿਲਾਈ ਡੇਰੇ ਦੇ ਦਰਜੀ ਨੇ ਡੇਰੇ ਵਿਚ ਹੀ ਕੀਤੀ ਸੀ। ਉਨਾਂ ਨੇ ਇਸ ਸਾਰੇ ਕਾਂਡ ਨੂੰ ਅਕਾਲੀ ਦਲ ਦੇ ਖਿਲਾਫ ਮੜੇ ਜਾਣ ਦੇ ਸਬੰਧ ਵਿਚ ਕਿਹਾ ਕਿ 1 ਮਾਰਚ 2007 ਨੂੰ ਸ.ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਬਣੇ ਸਨ ਤਾਂ ਉਸ ਸਮੇਂ ਡੇਰੇ ਨੇ ਕਾਂਗਰਸ ਦੀ ਮਦਦ ਕੀਤੀ ਸੀ ਲੇਕਿਨ ਕਾਂਗਰਸ ਹਾਰ ਗਈ ਸੀ ਤੇ ਡੇਰਾ ਪ੍ਰੇਮੀਆਂ ਨੂੰ ਇਹ ਗੱਲ ਸਤਾ ਰਹੀ ਸੀ ਕਿ ਬਾਦਲ ਸਰਕਾਰ ਡੇਰਾ ਪ੍ਰੇਮੀਆਂ ਖਿਲਾਫ ਕੋਈ ਦਮਨਕਾਰੀ ਨੀਤੀ ਅਪਨਾ ਸਕਦੀ ਹੈ ਤੇ ਡੇਰਾ ਉਸ ਸਮੇਂ ਕੇਂਦਰ ਦੀ ਕਾਂਗਰਸ ਸਰਕਾਰ ‘ਤੇ ਹੀ ਉਮੀਦ ਲਗਾਈ ਬੈਠਾ ਸੀ, ਉਨਾਂ ਨੇ ਕਿਹਾ ਕਿ ਸ. ਬਾਦਲ ਦੀ ਸਰਕਾਰ ਆਏ ਨੂੰ ਮਹਿਜ 2 ਮਹੀਨੇ ਹੀ ਹੋਏ ਸਨ ਤੇ ਉਸ ਸਮੇਂ ਸ. ਬਾਦਲ ‘ਤੇ ਇਸ ਗੱਲ ਦੇ ਦੋਸ਼ ਲੱਗੇ ਸਨ ਕਿ ਇਸ ਪਿੱਛੇ ਅਕਾਲੀ ਸਰਕਾਰ ਦਾ ਹੱਥ ਹੈ ਤਾਂ ਉਨਾਂ ਕਿਹਾ ਕਿ ਸ.ਬਾਦਲ 2 ਮਹੀਨਿਆਂ ਵਿਚ ਹੀ ਆਪਣੇ ਸੂਬੇ ਨੂੰ ਅਰਾਜਕਤਾ ਦੀ ਦਲਦਲ ਵਿਚ ਕਿਉਂ ਧੱਕਣਗੇ।