ਪਰਮਿੰਦਰ ਸਿੰਘ ਬਰਿਆਣਾ,
ਦਾ ਐਡੀਟਰ ਨਿਊਜ.ਚੰਡੀਗੜ੍ਹ। ਜਿਹੜੀ ਤਸਵੀਰ ਤੁਸੀਂ ਉੱਪਰ ਦੇਖ ਰਹੇ ਹੋ ਉਸ ਤਸਵੀਰ ਵਿੱਚ ਖੱਬੇ ਪਾਸੇ ਤੋਂ ਸਭ ਤੋਂ ਪਹਿਲਾ ਵਿਅਕਤੀ ਪ੍ਰਸ਼ੋਤਮ ਸੋਂਧੀ ਹੈ ਜਿਸ ਕੋਲੋ ਸਾਲ 2008 ਵਿੱਚ ਅਮਿ੍ਰਤਸਰ ਦੇ ਏਅਰਪੋਰਟ ਤੋਂ 23 ਕਿੱਲੋ ਹੈਰੋਇਨ ਫੜੀ ਗਈ ਸੀ ਅਤੇ ਇਸ ਤਸਵੀਰ ਦੇ ਮੱਧ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ ਅਤੇ ਨਾਲ ਹੀ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਸਮੇਤ ਤਮਾਮ ਪੰਜਾਬ ਭਾਜਪਾ ਦੇ ਵੱਡੇ ਆਗੂ ਮੌਜੂਦ ਹਨ ਅਤੇ ਇਸ ਤਸਵੀਰ ਨੇ ਇੰਦਰ ਇਕਬਾਲ ਸਿੰਘ ਅਟਵਾਲ ਦਾ ਰਾਜਨੀਤਿਕ ਜੀਵਨ ਦਾਅ ’ਤੇ ਲਗਾ ਦਿੱਤਾ ਹੈ ਅਤੇ ਹੁਣ ਇਸ ਦੀ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਖਟਾਈ ਵਿੱਚ ਪੈ ਗਈ ਹੈ, ਅਜਿਹਾ ਇਸ ਕਰਕੇ ਹੋਇਆ ਹੈ ਕਿਉਂਕਿ ਜਦੋਂ ਇੰਦਰ ਇਕਬਾਲ ਸਿੰਘ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਅਤੇ ਉਸ ਸਮੇਂ ਉਨ੍ਹਾਂ ਨਾਲ ਉਹ ਵਿਅਕਤੀ ਪ੍ਰਸ਼ੋਤਮ ਸੋਂਧੀ ਮੌਜੂਦ ਸੀ ਜਿਸ ਕੋਲੋ ਅਮਿ੍ਰਤਸਰ ਏਅਰਪੋਰਟ ’ਤੇ ਡੀ.ਆਰ.ਆਈ.ਏ. ਵੱਲੋਂ 23 ਕਿੱਲੋ ਹੈਰੋਇਨ ਫੜੀ ਗਈ ਸੀ, ਜਿਸ ਨੂੰ ਪਹਿਲਾ ਹੇਠਲੀ ਅਦਾਲਤ ਵੱਲੋਂ 12 ਸਾਲ ਦੀ ਸਜਾ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਵੱਲੋਂ ਇਹ ਸਜਾ ਘਟਾ ਕੇ 10 ਸਾਲ ਕਰ ਦਿੱਤੀ ਗਈ ਸੀ ਅਤੇ ਸੋਂਧੀ ਕਾਫੀ ਸਮਾਂ ਇਸ ਮਾਮਲੇ ਕਾਰਨ ਜੇਲ੍ਹ ਵਿੱਚ ਰਿਹਾ ਸੀ। ਇੱਥੇ ਹੀ ਬੱਸ ਨਹੀਂ ਜਦੋਂ ਇਹ ਇੰਦਰ ਇਕਬਾਲ ਸਿੰਘ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦਿੱਲੀ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਗਏ ਤਾਂ ਉਸ ਸਮੇਂ ਵੀ ਪ੍ਰਸ਼ੋਤਮ ਸੋਂਧੀ ਨਾਲ ਸੀ ਅਤੇ ਉੱਥੇ ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਦੇ ਕੌਂਮੀ ਪ੍ਰਧਾਨ ਜੇ.ਪੀ.ਨੱਢਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਇੰਦਰ ਇਕਬਾਲ ਸਿੰਘ ਪਹਿਲਾ ਅਕਾਲੀ ਦਲ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਲੇਕਿਨ ਅਕਾਲੀ ਦਲ ਨੇ ਉਨ੍ਹਾਂ ਨੂੰ ਨਾਹ ਕਰ ਦਿੱਤੀ ਸੀ ਜਿਸ ਕਰਕੇ ਭਾਜਪਾ ਵੱਲੋਂ ਟਿਕਟ ਦੀ ਹਾਂ ਕਰਵਾ ਕੇ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਪ੍ਰਸ਼ੋਤਮ ਸੋਂਧੀ ਦਾ ਮਾਮਲਾ ਸਾਹਮਣੇ ਆਉਂਦਿਆ ਹੀ ਬੀ.ਜੇ.ਪੀ. ਵਿੱਚ ਹੜਕੰਪ ਮਚਿਆ ਹੋਇਆ ਹੈ ਅਤੇ ਭਾਜਪਾ ਦੇ ਸੂਤਰਾਂ ਅਨੁਸਾਰ ਹਾਈਕਮਾਂਡ ਨੇ ਪੰਜਾਬ ਦੇ ਉਨ੍ਹਾਂ ਭਾਜਪਾ ਆਗੂਆਂ ਦੀ ਖੂਬ ਖਿਚਾਈ ਕੀਤੀ ਜਿਹੜੇ ਅਟਵਾਲ ਨੂੰ ਲੈ ਕੇ ਦਿੱਲੀ ਅਮਿਤ ਸ਼ਾਹ ਨੂੰ ਮਿਲਾਉਣ ਲਈ ਗਏ ਸਨ ਅਤੇ ਭਾਜਪਾ ਹੁਣ ਅਟਵਾਲ ਤੋਂ ਕਿਨਾਰਾ ਕਰ ਰਹੀ ਹੈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਪ੍ਰਸ਼ੋਤਮ ਲਾਲ ਸੋਂਧੀ ਦੇ ਪਿਛਲੇ ਕਈ ਸਾਲਾਂ ਤੋਂ ਅਟਵਾਲ ਪਰਿਵਾਰ ਨਾਲ ਗਹਿਰੇ ਸਬੰਧ ਹਨ। ਜਦੋਂ ਡੀ.ਆਰ.ਆਈ.ਦੇ ਸੰਯੁਕਤ ਨਿਰਦੇਸ਼ਕ ਧੀਰਜ ਰਸਤੋਗੀ ਦੀ ਅਗਵਾਈ ਵਿੱਚ ਅਮਿ੍ਰਤਸਰ, ਲੁਧਿਆਣਾ ਅਤੇ ਨਵੀਂ ਦਿੱਲੀ ਦੇ ਡੀ.ਆਰ.ਆਈ.ਦੇ ਸਾਂਝੇ ਆਪ੍ਰੇਸ਼ਨ ਦੌਰਾਨ ਸੋਂਧੀ ਨੂੰ ਗਿ੍ਰਫਤਾਰ ਕੀਤਾ ਸੀ ਤਾਂ ਉਸ ਸਮੇਂ ਵੀ ਸੋਂਧੀ ਦੀ ਨੇੜਤਾ ਅਟਵਾਲ ਪਰਿਵਾਰ ਨਾਲ ਸੀ ਅਤੇ ਉਸ ਸਮੇਂ ਸੋਂਧੀ ਦੇ ਨਾਲ ਸੁਰਿੰਦਰ ਸਿੰਘ ਉਰਫ ਬਿੱਟੂ ਅਟਵਾਲ ਵੀ ਇਸ ਮਾਮਲੇ ਵਿੱਚ ਸ਼ਾਮਿਲ ਸੀ। ਸੋਂਧੀ ਨੇ 46 ਪੈਕੇਟਾਂ ਵਿੱਚ ਹੈਰੋਇਨ ਦੇ ਕੈਨੇਡਾ ਭੇਜਣੇ ਸਨ, ਉਸ ਸਮੇਂ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਅਟਵਾਲ ਨੇ ਸੋਂਧੀ ਨਾਲ ਨਜਦੀਕੀਆਂ ਹੋਣੀਆਂ ਮੰਨੀਆਂ ਸਨ।
ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ ਅਟਵਾਲ
ਇਸ ਮਾਮਲੇ ਦੇ ਸਬੰਧ ਵਿੱਚ ਜਦੋਂ ਇੰਦਰ ਇਕਬਾਲ ਸਿੰਘ ਅਟਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਲ ਕੋਈ ਠੋਸ ਜਵਾਬ ਨਹੀਂ ਸੀ ਸਿਰਫ ਇੰਨਾ ਹੀ ਕਿਹਾ ਕਿ ਸ਼ਾਇਦ ਉਹ ਇਸ ਕੇਸ ਵਿੱਚੋ ਬਰੀ ਹੋ ਚੁੱਕੇ ਹਨ।
ਬੜੀ ਚਿੰਤਾ ਦੀ ਗੱਲ-ਵਿਰਸਾ ਸਿੰਘ ਵਲਟੋਹਾ
ਇਸ ਸਬੰਧੀ ਅਕਾਲੀ ਦੇ ਵੱਡੇ ਆਗੂ ਅਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਿੰਨੀ ਵੱਡੀ ਗੱਲ ਹੈ ਕਿ ਸੋਂਧੀ ਵਰਗਾ ਵਿਅਕਤੀ ਅਮਿਤ ਸ਼ਾਹ ਨੂੰ ਮਿਲਦਾ ਹੋਵੇ ਅਤੇ ਉਨ੍ਹਾਂ ਨੂੰ ਸੋਂਧੀ ਦੀ ਜਾਣਕਾਰੀ ਨਾ ਹੋਵੇ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ, ਇੱਕ ਉਹ ਵਿਅਕਤੀ ਜਿਸ ਪਾਸੋ 23 ਕਿੱਲੋ ਹੈਰੋਇਨ ਫੜੀ ਗਈ ਹੋਵੇ ਅਤੇ ਉੱਥੇ ਭਾਜਪਾ ਦੇ ਹੋਰ ਵੱਡੇ ਲੀਡਰ ਵੀ ਮੌਜੂਦ ਸਨ।
ਮੈਨੂੰ ਜਾਣਕਾਰੀ ਨਹੀਂ-ਵਿਜੇ ਰੁਪਾਣੀ
ਇਸ ਸਬੰਧੀ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਣੀ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇੰਦਰ ਇਕਬਾਲ ਸਿੰਘ ਅਟਵਾਲ ਨਾਲ ਬਹੁਤ ਲੋਕ ਆਏ ਸਨ ਅਤੇ ਸੋਂਧੀ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।
ਸੋਂਧੀ ਨੇ ਡੁਬਾ ਦਿੱਤੀ ਭਾਜਪਾ ਦੇ ਸਮੁੰਦਰ ’ਚ ਅਟਵਾਲ ਦੀ ਬੇੜੀ, ਕੀ ਟਿਕਟ ਤੋਂ ਨਾਹ !